ਸੜਕ ਸੁਰੱਖਿਆ ਦੀ ਲੋੜ essay
Answers
Answer:
friday 27, may 2022
follow us
youtube
share article
aa
ਸੜਕ ਸੁਰੱਖਿਆ ਲਈ ਜੂਝਦਾ ਮਨੁੱਖੀ ਜੀਵਨ
posted: jan 02, 2013 09:41 pm updated: 9 ਸਾਲ ਪਹਿਲਾਂ
ਜੀ.ਕੇ. ਸਿੰਘ
ਨਵੇਂ ਵਰ੍ਹੇ ’ਚ ਸ਼ੁਰੂ ਹੋਏ ਸੜਕ ਸੁਰੱਖਿਆ ਸਪਤਾਹ ਸਮਾਗਮਾਂ ਵਿੱਚ ਇਸ ਗੱਲ ਦਾ ਵਾਰ-ਵਾਰ ਜ਼ਿਕਰ ਆਇਆ ਹੈ ਕਿ ਕਿਵੇਂ ਸਾਡੀਆਂ ਸੜਕਾਂ ਲਹੂ ਪੀਣੀਆਂ ਬਣ ਕੇ ਹਰ ਵਰ੍ਹੇ ਲੱਖਾਂ ਲੋਕਾਂ ਦੀ ਜਾਨ ਲੈ ਲੈਂਦੀਆਂ ਹਨ। ਸਫ਼ਰ ਕਰਦਿਆਂ ਅਸੀਂ ਮਹਿਸੂਸ ਕਰਦੇ ਹਾਂ ਕਿ ਸੜਕਾਂ ਦਾ ਟ੍ਰੈਫਿਕ ਕਿੰਨਾ ਬੇਢਬਾ ਅਤੇ ਅਸੁਰੱਖਿਅਤ ਹੈ। ਹਾਲੇ ਤਕ ਅਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਆਪਣੀ ਜ਼ਿੰਦਗੀ ਦੇ ਮੁੱਢਲੇ ਅਸੂਲਾਂ ਵਿੱਚ ਸ਼ਾਮਲ ਹੀ ਨਹੀਂ ਕੀਤਾ ਹੈ। ਇਹ 24ਵਾਂ ਸੜਕ ਸੁਰੱਖਿਆ ਹਫ਼ਤਾ ਹੈ। ਅਸੀਂ ਅਕਸਰ ਦੇਖਦੇ ਹਾਂ ਕਿ ਵਾਹਨ ਚਾਲਕ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਕਾਹਲ ਵਿੱਚ ਰਹਿੰਦੇ ਹਨ। ਰੇਲਵੇ ਫਾਟਕਾਂ ’ਤੇ ਖੜ੍ਹਣ ਦਾ ਠੀਕ ਤਰੀਕਾ ਸਿੱਖਣ ਦੀ ਬਜਾਏ ਅਸੀਂ ਖ਼ੁਦ ਫਾਟਕ ਦੇ ਉੱਤੋਂ ਅਤੇ ਥੱਲਿਉਂ ਲੰਘਣ ਦੀ ਹਰ ਕੋਸ਼ਿਸ਼ ਕਰਦੇ ਹਾਂ। ਇਹ ਸਾਰਾ ਵਰਤਾਰਾ ਸੜਕਾਂ ’ਤੇ ਚੱਲਣ ਵਾਲਿਆਂ ਲਈ ਅਸੁਰੱਖਿਆ ਹੀ ਪੈਦਾ ਨਹੀਂ ਕਰਦਾ ਸਗੋਂ ਵੱਡੀ ਗਿਣਤੀ ਵਿੱਚ ਹਾਦਸਿਆਂ ਲਈ ਵੀ ਜ਼ਿੰਮੇਵਾਰ ਹੈ। ਸੜਕ ਸੁਰੱਖਿਆ ਹਫ਼ਤਾ ਮਨਾਉਣ ਦੀ ਕਾਰਵਾਈ ਮਹਿਜ਼ ਸਕੂਲਾਂ-ਕਾਲਜਾਂ ਵਿੱਚ ਰੈਲੀਆਂ ਅਤੇ ਪੋਸਟਰ ਮੁਕਾਬਲਿਆਂ ਤਕ ਹੀ ਸੀਮਤ ਨਹੀਂ ਰਹਿਣੀ ਚਾਹੀਦੀ। ਇਹ ਵਿਸ਼ਾ ਸਾਡੇ ਸਾਰਿਆਂ ਦਾ ਵਿਸ਼ੇਸ਼ ਧਿਆਨ ਮੰਗਦਾ ਹੈ। ਹਰ ਰੋਜ਼ ਵਾਪਰਦੇ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਵੱਡੀ ਗਿਣਤੀ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਕ ਹਰ ਸਾਲ ਸੜਕ ਦੁਰਘਟਨਾਵਾਂ ਦੌਰਾਨ 13 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਪੰਜ ਕਰੋੜ ਲੋਕ ਜ਼ਖ਼ਮੀ ਅਤੇ ਨਕਾਰਾ ਹੋ ਜਾਂਦੇ ਹਨ। ਇਸ ਵਿਸ਼ੇ ’ਤੇ ਡੂੰਘਾ ਅਧਿਐਨ ਕਰਨ ਉਪਰੰਤ ਵਿਸ਼ਵ ਸਿਹਤ ਸੰਗਠਨ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੂਰੀ ਦੁਨੀਆਂ ਵਿੱਚ ਸੜਕ ਟ੍ਰੈਫਿਕ ਨੂੰ ਸੁਰੱਖਿਅਤ ਨਾ ਬਣਾਇਆ ਗਿਆ ਤਾਂ 2020 ਤਕ ਇਨ੍ਹਾਂ ਮੌਤਾਂ ਦੀ ਗਿਣਤੀ ਦੁੱਗਣੀ ਹੋ ਜਾਵੇਗੀ। ਇਨ੍ਹਾਂ ਅੰਕੜਿਆਂ ਨੂੰ ਗਹੁ ਨਾਲ ਵੇਖਣ ਤੋਂ ਪਤਾ ਚੱਲਦਾ ਹੈ ਕਿ ਸੜਕ ਹਾਦਸਿਆਂ ਵਿੱਚ ਮਰਨ ਅਤੇ ਜ਼ਖ਼ਮੀ ਹੋਣ ਵਾਲਿਆਂ ਵਿੱਚੋਂ 90 ਫ਼ੀਸਦੀ ਵਿਕਾਸਸ਼ੀਲ ਅਤੇ ਗ਼ਰੀਬ ਮੁਲਕਾਂ ਦੇ ਵਾਸੀ ਹਨ। ਇੱਕ ਅੰਦਾਜ਼ੇ ਮੁਤਾਬਕ ਹਰ ਵਰ੍ਹੇ ਕੇਵਲ ਸੜਕ ਦੁਰਘਟਨਾਵਾਂ ਕਾਰਨ ਗ਼ਰੀਬ ਦੇਸ਼ਾਂ ਵਿੱਚ ਲਗਪਗ 8000 ਕਰੋੜ ਡਾਲਰ ਰੁਪਏ ਦਾ ਆਰਥਿਕ ਨੁਕਸਾਨ ਹੁੰਦਾ ਹੈ। ਸੜਕ ਸੁਰੱਖਿਆ ਵਿਸ਼ੇ ਦੀ ਅਹਿਮੀਅਤ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਯੁਕਤ ਰਾਸ਼ਟਰ ਸੰਘ ਵੱਲੋਂ ਮਾਰਚ 2010 ਵਿੱਚ ਇੱਕ ਮਹੱਤਵਪੂਰਨ ਮਤੇ ਰਾਹੀਂ ਇਸ ਦਹਾਕੇ ਨੂੰ ਸੜਕ ਦੁਰਘਟਨਾਵਾਂ ਘਟਾਉਣ ਲਈ ਸਭ ਦੇਸ਼ਾਂ ਨੂੰ ਅਸਰਦਾਇਕ ਕਾਰਜ ਯੋਜਨਾ ਬਣਾਉਣ ਲਈ ਕਿਹਾ ਗਿਆ ਹੈ।