. ਪੈਰ੍ਹੇ ਵਿੱਚ ਆਏ 'ਕਲੇਮ' (CLAIM) ਸ਼ਬਦ ਦਾ ਕੀ ਅਰਥ ਹੈ? *
Answers
Answer:
ਭਾਸ਼ਾ ਵਿਗਿਆਨ ਵਿੱਚ ਸ਼ਬਦ ਨੂੰ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਵਜੋਂ ਮੰਨਿਆ ਗਿਆ ਹੈ ਜੋ ਆਰਥਿਕ ਅਤੇ ਵਿਹਾਰਿਕ ਪੱਧਰ ਤੇ ਇੱਕਲੇ ਤੌਰ ਤੇ ਵਰਤਿਆ ਜਾਂਦਾ ਹੈ। ਭਾਸ਼ਾ ਵਿਗਿਆਨ ਅਧਿਐਨ ਵਿੱਚ ‘ਸ਼ਬਦ’ ਦਾ ਮਹੱਤਵ ਕਈ ਤਰ੍ਹਾਂ ਦੀਆਂ ਦ੍ਰਿਸ਼ਟੀਆਂ ਤੋਂ ਮਿਲਦਾ ਹੈ। ਪ੍ਰੰਪਰਾਗਤ ਵਿਆਕਰਣ ਸਿਧਾਂਤ ਵਿੱਚ ‘ਸ਼ਬਦ’ ਇੱਕ ਅਤਿ ਉੱਤਮ ਇਕਾਈ ਮੰਨਿਆ ਜਾਂਦਾ ਹੈ। ਕਿਉਂਕਿ ਪ੍ਰੰਪਰਾਗਤ ਧਾਰਨਾ ਅਨੁਸਾਰ ਵਾਕ ਵਿਓਂਤ ਵਿੱਚ ਵਾਕ ਦੀਆਂ ਚਾਰ ਪ੍ਰਮੁੱਖ ਇਕਾਈਆਂ ਹਨ: ਸ਼ਬਦ, ਵਾਕੰਸ਼, ਉਪਵਾਕ, ਵਾਕ। ਇਨ੍ਹਾਂ ਵਿੱਚੋਂ ‘ਸ਼ਬਦ, ਨੂੰ ਹੀ ਮੂਲ ਇਕਾਈ ਮੰਨਿਆ ਗਿਆ ਹੈ ਜਿਸ ਤੋਂ ਵਾਕੰਸ਼ਾਂ, ਉਪਵਾਕਾਂ ਅਤੇ ਵਾਕਾਂ ਦੀ ਸਿਰਜਣਾ ਹੁੰਦੀ ਹੈ।
ਯੂਰਪ ਵਿੱਚ ਵਿਆਕਰਣ ਦੇ ਅਧਿਐਨ ਦੀ ਸ਼ੁਰੂਆਤ ਤੋਂ ਹੀ ‘ਸ਼ਬਦ’ ਦੇ ਵਿਚਾਰ ਨੂੰ ਹੀ ਪ੍ਰਮੁੱਖਤਾ ਦਿੱਤੀ ਗਈ ਹੈ। ਪਰ ਸ਼ਬਦ ਨੂੰ ਪਰਿਭਾਸ਼ਿਤ ਕਰਨ ਲਈ ਕਈ ਰਸਤੇ ਹਨ ਅਤੇ ਇਹ ਸਾਰੇ ਅਲੱਗ ਅਲੱਗ ਵਿਚਾਰਾਂ ਵਾਲੇ ਹਨ। ਸੋ ਕਈ ਤਰ੍ਹਾਂ ਦੀਆਂ ਪਰਿਭਾਸ਼ਾਵਾਂ ਹੋਣ ਕਾਰਨ ਸਾਨੂੰ ਇਹਨਾਂ ਨੂੰ ਪਰਭਾਸ਼ਿਤ ਕਰਨ ਦੀ ਲੋੜ ਹੈ ਅਤੇ ਇਹਨਾਂ ਵਿਚਲੇ ਫਰਕਾਂ ਨੂੰ ਵੀ ਸਮਝਣ ਦੀ ਲੋੜ ਪਵੇਗੀ। ਕਿਉਂਕਿ ਕੇਵਲ ਇੱਕ ਪਰਿਭਾਸ਼ਾ ‘ਸ਼ਬਦ’ ਵਿਚਾਰ ਨੂੰ ਪਰਿਭਾਸ਼ਿਤ ਕਰਨ ਦੇ ਅਸਮਰੱਥ ਹੈ। ਇੱਕ ਪਰਿਭਾਸ਼ਾ ਇਸ ਤਰ੍ਹਾਂ ਦੇ ਜਵਾਬ ਦੇਣ ਦੇ ਅਸਮਰੱਥ ਹੈ ਕਿ ਇੱਕ ਭਾਸ਼ਾ ਵਿੱਚ ਕਿੰਨੇ ਸ਼ਬਦ ਹੁੰਦੇ ਹਨ ਅਤੇ ਕੀ ‘ਕੁਰਸੀ’ ਅਤੇ ਕੁਰਸੀਆਂ ਇਕੋ ਸ਼ਬਦ ਹੈ ਜਾਂ ਅਲੱਗ ਅਲੱਗ ਸ਼ਬਦ ਹਨ।
