ਇਹਨਾਂ ਪਰਬਤੀ ਖੇਤਰਾਂ ਦਾ ਜਨਮ ਅੱਜ ਤੋਂ 400 ਲੱਖ ਸਾਲ ਪਹਿਲਾਂ ਹੋਣਾ ਸ਼ੁਰੂ ਹੋ ਗਿਆ ਸੀ।ਉਸ ਸਮੇਂ ਇਹਨਾਂ ਪਰਬਤੀ ਖੇਤਰਾਂ ਦੀ ਜਗ੍ਹਾ ਤੇ ਟੈਥੀਜ਼ ਨਾਮ ਦਾ ਸਮੁੰਦਰ ਹੁੰਦਾ ਸੀ ਅਤੇ ਅੱਜ ਉਸ ਜਗ੍ਹਾ ਤੇ ਉੱਚੇ ਪਰਬਤ ਹਨ। ਬੱਚਿਓ ਕੀ ਤੁਹਾਨੂੰ ਇਹਨਾਂ ਪਰਬਤਾਂ ਦਾ ਨਾਮ ਪਤਾ ਹੈ
Answers
Answer:
ਹੇਠ ਲਿਖੇ ਪੈਰੇ ਧਿਆਨ ਨਾਲ਼ ਪੜ੍ਹ ਕੇ ਦਿੱਤੇ ਹੋਏ ਪ੍ਰਸ਼ਨਾਂ ਦੇ ਉੱਤਰ ਦਿਓ :-
ਸਾਹਿਬ ਸ੍ਰੀ ਗੁਰੂ ਅਮਰ ਦਾਸ ਜੀ ਦੇ ਦੋਹਤੇ,ਗੁਰੂ ਰਾਮਦਾਸ ਜੀ ਦੇ ਪੁੱਤਰ ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਿਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਹੋਏ ਹਨ। ਧਰਮ ਤੇ ਕੌਮ ਨੂੰ ਬਚਾਉਣ ਲਈ ਬੇਸ਼ੱਕ ਬਹੁਤ ਸਾਰੇ ਸਿੱਖ ਸੂਰਮਿਆਂ ਜਿਵੇਂ: ਮਤੀ ਦਾਸ,ਸਤੀ ਦਾਸ, ਬਾਬਾ ਬੰਦਾ ਸਿੰਘ ਬਹਾਦਰ ਤੇ ਬਾਬਾ ਦੀਪ ਸਿੰਘ ਆਦਿ ਵਰਗੇ ਯੋਧਿਆਂ ਨੇ ਕੀਮਤੀ ਜਾਨਾਂ ਕੁਰਬਾਨ ਕਰ ਦਿੱਤੀਆਂ। ਪਰ ਧਰਮ ਲਈ ਸ਼ਹੀਦੀ ਦੇਣ ਦੀ ਪਿਰਤ ਪਾਉਣ ਵਾਲ਼ੇ ਤੇ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖੀ ਦੇ ਪ੍ਰਚਾਰ ਅਤੇ ਜਨਤਕ ਭਲਾਈ ਲਈ ਕਈ ਧਾਰਮਿਕ ਅਸਥਾਨ, ਪਾਣੀ ਪੀਣ ਲਈ ਕਈ ਸਰੋਵਰ ਤੇ ਬਾਉਲ਼ੀਆਂ ਦਾ ਨਿਰਮਾਣ ਕਰਵਾਇਆ। ਆਪ ਨੇ ਯਤੀਮਾਂ ਲਈ ਯਤੀਮਖ਼ਾਨੇ ਤੇ ਰੋਗੀਆਂ ਲਈ ਦਵਾਖ਼ਾਨੇ ਵੀ ਬਣਵਾਏ। ਪਰ ਆਪ ਜੀ ਦਾ ਸਭ ਤੋਂ ਵੱਡਾ ਤੇ ਮਹਾਨ ਕਾਰਜ ਆਦਿ ਗ੍ਰੰਥ ਸਾਹਿਬ ਦਾ ਸੰਪਾਦਨ ਕਰਵਾਉਣਾ ਸੀ। ਉਨ੍ਹਾਂ ਨੇ ਆਪਣੇ ਤੋਂ ਪਹਿਲਾਂ ਹੋਏ ਚਾਰੇ ਗੁਰੂ ਸਾਹਿਬਾਨ,15 ਭਗਤਾਂ, 11 ਭੱਟਾਂ ਤੇ ਕੁਝ ਗੁਰਸਿੱਖਾਂ ਦੀ ਬਾਣੀ ਨੂੰ ਇਕੱਤਰ ਕੀਤਾ ਤੇ ਆਪਣੀ ਲਿਖੀ ਹੋਈ ਬਾਣੀ ਨੂੰ ਵੀ ਭਾਈ ਗੁਰਦਾਸ ਜੀ ਤੋਂ ਆਦਿ ਗ੍ਰੰਥ ਸਾਹਿਬ ਵਿੱਚ ਦਰਜ਼ ਕਰਵਾਇਆ। ਸਤੰਬਰ 1604 ਈਸਵੀ ਨੂੰ ਇਹ ਸਾਰਾ ਕਾਰਜ ਪੂਰਾ ਹੋਇਆ। ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਤੇ ਬਾਬਾ ਬੁੱਢਾ ਜੀ ਨੂੰ ਪਹਿਲੇ ਹੈੱਡ ਗ੍ਰੰਥੀ ਨਿਯੁਕਤ ਕੀਤਾ ਗਿਆ। ਚੰਦੂ ਸ਼ਾਹ ਦੀ ਦੁਸ਼ਮਣੀ, ਪ੍ਰਿਥੀ ਚੰਦ ਦੀ ਵਿਰੋਧਤਾ,ਗੁਰੂ ਜੀ ਦੀ ਦਿਨੋ-ਦਿਨ ਵੱਧ ਰਹੀ ਲੋਕਪ੍ਰਿਯਤਾ ਤੇ ਜਹਾਂਗੀਰ ਦੀ ਧਾਰਮਿਕ ਕੱਟੜਤਾ ਕਾਰਨ ਗੁਰੂ ਅਰਜਨ ਦੇਵ ਜੀ ਨੂੰ ਮਈ ਮਹੀਨੇ ਦੀ ਅਤਿ ਦੀ ਗਰਮੀ ਵਿੱਚ ਤੱਤੀ ਤਵੀ ਉੱਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ।