India Languages, asked by lovlykumar66, 2 months ago

3. ‘ਬਿਨਫ਼ਸ਼ਾਂ ਦਾ ਫੁੱਲ ਕਵਿਤਾ ਕਿਸ ਦੀ ਲਿਖੀ ਹੋਈ ਹੈ।
?​

Answers

Answered by loknadamjinaga1044
0

Answer:

ਪੰਜਾਬੀ ਕਵਿਤਾ ਦੇ ਇਤਿਹਾਸ ਵਿੱਚ 1900 ਤੋਂ ਲੈ ਕੇ 1947 ਤੱਕ ਦਾ ਸਮਾਂ ਬੜਾ ਮਹੱਤਵਪੂਰਨ ਹੈ। ਭਾਵੇਂ 1900 ਵਿੱਚ ਕੈਲੰਡਰੀ ਸਾਲ ਪਲਟਣ ਨਾਲ ਸਦੀ ਪਲਟਣ ਤੋਂ ਇਲਾਵਾ ਕੋਈ ਵਿਸ਼ੇਸ਼ ਮਹੱਤਵਪੂਰਨ ਘਟਨਾ ਤਾਂ ਨਹੀਂ ਵਾਪਰਦੀ ਪਰ ਅਸਲ ਵਿੱਚ 1849 ਵਿੱਚ ਅੰਗਰੇਜ਼ਾਂ ਦੇ ਪੰਜਾਬ ਉੱਪਰ ਕਬਜ਼ਾ ਕਰਨ ਉੱਪਰੰਤ ਪੰਜਾਬੀ ਸਮਾਜ ਅੰਦਰ ਜਿਹੜੀਆਂ ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਿੱਖਿਅਕ ਅਤੇ ਸਭਿਅਚਾਰਕ ਤਬਦੀਲੀਆਂ ਵਾਪਰਨੀਆਂ ਸ਼ੁਰੂ ਹੋਈਆਂ, ਉਹਨਾਂ ਦਾ ਅਸਰ ਨਾ ਕੇਵਲ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਹੀ ਦਿਖਾਈ ਦੇਣ ਲੱਗਿਆ ਸਗੋਂ ਸਾਹਿਤ ਨੂੰ ਵੀ ਬਦਲਣ ਲੱਗਿਆ। ਅਸੀਂ ਜਾਣਦੇ ਹਾਂ ਕਿ ਸਾਹਿਤਿਕ ਵਿਧਾਵਾਂ ਵਿਚੋਂ ਕਵਿਤਾ ਸਭ ਤੋਂ ਪਹਿਲਾ ਪ੍ਰਭਾਵਿਤ ਹੁੰਦੀ ਹੈ, ਕਵਿਤਾ ਵਿੱਚ ਵਾਪਰੀਆਂ ਮਹੱਤਵਪੂਰਨ ਤਬਦੀਲੀਆਂ ਨੂੰ ਸਮਝਣ ਲਈ ਉਸ ਸਮੇਂ ਦੇ ਸਮੁੱਚੇ ਪੰਜਾਬੀ ਸਮਾਜ ਦੇ ਪਿਛੋਕੜ ਨੂੰ ਸਮਝਣ ਦੀ ਜ਼ਰੂਰਤ ਹੈ।

ਮੱਧਕਾਲ ਵਿੱਚ ਮਨੁੱਖ ਮਿੱਟੀ ਦੀ ਢੇਰੀ ਮੰਨਿਆ ਜਾਂਦਾ ਸੀ ਪਰ ਆਧੁਨਿਕ ਕਾਲ ਵਿੱਚ ਮਨੁੱਖ ਸਰਵੋਤਮ ਹੈ। ਮੱਧਕਾਲ ਵਿੱਚ ਮਨੁੱਖ ਨੂੰ ਆਪਣੀਆਂ ਅਕਾਂਖਿਆਵਾਂ ਅਤੇ ਇਛਾਵਾਂ ਤੋਂ ਕਾਬੂ ਪਾਉਣ ਦੀ ਸਲਾਹ ਦਿੱਤੀ ਜਾਂਦੀ ਸੀ ਅਤੇ ਬੇਕਾਬੂ ਕਾਮਨਾਵਾਂ ਨੂੰ ਗੁਨਾਹਾਂ ਦਾ ਆਦਿ ਬਿੰਦੂ ਮੰਨਿਆ ਜਾਂਦਾ ਸੀ, ਇਸ ਲਈ ਮਨੁੱਖ ਦੋਸ਼ੀ ਸੀ। ਜਦੋਂ ਕਿ ਆਧੁਨਿਕ ਸਾਹਿਤ ਵਿੱਚ ਮਾਨਵ ਦੀਆ ਕੁਲ ਸਰੀਰਕ ਕਾਮਨਾਵਾਂ ਨੂੰ ਕੇਵਲ ਕੁਦਰਤੀ ਹੀ ਸਮਝਿਆ ਗਿਆ ਸਗੋਂ ਇਸ ਦੇ ਦਬਾਉਣ ਵਾਲੇ ਵਿਚਾਰ ਨੂੰ ਵੀ ਗਲਤ ਘੋਸ਼ਿਤ ਕੀਤਾ ਗਿਆ। ਸਿੱਟੇ ਵਜੋਂ ਮਨੁੱਖ ਦੀਆਂ ਦਮਿਤ ਭਾਵਨਾਵਾਂ ਦਾ ਖੁੱਲੇ ਪ੍ਰਗਟਾਵਾ ਹੋਣ ਲੱਗਿਆ। ਪੰਜਾਬੀ ਦਾ ਆਧੁਨਿਕ ਸਾਹਿਤ ਅੰਗਰੇਜ਼ ਬਸਤੀਵਾਦ ਦੀ ਪੈਦਾ ਕੀਤੀ ਮੱਧ-ਸ਼ੇ੍ਰਣੀ ਦੀ ਕੁੱਖੋ ਜਨਮਿਆ।

ਇਸ ਸਮੇਂ ਵਿੱਚ ਵਾਪਰੀਆਂ ਘਟਨਾਵਾਂ ਨੇ ਪੰਜਾਬੀ ਕਵਿਤਾ ਨੂੰ ਪ੍ਰਭਾਵਿਤ ਕੀਤਾ ਜਿਸਦੇ ਸਿੱਟੇ ਵਜੋਂ ਡਾ. ਰਾਜਿੰਦਰ ਪਾਲ ਸਿੰਘ ਬਰਾੜ ਨੇ ਇਸ ਦੌਰ ਨੂੰ ਹੇਠ ਲਿਖੇ ਅਨੁਸਾਰ ਪ੍ਰਭਾਸ਼ਿਤ ਕੀਤਾ।

· ਇਸ ਕਾਲ ਵਿੱਚ ਪਰੰਪਰਿਕ ਕਵਿਤਾ ਚਲਦੀ ਰਹਿੰਦੀ ਹੈ। ਕਿੱਸਾਕਾਰੀ ਦੀ ਥਾਂ ਚਿੱਠੇ ਲੈ ਲੈਂਦੇ ਹਨ।

· ਸਟੇਜੀ ਕਵਿਤਾ ਜ਼ੋਰ ਫੜ ਲੈਂਦੀ ਹੈ।

· ਸਮਕਾਲੀ ਨਵੇਂ ਵਿਚਾਰਾਂ ਵਾਲੀ ਕਵਿਤਾ ਲਿਖੀ ਜਾਣ ਲੱਗੀ।

· ਮਾਰਕਸਵਾਦ ਤੋਂ ਪ੍ਰਭਾਵਿਤ ਪ੍ਰਗਤੀਵਾਦੀ ਕਵਿਤਾ ਲਿਖੀ ਜਾਣ ਲੱਗੀ।

ਇਸ ਦੌਰ ਦੇ ਕਵੀ:

ਪ੍ਰੋ. ਮੋਹਨ ਸਿੰਘ (1905-1974) ਪੰਜਾਬੀ ਦੇ ਆਧੁਨਿਕ ਕਾਵਿ ਸਾਹਿਤ ਵਿੱਚ ਮੋਹਨ ਸਿੰਘ ਦੀ ਵਿਸ਼ੇਸ਼ ਮਹੱਤਵਪੂਰਨ ਤੇ ਗੌਰਵ ਵਾਲੀ ਥਾਂ ਹੈ। ਮੋਹਨ ਸਿੰਘ ਪ੍ਰੀਤ ਦਾ ਕਵੀ ਹੈ। ਮੋਹਨ ਸਿੰਘ ਦੀ ਕਵਿਤਾ ਉੱਤੇ ਪਿਆਰ ਦੇ ਸਰੀਰਕ ਭਾਵ ਛਾਏ ਰਹਿੰਦੇ ਹਨ ਅਤੇ ਉਸ ਦੀ ਬਿੰਬਾ ਭਾਵਾਂ ਤੇ ਵਿਚਾਰਾਂ ਉੱਤੇ ਹਾਵੀ ਰਹਿੰਦੀ ਹੈ। ਮੋਹਨ ਸਿੰਘ ਦੀ ਕਵਿਤਾ ਦੀ ਆਰੰਭ ‘ਕਵੀ ਦਰਬਾਰੀ’ ਰਚਨਾ ਕਾਲ ਤੋਂ ਹੋਇਆ। ਮੋਹਨ ਸਿੰਘ ਦੇ ਕਾਵਿ-ਸੰਗ੍ਰਹਿ ‘ਅਧਵਾਟੇ’ ‘ਕੁਸੰਭੜਾ` ‘ਸਾਵੇ-ਪੱਤਰ` ਆਦਿ ਹਨ।

ਅੰਮ੍ਰਿਤਾ ਪ੍ਰੀਤਮ (1919-2005) ਅੰਮ੍ਰਿਤਾ ਪ੍ਰੀਤਮ ਨੇ ਆਪਣੇ ਪਿਤਾ ਗਿਆਨੀ ਕਰਤਰ ਸਿੰਘ ਹਿਤਕਾਰੀ ਦੀ ਸਰਪ੍ਰਸਤੀ ਹੇਠ ਛੋਟੀ ਉਮਰ ਵਿੱਚ ਹੀ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ ਤੇ ਫਿਰ ਲਗਾਤਾਰ ਕਾਵਿ-ਸੰਗ੍ਰਹਿ ਰਚੇ। ਅੰਮ੍ਰਿਤਾ ਦੀ ਕਵਿਤਾ ਵਿੱਚ ਇਸਤਰੀ ਭਾਵ ਪੂਰੀ ਤੀਬਰਤਾ ਤੇ ਸੁਹਿਰਦਤਾ ਨਾਲ ਉਘੜੇ ਹਨ ਅਤੇ ਇਸ ਲਈ ਉਸਨੂੰ ਪੰਜਾਬੀ ਇਸਤਰੀ ਦੀ ਆਵਾਜ਼ ਕਿਹਾ ਜਾਂਦ ਹੈ। ਉਹ ਇੱਕ ਚੇਤੰਨ ਵਿਅੰਗਕਾਰ ਹੈ ਅਤੇ ਨਿਡਰ ਹੋ ਕੇ ਇਸ ਸਮਾਜ ਵਿੱਚ ਖਰੀਆਂ-ਖਰੀਆ ਸੁਣਾਉੁਂਦੀ ਹੈ।ਅੰਮ੍ਰਿਤਾ ਪ੍ਰੀਤਮ ਦੀਆਂ ਕੁਝ ਰਚਨਾਵਾ: ਅੰਮ੍ਰਿਤਾ ਲਹਿਰਾਂ, ਜਿਉਂਦਾ ਜੀਵਨ, ਤਰੇਲ ਧੋਤੇ ਫੁੱਲ, ਓ ਗੀਤਾਂ ਵਾਲਿਆਂ, ਬਦੱਲਾ ਦੇ ਪੱਲੇ ਵਿੱਚ, ਸੰਝ ਦੀ ਲਾਲੀ ਆਦਿ ਹਨ।

ਦੀਵਾਨ ਸਿੰਘ ਕਾਲੇ ਪਾਣੀ (1897-1944): ਡਾ. ਦੀਵਾਨ ਸਿੰਘ ਕਾਲੇਪਾਣੀ ਭਾਵੇਂ ਸਰਕਾਰੀ ਨੌਕਰ ਸਨ ਪਰ ਉਹਨਾਂ ਦੀ ਲੇਖਣੀ ਵਿੱਚ ਆਜ਼ਾਦੀ ਦਾ ਜ਼ਜ਼ਬਾ ਪ੍ਰਮੁੱਖ ਸੀ ਇਸ ਸੰਬੰਧੀ ਉਹਨਾਂ ਦੀ ਕਵਿਤਾ ‘ਪਟੇ ਵਾਲਾ ਕੁੱਤਾ` ਅਤੇ ‘ਬਾਂਦਰ ਦਾ ਕਲੰਦਰ` ਪ੍ਰੀਤੀਨਿਧ ਮਿਸਾਲ ਕਹੀਆ ਜਾਂ ਸਕਦੀਆਂ ਹਨ। ਦੀਵਾਨ ਸਿੰਘ ਕਾਲੇਪਾਣੀ ਪ੍ਰਮੁੱਖ ਰੂਪ ਵਿੱਚ ਪ੍ਰਗਤੀਵਾਦੀ ਕਵੀ ਸਨ। ਉਹਨਾਂ ਦੀਆਂ ਕਵਿਤਾ ਵਿੱਚ ਧਾਰਮਿਕ ਪਾਖੰਡਾਂ ਉੱਪਰ ਵਿਅੰਗ ਚੋਟ ਬਹੁਤ ਤੀਰਬ ਸੀ। ਦੀਵਾਨ ਸਿੰਘ ਕਾਲੇਪਾਣੀ ਦੀ ਪਹਿਲ ਪੁਸਤਕ ‘ਵਗਦੇ ਪਾਣੀ’ ‘ਜਿਉਂਦੇ ਜੀਅ ਛਪੀ’। ਜਦੋਂ ਕਿ ਅੰਤਿਮ ਲਹਿਰਾਂ, ਮੇਰਾ ਜੀਵਨ, ਮੇਰੇ ਗੀਤ, ਸਹਿਜ ਸੰਚਾਰ ਮਲ੍ਹਿਆਂ ਦੇ ਬੇਰ, ਮਰਨ ਉੱਪਰੰਤ ਛਪੀਆਂ।

Similar questions