ਅਕਸਰ ‘ਸ਼ਬਦ’ ਨੂੰ ਚਾਰ ਪਰਿਭਾਸ਼ਾਵਾਂ ਵਿੱਚ ਪਰਿਭਾਸ਼ਿਤ ਕੀਤਾ ਜਾਂਦਾ ਹੈ। ਅਸੀਂ ਇਨ੍ਹਾਂ ਨੂੰ ਪੰਜਾਬੀ ਭਾਸ਼ਾ ਦੇ ਦ੍ਰਿਸ਼ਟੀਕੋਣ ਤੋਂ ਦੇਖਾਂਗੇ।
ਇਸ ਤੋਂ ਇਲਾਵਾ ਰੂਪ ਵਿਗਿਆਨ ਅਤੇ ਵਾਕ ਵਿਗਿਆਨ ਵਿਚਕਾਰ ਜੋ ਆਪਸੀ ਨਿਖੇੜਾ ਉਭਰਦਾ ਹੈ ਉਸਦਾ ਅਧਾਰ ਵੀ ‘ਸ਼ਬਦ’ ਹੀ ਹੈ। ਰੂਪ ਵਿਗਿਆਨ ਅਤੇ ਵਾਕ ਵਿਗਿਆਨ ਦੇ ਦਰਮਿਆਨ ਮੌਜੂਦ ਵਖਰੇਵੇਂ ਦੀ ਸਥਾਪਨਾ ਅਨੁਸਾਰ ਰੂਪ ਵਿਗਿਆਨ ਦਾ ਪ੍ਰਯੋਜਨ ਸ਼ਬਦਾਂ ਦੀ ਅੰਦਰੂਨੀ ਸੰਰਚਨਾ ਦਾ ਅਧਿਐਨ ਹੈ, ਜਦ ਕਿ ਵਾਕ ਵਿਗਿਆਨ ਦਾ ਪ੍ਰਯੋਜਨ ਸ਼ਬਦਾਂ ਦੇ ਸੰਯੋਜਨ ਦੁਆਰਾ ਵਾਕ ਰਚਨਾ ਦੇ ਨਿਯਮਾਂ ਨੂੰ ਨਿਰਧਾਰਿਤ ਕਰਨਾ ਹੈ। ਇਸ ਤੋਂ ਬਿਨ੍ਹਾਂ ‘ਸ਼ਬਦ’ ਨਾਮਕ ਇਕਾਈ ਹੀ ਕੋਸ਼ਕਾਰੀ ਦਾ ਪ੍ਰਮੁੱਖ ਯੂਨਿਟ ਹੈ।
ਵਿਕਾਰੀ ਅਤੇ ਅਵਿਕਾਰੀ ਸ਼ਬਦ
ਭਾਸ਼ਾ ਦੇ ਸ਼ਬਦ ਕੋਸ਼ ਨੂੰ ਦੋ ਹੋਰ ਰੂਪ-ਭੇਦਾਂ ਵਿਕਾਰੀ ਅਤੇ ਅਵਿਕਾਰੀ ਵਿੱਚ ਵੰਡਿਆ ਜਾਂਦਾ ਹੈ। ਵਿਕਾਰੀ ਸ਼ਬਦ – ਉਹ ਸ਼ਬਦ ਜਿੰਨ੍ਹਾਂ ਦੇ ਵਿੱਚ ਰੂਪਾਂ ਵਿੱਚ ਕੋਈ ਵਿਕਾਰ ਜਾਂ ਤਬਦੀਲੀ ਵਾਪਰਦੀ ਹੈ। ਮਿਸਾਲ ਵਜੋਂ /ਲੜਕਾ, ਕੁਰਸੀ, ਮੇਜ/ ਆਦਿ ਅਹਿਜੇ ਸ਼ਬਦ ਹਨ ਜੋ ਵਿਕਾਰੀ ਹਨ ਕਿਉਂਕਿ ਇਹਨਾਂ ਦੇ ਰੂਪਾਂ ਵਿੱਚ ਤਬਦੀਲੀ ਆ ਜਾਂਦੀ ਹੈ। ਇਹਨਾਂ ਤੋਂ ਕ੍ਰਮਵਾਰ /ਲੜਕਿਆਂ, ਲੜਕੇ /ਆਦਿ ਰੂਪ ਬਣਦੇ ਹਨ। ਇਹਨਾਂ ਰੂਪਾਂ ਨੂੰ ਲੜਕਾ ਸ਼ਬਦ ਦੀ ਨਾਂਵੀ/ਨਾਮਾਤਮਕ ਰੂਪਾਵਲੀ (nominal paradigm) ਕਿਹਾ ਜਾਂਦਾ ਹੈ। ਅਵਿਕਾਰੀ ਸ਼ਬਦ ਉਹ ਸ਼ਬਦ ਹੁੰਦੇ ਹਨ ਜਿੰਨ੍ਹਾਂ ਦੇ ਰੂਪ ਵਿੱਚ ਤਬਦੀਲੀ ਜਾਂ ਵਿਕਾਰ ਨਹੀਨ ਵਾਪਰਦਾ। ਉਹ ਹਮੇਸ਼ਾ ਇੱਕ ਰੂਪ ਵਿੱਚ ਰਹਿੰਦੇ ਹਨ। ਪਜਾਬੀ ਵਿੱਚ ਇਹ ਆਮ ਤੌਰ ਤੇ ਸੰਬੰਧਕ, ਯੋਜਕ, ਵਿਸਮਿਕ ਸ਼ਬਦ ਆਦਿ ਅਵਿਕਾਰੀ ਸ਼ਬਦ ਹਨ। ਜਿਵੇਂ; ਯੋਜਕ - ਅਤੇ, ਕਿ, ਜੇਕਰ, ਕਿਉਂਕਿ, ਪਰ ਆਦਿ। ਸੰਬੰਧਕ – ਨੂੰ, ਤੋਂ, ਨਾਲ, ਵਿੱਚ, ਨੇ, ਦੁਆਰਾ ਆਦਿ। ਇਹਨਾਂ ਅਵਿਕਾਰੀ ਸ਼ਬਦਾਂ ਨੂੰ ਵਿਆਕਰਣਕ ਰੂਪਾਂ ਦੇ ਬਰਾਬਰ ਰੱਖਿਆ ਜਾਂਦਾ ਹੈ।
ਸਾਧਾਰਣ ਸ਼ਬਦ ਅਤੇ ਮਿਸ਼ਰਿਤ ਸ਼ਬਦ
ਸਾਧਾਰਣ ਸ਼ਬਦ ਉਹ ਸ਼ਬਦ ਹਨ ਜੋ ਅਵੰਡ ਹੁੰਦੇ ਹਨ ਭਾਣ ਉਹਨਾਂ ਨੂੰ ਹੋਰ ਵੱਖ ਵੱਖ ਟੋਟਿਆਂ ਵਿੱਚ ਵੰਡ ਕਿ ਹੋਰ ਛੋਟੀਆਂ ਸਾਰਥਕ ਇਕਾਈਆਂ ਵਿੱਚ ਨਹੀਂ ਤੋੜਿਆ ਜਾ ਸਕਦਾ। ਜਿਵੇਂ ਪੜ੍ਹਨਾਂਵ (ਤੂੰ, ਮੈਂ, ਉਹ) ਯੋਜਕ (ਜੇਕਰ, ਅਗਰ, ਮਗਰ ਕਿਉਂਕਿ) ਮਿਸ਼ਰਿਤ ਸ਼ਬਦ ਉਹ ਸ਼ਬਦ ਹੁੰਦੇ ਹਨ ਜਿੰਨ੍ਹਾ ਦੇ ਨਿਰਮਾਣ ਵਿੱਚ ਇੱਕ ਤੋਂ ਵੱਧ ਤੱਤ ਕਾਰਜਸ਼ੀਲ ਹੁੰਦੇ ਹਨ। ਇਹਨਾਂ ਨੂੰ ਹੋਰ ਛੋਟਿਆਂ ਟੋਟਿਆਂ ਵਿੱਚ ਤੋੜਿਆ ਜਾ ਸਕਦਾ ਹੈ ਅਤੇ ਹਰੇਕ ਟੋਟਾ ਕੋਈ ਨਾ ਕੋਈ ਅਰਥ ਪ੍ਰਗਟ ਕਰਦਾ ਹੈ। ਜਿਵੇਂ ਕੁਰਸੀਆਂ, ਘਰਾਂ ਆਦਿ। ਇਹਨਾਂ ਸ਼ਬਦਾਂ ਵਿੱਚ ਇੱਕ ਤੋਂ ਵੱਧ ਤੱਤ ਕਾਰਜਸ਼ੀਲ ਹਨ। ਜਿਵੇਂ ਘਰਾਂ (ਘਰਾ+ ਆਂ) ਕੁਰਸੀਆਂ (ਕੁਰਸੀ+ਆਂ) ਸੰਯੁਕਤ ਸ਼ਬਦ ਅਤੇ ਸਮਾਸੀ ਸ਼ਬਦ ਗੁੰਝਲਦਾਰ, ਜਟਿਲ ਬਣਤਰਾਂ ਵਾਲੇ ਹੁੰਦੇ ਹਨ।