ਹੇਠ ਦਿੱਤੇ ਪੈਰੇ ਨੂੰ ਪੜ੍ਹ ਕੇ 6 ਤੋਂ 10 ਤੱਕ ਪ੍ਰਸ਼ਨਾਂ ਦੇ ਸਹੀ ਉੱਤਰ ਦੀ ਚੋਣ ਕਰੋ:
ਇੱਕ ਸੱਚਾ ਸਾਥੀ ਉਹ ਹੈ ਜਿਸ ਨੂੰ ਆਪਣੇ ਕਿਸੇ ਸਾਥੀ ਦੇ ਵਿਗੜਨ ਦਾ ਦੁੱਖ ਹੈ, ਜਿਸ ਨੂੰ ਵਿਗਾੜੇ ਨੂੰ ਸੁਧਾਰਨ ਦੀ ਲੋੜ ਹੈ, ਜਿਹੜਾ ਉਸ ਦੀ ਤਰੱਕੀ ਦਾ ਚਾਹਵਾਨ ਹੈ। ਉਸ ਦਾ ਭਲਾ ਸੋਚਦਾ ਹੈ। ਉਹ ਉਸ ਨੂੰ ਠੁੰਮ੍ਹਣਾ ਦੇਵੇ, ਅਹਿਸਾਸ ਕਰਾਏ ਕਿ ਚਿੱਕੜ ਵਿੱਚੋਂ ਬਾਹਰ ਆ ਜਾ। ਉਸ ਨੂੰ ਹੌਸਲਾ ਦੇਵੇ ਕਿ ਅਜੇ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਉਸ ਲਈ ਘਰ ਦੇ ਬੂਹੇ ਬੰਦ ਤਾਂ ਨਹੀਂ- 'ਭੁੱਲਾ ਉਹ ਨਾ ਜਾਣੀਏ ਜੋ ਮੁੜ ਘਰ ਆਵੇ' ਉਹ ਥੋੜ੍ਹਾ ਜਿਹਾ ਵੀ ਹੁੰਗਾਰਾ ਭਰੇ ਤਾਂ ਉਸ ਦੀ ਬਾਂਹ ਫੜ ਲਈ ਜਾਵੇ। ਉਸ ਨੂੰ ਅਹਿਸਾਸ ਕਰਾਇਆ ਜਾਏ ਕਿ ਉਹ ਬਹੁਤ ਕੁਝ ਕਰ ਸਕਦਾ ਹੈ। ਕਿਸੇ ਗ਼ਲਤੀ 'ਤੇ ਇਹ ਅਹਿਸਾਸ ਨਾ ਕਰਾਇਆ ਜਾਵੇ ਕਿ ਉਸ ਨੇ ਤਾਂ ਨੱਕ ਵਢਾ ਦਿੱਤੀ ਹੈ, ਕੋਈ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ, ਸਗੋਂ ਗ਼ਲਤੀ ਸੁਧਾਰਨ ਦੇ ਮੌਕੇ ਤੇ ਸਾਧਨ ਦਿੱਤੇ ਜਾਣ, ਰਾਹ ਦਿੱਤਾ ਜਾਏ ਅੱਗੇ ਵਧਣ ਦਾ, ਕਿਉਂਕਿ ਨਾ ਕੋਈ ਦੇਵਤਾ ਜੰਮਦਾ ਹੈ ਨਾ ਦੈਂਤ, ਇਹ ਤਾਂ ਉਸ ਦੇ ਕਰਮ ਹਨ , ਜੋ ਉਸ ਨੂੰ ਮਾੜੇ ਤੋਂ ਚੰਗਾ ਬਣਾ ਸਕਦੇ ਹਨ।
ਪ੍ਰਸ਼ਨ 1. 'ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ' ਦਾ ਕੀ ਅਰਥ ਹੈ ? *
(ੳ) ਬੇਫ਼ਿਕਰ ਹੋ ਜਾ
(ਅ) ਬਹੁਤ ਨੁਕਸਾਨ ਹੋ ਗਿਆ
(ੲ) ਹਾਲੇ ਬਹੁਤਾ ਨੁਕਸਾਨ ਨਹੀਂ ਹੋਇਆ
(ਸ) ਹਾਲੇ ਸੰਭਲਣ ਦੀ ਜਰੂਰਤ ਨਹੀਂ
ਪ੍ਰਸ਼ਨ 2. 'ਭੁੱਲਾ ਉਹ ਨਾ ਜਾਣੀਏ ਜੋ ਮੁੜ ਘਰ ਆਵੇ' ਕੀ ਹੈ ? *
(ੳ) ਇਕ ਮੁਹਾਵਰਾ
(ਅ) ਇਕ ਵਾਕੰਸ਼
(ੲ) ਇਕ ਅਖਾਣ
(ਸ) ਇਕ ਗੀਤ
ਪ੍ਰਸ਼ਨ 3. 'ਨੱਕ ਵਢਾ ਦਿੱਤੀ ਹੈ' ਦਾ ਕੀ ਅਰਥ ਹੈ ? *
(ੳ) ਬੇਇੱਜ਼ਤੀ ਕਰਵਾ ਦਿੱਤੀ ਹੈ
(ਅ) ਲਹੂ-ਲੁਹਾਨ ਕਰਵਾ ਦਿੱਤਾ ਹੈ
(ੲ) ਬਹੁਤ ਇੱਜ਼ਤ ਦਿੱਤੀ ਹੈ
(ਸ) ਕੁਝ ਵੀ ਨਹੀਂ ਕਰਵਾਇਆ
ਪ੍ਰਸ਼ਨ 4. 'ਠੁੰਮ੍ਹਣਾ ਦੇਣਾ' ਦਾ ਕੀ ਅਰਥ ਹੈ ? *
(ੳ) ਕਿਸੇ ਨੂੰ ਵਿਗਾੜ ਦੇਣਾ
(ਅ) ਆਸਰਾ ਦੇਣਾ
(ੲ) ਕਿਸੇ ਨੂੰ ਸੁਧਾਰ ਦੇਣਾ
(ਸ) ਬੇਸਹਾਰਾ ਕਰ ਦੇਣਾ
ਪ੍ਰਸ਼ਨ 5. ਕਿਸ ਦੇ ਸਿਰ 'ਤੇ ਬੰਦਾ ਚੰਗਾ ਜਾਂ ਮਾੜਾ ਬਣਦਾ ਹੈ? *
(ੳ) ਕਿਸੇ ਦੇ ਆਸਰੇ ਵੀ ਨਹੀਂ
(ਅ) ਕਰਮਾਂ ਦੇ ਸਿਰ 'ਤੇ
(ੲ) ਸਿਫ਼ਾਰਸ਼ ਦੇ ਸਿਰ 'ਤੇ
(ਸ) ਧਨ-ਦੌਲਤ ਦੇ ਸਿਰ ਤੇ
Answers
Answered by
0
- ans= C
- ans= C
- ans= A
- ans= C
- ans= B
Similar questions