ਗਗਨ ਮੈਂ ਥਾਲ ਸਬਦ ਦਾ ਕੇਂਦਰੀ ਭਾਵ ਲਿਖੋ do it fast please
Answers
Answered by
9
Answer:
ਗਗਨ ਮੈਂ ਥਾਲ ਸਿੱਖ ਧਰਮ ਵਿੱਚ ਇੱਕ ਆਰਤੀ ਹੈ ਜਿਸ ਦਾ ਜਾਪ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ।
ਸਾਰਾ ਆਕਾਸ਼ (ਮਾਨੋ) ਥਾਲ ਹੈ। ਸੂਰਜ ਤੇ ਚੰਦ (ਉਸ ਥਾਲ ਵਿਚ) ਦੀਵੇ ਬਣੇ ਹੋਏ ਹਨ। ਤਾਰਿਆਂ ਦੇ ਸਮੂਹ, ਮਾਨੋ, (ਥਾਲ ਵਿਚ) ਮੋਤੀ ਰੱਖੇ ਹੋਏ ਹਨ। ਮਲਯ ਪਰਬਤ ਵਲੋਂ ਆਉਣ ਵਾਲੀ ਹਵਾ, ਮਾਨੋ, ਧੂਪ (ਧੁਖ ਰਿਹਾ) ਹੈ। ਹਵਾ ਚੌਰ ਕਰ ਰਹੀ ਹੈ। ਸਾਰੀ ਬਨਸਪਤੀ ਜੋਤਿ-ਰੂਪ (ਪ੍ਰਭੂ ਦੀ ਆਰਤੀ) ਵਾਸਤੇ ਫੁੱਲ ਦੇ ਰਹੀ ਹੈ।
ਸਾਰੇ ਜੀਵਾਂ ਵਿਚ ਇਕੋ ਉਹੀ ਪਰਮਾਤਮਾ ਦੀ ਜੋਤੀ ਵਰਤ ਰਹੀ ਹੈ। ਉਸ ਜੋਤਿ ਦੇ ਪਰਕਾਸ਼ ਨਾਲ ਸਾਰੇ ਜੀਵਾਂ ਵਿਚ ਚਾਨਣ (ਸੂਝ-ਬੂਝ) ਹੈ। ਪਰ ਇਸ ਜੋਤਿ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ। (ਗੁਰੂ ਰਾਹੀਂ ਇਹ ਸਮਝ ਪੈਂਦੀ ਹੈ ਕਿ ਹਰੇਕ ਦੇ ਅੰਦਰ ਪਰਮਾਤਮਾ ਦੀ ਜੋਤਿ ਹੈ) ।
"Hope this Helpful."
Answered by
0
Answer:
ਗਗਨ ਮੈਂ ਥਾਲ ਸਿੱਖ ਧਰਮ ਵਿੱਚ ਇੱਕ ਆਰਤੀ ਹੈ ਜਿਸ ਦਾ ਜਾਪ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ।
Explanation:
- ਗਗਨ ਮੈਂ ਥਾਲ ਸਿੱਖ ਧਰਮ ਵਿੱਚ ਇੱਕ ਆਰਤੀ ਹੈ ਜਿਸ ਦਾ ਜਾਪ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ।
- ਇਸਨੂੰ ਉਨ੍ਹਾਂ ਨੇ 1506 ਜਾਂ 1508 ਵਿੱਚ ਪੂਰਬ ਭਾਰਤ ਦੀ ਯਾਤਰਾ ("ਉਦਾਸੀ" ਕਿਹਾ ਜਾਂਦਾ ਹੈ) ਦੌਰਾਨ ਜਗਨਨਾਥ ਮੰਦਰ, ਪੁਰੀ ਵਿਖੇ ਸੁਣਾਇਆ ਗਿਆ ਸੀ।
- ਗੁਰੂ ਨਾਨਕ ਦੇਵ ਜੀ ਨੇ ਧਨਾਸਰੀ ਰਾਗ ਵਿੱਚ ਮੰਦਿਰਾਂ ਵਿੱਚ ਉਤਾਰੀ ਜਾਣ ਵਾਲੀ 'ਆਰਤੀ' ਦੇ ਸਮਾਨਾਂਤਰ ਇਸ ਆਰਤੀ ਦੀ ਰਚਨਾ ਕੀਤੀ ਸੀ।
- ਇਸ ਦੇ ਰਚਨਾ-ਸਥਾਨ ਅਤੇ ਰਚਨਾ-ਕਾਲ ਬਾਰੇ ਵਿਦਵਾਨ ਇੱਕ ਮੱਤ ਨਹੀਂ ਹਨ।
- ਪੂਰਨ ਸਿੰਘ ਅਨੁਸਾਰ: ਕਾਂਸ਼ੀ ਵਿੱਚ ਬੜੇ ਬੜੇ ਪੜ੍ਹੇ ਲਿਖੇ ਪੰਡਿਤ ਥਾਲ ਵਿੱਚ ਦੀਵੇ ਬਾਲ ਇੱਕ ਪੱਥਰ ਦੇ ਕਰੂਪ ਬੁੱਤ ਅੱਗੇ ਆਰਤੀ ਕਰਦੇ ਆਪ (ਗੁਰੂ ਨਾਨਕ) ਨੇ ਦੇਖੇ, ਆਪ ਨੂੰ ਸਭ ਕੁਛ ਕੂੜ ਦਿੱਸਿਆ, ਆਪ ਨੇ "ਗਗਨ ਮੈ ਥਾਲ ਆਪਣੀ ਕਾਸਮਿਕ, ਅਨੇਕ ਅਕਾਸ਼ੀ, ਆਰਤੀ ਉੱਚਾਰਣ ਕੀਤੀ।
- "ਇਹ ਆਰਤੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਅਤੇ ਹਰ ਗੁਰੂਦੁਆਰਾ ਸਾਹਿਬ ਵਿਖੇ ਹਰ ਰੋਜ਼ ਰਹਿਰਾਸ ਸਾਹਿਬ ਅਤੇ ਅਰਦਾਸ ਦੇ ਪਾਠ ਤੋਂ ਬਾਅਦ (ਪਲੇਟਾਂ ਅਤੇ ਦੀਵੇ ਆਦਿ ਨਾਲ ਨਹੀਂ) ਗਾਈ ਜਾਂਦੀ ਹੈ।
Similar questions