Answer:
Essay in Punjabi
Answers
Answered by
4
Explanation:
'ਗੁਰੂ ਨਾਨਕ ਦੇਵ ਜੀ' 15 ਅਪ੍ਰੈਲ 1469 ਨੂੰ ਰਾਇ ਭੋਈ ਕੀ ਤਲਵੜੀ ਵਿਖੇ ਪੈਦਾ ਹੋਏ, ਜਿਸ ਨੂੰ ਹੁਣ ਲਾਹੌਰ, ਪਾਕਿਸਤਾਨ ਦੇ ਨੇੜੇ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ. ਉਹ ਕਲਿਆਣ ਚੰਦ ਦਾਸ ਬੇਦੀ ਅਤੇ ਮਾਤਾ ਤ੍ਰਿਪਤਾ ਦਾ ਪੁੱਤਰ ਸੀ. ਤਲਵੰਡੀ ਦੇ ਪਿੰਡ ਵਿੱਚ ਫਸਲ ਦੇ ਮਾਲ ਲਈ ਉਸਦਾ ਪਿਤਾ ਪਟਵਾਰੀ (ਲੇਖਾਕਾਰ) ਸਨ. ਗੁਰੂ ਨਾਨਕ ਦੇਵ ਦਾ ਵਿਆਹ ਮਾਤਾ ਸੁਲੱਖਣੀ ਨਾਲ ਹੋਇਆ ਸੀ.
Answered by
20
Explanation:
- ਸਿੱਖ ਧਰਮ ਦੇ ਪਹਿਲੇ ਗੁਰੂ - ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਪਹਿਲੇ ਗੁਰੂ ਸਨ ਆਪ ਦਾ ਪੰਜਾਬ ਦੇ ਇਤਿਹਾਸਿਕ , ਧਾਰਮਿਕ , ਸਮਾਜਿਕ ਖੇਤਰ ਵਿਚ ਮਹੱਤਵਪੂਰਨ ਸਥਾਨ ਹੈ ਆਪ ਆਪਣੇ ਧਰਮ ਨੂੰ ਸਰਬ ਸਾਂਝਾ ਮੰਨਦੇ ਸਨ। ਜਿਸ ਕਾਰਨ ਨਾਨਕ ਜੀ ਹਿੰਦੂਆਂ ਦੇ ਗੁਰੂ ਤੇ ਮੁਸਲਮਾਨਾਂ ਦੇ ਪੀਰ ਕਹਿਲਾਏ।
- ਜਨਮ ਤੇ ਮਾਤਾ ਪਿਤਾ - ਆਪ ਦਾ ਜਨਮ ਪੰਦਰਾਂ ਅਪਰੈਲ 1469 ਈ: ਨੂੰ ਰਾਏ ਭੋਏ ਦੀ ਤਲਵੰਡੀ ਵਿਚ ( ਜੋ ਅੱਜਕਲ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ) ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਪਿਤਾ ਮਹਿਤਾ ਕਾਲੂ ਦੇ ਘਰ ਹੋਇਆ। ਦੇਸੀ ਮਹੀਨਿਆਂ ਦੇ ਮੁਤਾਬਿਕ ਨਾਨਕ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਮੰਨਿਆ ਜਾਂਦਾ ਹੈ।
- ਜਿਸ ਯੁੱਗ ਵਿਚ ਨਾਨਕ ਜੀ ਦਾ ਜਨਮ ਹੋਇਆ ਉਸ ਸਮੇਂ ਭਾਰਤ ਦੀ ਦਸ਼ਾ ਬਹੁਤ ਮਾੜੀ ਸੀ ਰਾਜਨੀਤਕ , ਧਾਰਮਿਕ , ਸਮਾਜਿਕ ਅਤੇ ਆਰਥਿਕ ਹਾਲਤ ਬਹੁਤ ਦਰਦਨਾਕ ਸੀ ਉਸ ਸਮੇਂ ਦੇ ਰਾਜੇ - ਮਹਾਰਾਜੇ ਜਨਤਾ ਨਾਲ ਦੁਰਵਿਵਹਾਰ ਕਰਦੇ ਸਨ ਧਾਰਮਿਕ ਖੇਤਰ ਵਿੱਚ ਪਾਖੰਡੀ ਸਾਧੂ ਸੰਤਾਂ ਆਦਿ ਦਾ ਅੰਧ ਵਿਸ਼ਵਾਸਾਂ ਤੇ ਪੂਰਾ ਬੋਲਬਾਲਾ ਸੀ ਸਮਾਜਿਕ ਖੇਤਰ ਵਿੱਚ ਊਚ - ਨੀਚ ਤੇ ਛੂਤ - ਛਾਤ ਦੀ ਭਿਆਨਕ ਬਿਮਾਰ ਜਨਤਾ ਦੀ ਨਾੜ - ਨਾੜ ਵਿੱਚ ਫੈਲ ਚੁੱਕੀ ਸੀ ਇਸ ਅਵਸਥਾ ਦਾ ਜ਼ਿਕਰ ਆਪ ਨੇ ਆਪਣੀ ਬਾਣੀ ਵਿੱਚ ਇਸ ਇਸ ਪ੍ਰਕਾਰ ਕੀਤਾ :
- ਕਲਿ ਕਾਤੀ ਰਾਜੇ ਕਸਾਈ ਧਰਮ ਪੰਖ ਕਰਿ ਉੱਡਰਿਆ
- ਕੂੜ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜ੍ਹਿਆ
- ਵਿੱਦਿਆ - 7 ਸਾਲ ਦੀ ਉਮਰ ਵਿੱਚ ਆਪ ਨੂੰ ਪਾਠਸ਼ਾਲਾ ਵਿੱਚ ਪੰਡਿਤ ਕੋਲ ਪੜ੍ਹਨ ਲਈ ਭੇਜਿਆ ਗਿਆ ਪਾਰ ਨਾਨਕ ਜੀ ਨੇ ਪੰਡਿਤ ਨੂੰ ਆਪਣੇ ਉੱਚਤਮ ਵਿਚਾਰਾਂ ਨਾਲ ਪ੍ਰਵਾਭਿਤ ਕੀਤਾ ਇਸ ਤੋਂ ਬਿਨਾਂ ਆਪਣੇ ਫਾਰਸੀ ਤੇ ਸੰਸਕ੍ਰਿਤ ਵੀ ਸਿੱਖੀ 'ਤੇ ਹਿਸਾਬ ਕਿਤਾਬ ਵੀ ਸਿੱਖਿਆ।
- ਵਿਆਹ ਤੇ ਸੁਲਤਾਨਪੁਰ ਜਾਣਾ - ਬਚਪਨ ਤੋਂ ਹੀ ਨਾਨਕ ਜੀ ਦਾ ਮਨ ਸੰਸਾਰਿਕ ਕੰਮਾਂ ਵਿਚ ਨਹੀਂ ਲੱਗਿਆ , ਮਹਿਤਾ ਕਾਲੂ ਨੇ ਆਪ ਨੂੰ ਘਰੇਲੂ ਕੰਮਾਂ ਵੱਲ ਖਿੱਚਣ ਲਈ ਆਪ ਦਾ ਵਿਆਹ ਬੀਬੀ ਸੁਲੱਖਣੀ ਨਾਲ ਕਰਵਾ ਦਿੱਤਾ ਪਰ ਫਿਰ ਵੀ ਨਾਨਕ ਜੀ ਦਾ ਮਨ ਸੰਸਾਰਕ ਕੰਮਾਂ ਵਿੱਚ ਨਾ ਲੱਗ ਸਕਿਆ ਅੰਤ ਪਿਤਾ ਕਾਲੂ ਨੇ ਆਪ ਨੂੰ ਆਪ ਦੀ ਭੈਣ ਨਾਨਕੀ ਕੋਲ ਸੁਲਤਾਨਪੁਰ ਜਾਣ ਲਈ ਤਿਆਰ ਕੀਤਾ । ਜਿੱਥੇ ਨਾਨਕ ਜੀ ਨੂੰ ਨਵਾਬ ਦੌਲਤ ਖ਼ਾਨ ਲੋਧੀ ਦੇ ਮੋਦੀਖਾਨੇ ਵਿੱਚ ਨੌਕਰੀ ਮਿਲ ਗਈ । ਇੱਥੇ ਹੀ ਰਹਿੰਦੇ ਆਪ ਦੇ ਘਰ ਦੋ ਸਪੁੱਤਰ ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਪੈਦਾ ਹੋਈ ।
- ਬੇਈ ਨਦੀ ਵਿਚ ਇਸ਼ਨਾਨ - ਸੁਲਤਾਨਪੁਰ ਵਿੱਚ ਰਹਿੰਦਿਆਂ ਨਾਨਕ ਦੇਵ ਜੀ ਇਕ ਦਿਨ ਬੇਈ ਨਦੀ ਵਿੱਚ ਇਸ਼ਨਾਨ ਕਰਨ ਗਏ ਤੇ 3 ਦਿਨ ਅਲੋਪ ਰਹੇ , ਇਸ ਸਮੇਂ ਆਪ ਨੂੰ ਨਿਰੰਕਾਰ ਵੱਲੋਂ ਸੰਸਾਰ ਦਾ ਕਲਿਆਣ ਕਰਨ ਲਈ ਉਦਾਸੀਆਂ ਕਰਨ ਦਾ ਸੁਨੇਹਾ ਮਿਲਿਆ ।
- ਚਾਰ ਉਦਾਸੀਆਂ - ਆਪ ਨੇ 1499 ਈ: ਤੋਂ ਲੈ ਕੇ 1522 ਈ: ਦੇ ਸਮੇਂ ਵਿੱਚ ਪੂਰਬ - ਦੱਖਣ ਉੱਤਰ ਅਤੇ ਪੱਛਮ ਦੀਆਂ ਚਾਰ ਉਦਾਸੀਆਂ ਦੀਆਂ ਯਾਤਰਾਵਾਂ ਕੀਤੀਆਂ । ਇਨ੍ਹਾਂ ਉਦਾਸੀਆਂ ਵਿੱਚ ਆਪ ਨੇ ਲੰਕਾ , ਤਾਸ਼ਕੰਦ ਤੇ ਮੱਕਾ ਮਦੀਨਾ ਤੱਕ ਅਤੇ ਅਸਾਮ ਦੀ ਯਾਤਰਾ ਕੀਤੀ ਆਪ ਨੇ ਅਨੇਕਾਂ ਬਲੀਆਂ , ਜੋਗੀਆਂ , ਜਤੀਆਂ , ਸੂਫੀਆਂ , ਪੀਰਾਂ - ਫਕੀਰਾਂ , ਸੰਨਿਆਸੀਆਂ , ਸਾਧਾਂ - ਸੰਤਾਂ ਮੁੱਲਾਂ - ਕਾਜ਼ੀਆਂ ਅਤੇ ਪੰਡਤਾਂ ਨੂੰ ਮਿਲੇ ਤੇ ਉਨ੍ਹਾਂ ਨੂੰ ਆਪਣੇ ਵਿਚਾਰ ਦੱਸੇ ਅਤੇ ਉਨ੍ਹਾਂ ਨੂੰ ਸਿੱਧੇ ਰਾਹ ਪਾਇਆ ਇਸ ਸਮੇਂ ਵਿੱਚ ਹੀ ਆਪ ਨੇ ਕਰਤਾਰਪੁਰ ਵਸਾਇਆ ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਿਤ ਬਹੁਤ ਸਾਰੀਆਂ ਕਰਾਮਾਤਾਂ ਦਾ ਜ਼ਿਕਰ ਵੀ ਸੁਣਨ ਨੂੰ ਮਿਲਦਾ ਹੈ ।
- ਆਪ ਦੀ ਵਿਚਾਰਧਾਰਾ - ਨਾਨਕ ਜੀ ਦਾ ਮੰਨਣਾ ਸੀ ਕੇ ਰੱਬ ਇਕ ਹੈ ਜੋ ਸੰਸਾਰ ਦੀ ਹਰ ਚੀਜ਼ ਵਿਚ ਮੌਜੂਦ ਹੈ ਅਤੇ ਆਪ ਨੇ ਸਰਬ ਸਾਂਝਾ ਦਾ ਪਾਠ ਪੜ੍ਹਾਇਆ ਅਤੇ ਅੰਧਵਿਸ਼ਵਾਸ ਅਤੇ ਪਾਖੰਡ ਵਿਰੁੱਧ ਆਵਾਜ਼ ਉਠਾਈ ਆਪ ਨੇ ਇਸਤਰੀ ਨੂੰ ਰਾਜਿਆਂ ਦੀ ਜਨਨੀ ਆਖ ਕੇ ਸਤਿਕਾਰਿਆ ਅਤੇ ਗ੍ਰਹਸਤੀ ਜੀਵਨ ਨੂੰ ਸਭ ਧਰਮਾਂ ਤੋਂ ਉੱਤਮ ਦੱਸਿਆ ।
- ਮਹਾਨ ਕਵੀ ਤੇ ਸੰਗੀਤਕਾਰ - ਆਪ ਇਕ ਮਹਾਨ ਕਵੀ ਤੇ ਸੰਗੀਤਕਾਰ ਸਨ ਆਪ ਨੇ 19 ਰਾਗਾਂ ਵਿੱਚ ਬਾਣੀ ਰਚੀ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜਪੁਜੀ ਸਾਹਿਬ ਆਪ ਦੀ ਮਹਾਨ ਰਚਨਾ ਹੈ ਆਪ ਦੀ ਬਾਣੀਆਂ ਦੀਆਂ ਬਹੁਤ ਸਾਰੀਆਂ ਤੁਕਾਂ ਅਖਾਣਾਂ ਵਾਂਗ ਲੋਕ ਮੂੰਹਾਂ ਤੇ ਚੜ੍ਹੀਆਂ ਹੋਈਆਂ ਹਨ .
ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤੁ
ਨਾਨਕ ਫਿੱਕਾ ਬੋਲੀਏ ਤਨੁ ਮਨੁ ਫਿੱਕਾ ਹੋਏ
ਘਾਲ ਖਾਇ ਕਿਛੁ ਹਥਹੁ ਦੇ ਨਾਨਕਾ ਰਾਹ ਪਛਾਣਹਿ ਸੇਇ।
ਮਨ ਜੀਤੇ ਜਗੁ ਜਿਤੁ
- ਨਿਡਰ ਦੇਸ਼ ਭਗਤ - ਨਾਨਕ ਜੀ ਇੱਕ ਨਿਡਰ ਦੇਸ਼ ਭਗਤ ਸਨ 1526 ਈ: ਵਿੱਚ ਬਾਬਰ ਦੇ ਭਾਰਤ ਉੱਪਰ ਹਮਲੇ ਤੇ ਉਸ ਦੁਆਰਾ ਭਾਰਤ ਵਿੱਚ ਮਚਾਈ ਲੁੱਟ - ਕਸੁੱਟ ਕਤਲੇਆਮ ਤੇ ਇਸਤਰੀਆਂ ਦੀ ਮਾੜੀ ਦੁਰਦਸ਼ਾ ਦੇ ਵਿਰੁੱਧ ਆਵਾਜ਼ ਉਠਾਉਂਦਿਆਂ ਆਪਣੇ ਰੱਬ ਨੂੰ ਉਲ੍ਹਾਮਾਂ ਦਿੰਦਿਆਂ ਕਿਹਾ :
"ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨ ਆਇਆ "
- ਅੰਤਿਮ ਸਮਾਂ - ਆਪਣੇ ਆਪਣਾ ਆਖਰੀ ਸਮਾਂ ਕਰਤਾਰਪੁਰ (ਪਾਕਿਸਤਾਨ) ਵਿੱਚ ਬਿਤਾਇਆ ਇੱਥੇ ਹੀ ਆਪਣੇ ਭਾਈ ਲਹਿਣਾ ਜੀ ਨੂੰ ਆਪਣੀ ਗੱਦੀ ਦਾ ਵਾਰਿਸ ਚੁਣਿਆ ਅਤੇ ਉਨ੍ਹਾਂ ਨੂੰ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਸੁਸ਼ੋਭਿਤ ਕੀਤਾ ਇੱਥੇ ਹੀ ਆਪ 22 ਸਤੰਬਰ 1539 ਈ: ਨੂੰ ਜੋਤੀ ਜੋਤ ਸਮਾ ਗਏ।
Attachments:
Similar questions