India Languages, asked by rinu2708, 29 days ago

essay on guru arjan dev ji in punjabi

Answers

Answered by nishchdhry2009
3
ਰੂਪ-ਰੇਖਾ- ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਜਨਮ ਤੇ ਬਚਪਨ, ਵਿਆਹ ਤੇ ਸੰਤਾਨ, ਗੁਰੂ ਗੱਦੀ, ਸ੍ਰੀ ਹਰਿਮੰਦਰ ਸਾਹਿਬ, ਸਰੋਵਰਾਂ ਤੇ ਨਗਰਾਂ ਦੀ ਉਸਾਰੀ, ਆਦਿ ਗ੍ਰੰਥ ਦਾ ਸੰਕਲਨ, ਸ਼ਹੀਦੀ ਤੇ ਦੁਸ਼ਮਣਾਂ ਦੀਆਂ ਸਾਜਿਸ਼ਾਂ, ਸ਼ਹੀਦੀ, ਬਾਣੀ ਤੇ ਪ੍ਰਭਾਵ, ਸਾਰ ਅੰਸ਼ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ। ਆਪ ਸ਼ਹੀਦਾਂ ਦੇ ਸਿਰਤਾਜ ਸਨ ਕਿਉਂਕਿ ਆਪ ਨੇ ਆਪਣੇ ਪੈਰੋਕਾਰਾਂ ਵਿੱਚ ਧਰਮ ਦੀ ਖਾਤਰ ਕੁਰਬਾਨੀ ਦੇਣ ਦੀ ਪਿਰਤ ਪਾਈ ਤੇ ਆਪ ਦੀ ਸ਼ਹੀਦੀ ਨਾਲ ਸਿੱਖ ਧਰਮ ਜੁਝਾਰੂ ਰੂਪ ਧਾਰਨ ਕਰ ਗਿਆ। ਆਪ ਦੇ ਗੁਰੂ ਕਾਲ ਵਿੱਚ ਸਿੱਖ ਧਰਮ ਦਾ ਅਦੁੱਤੀ ਵਿਕਾਸ ਹੋਇਆ।



ਸ਼ਾਂਤੀ ਦੇ ਪੁੰਜ- ਆਪ ਨੇ ਜਹਾਂਗੀਰ ਵੱਲੋਂ ਦਿੱਤੇ ਗਏ ਤਸੀਹੇ ਖਿੜੇ ਮੱਥੇ ਸਹਿਣ ਕੀਤੇ। ਇਸ ਲਈ ਆਪ ਨੂੰ ਸ਼ਾਂਤੀ ਦਾ ਪੁੰਜ ਕਿਹਾ ਜਾਂਦਾ ਹੈ। ਆਪ ਦੀ ਸ਼ਹਾਦਤ ਅਦੁੱਤੀ ਸੀ। ਕਿਸੇ ਕਵੀ ਦੇ ਅਨੁਸਾਰ-

ਸ਼ਹੀਦ ਕੀ ਜੋ ਮੌਤ ਹੈ, ਵੋਹ ਕੌਮ ਦੀ ਹਯਾਤ ਹੈ,
ਹਿਯਾਤ ਤੋਂ ਹਿਯਾਤ ਹੈ, ਵੋਹ ਮੌਤ ਵੀ ਹਿਯਾਤ ਹੈ।

The blood of the martyr is the blood of the nation. ਅਰਥਾਤ ‘ਸ਼ਹੀਦਾਂ ਦਾ ਖੂਨ ਕੰਮ ਦਾ ਬੀਜ ਹੁੰਦਾ ਹੈ ।

ਜਨਮ ਤੇ ਬਚਪਨ- ਆਪ ਜੀ ਦਾ ਜਨਮ ਚੌਥੇ ਗੁਰੂ ਸ੍ਰੀ ਗੁਰੂ ਰਾਮ ਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੀ ਕੁੱਖੋਂ 1563 ਈਸਵੀ ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ। ਆਪ ਦੀ ਪਾਲਣਾ ਆਪ ਦੇ ਨਾਨਾ ਸੀ ਗੁਰੂ ਅਮਰਦਾਸ ਜੀ ਦੀ ਦੇਖ-ਰੇਖ ਹੇਠ ਹੋਈ ਤੇ ਉਹਨਾਂ ਨੇ ਆਪ ਦੀ ਪ੍ਰਤਿਭਾ ਦੇਖ ਕੇ ਆਪ ਨੂੰ ਹਿਤਾ ਬਾਣੀ ਕਾ ਬੋਹਿਥਾ ਦਾ ਵਰ ਦਿੱਤਾ। ਆਪ ਨੇ ਪੰਡਤ ਕੇਸੋ ਗੋਪਾਲ ਅਤੇ ਬਾਬਾ ‘ ਬੁੱਢਾ ਜੀ ਤੋਂ ਵਿੱਦਿਆ ਪ੍ਰਾਪਤ ਕੀਤੀ। ਹੋਣਹਾਰ ਬਿਰਵਾਨ ਕੇ ਚਿਕਨੇ-ਚਿਕਨੇ ਪਾਤ’ ਦੇ ਕਥਨ ਅਨੁਸਾਰ ਆਪ ਜੀ ਦੀ ਵਿਦਵਤਾ ਅਤੇ ਸੋਝੀ ਬਬਚਪਨ ਵਿੱਚ · ਹੀ ਉਜਾਗਰ ਹੋ ਗਈ ਸੀ।

ਵਿਆਹ ਤੇ ਸੰਤਾਨ- ਆਪ ਜੀ ਦਾ ਵਿਆਹ ਮਓ ਪਿੰਡ ਦੇ ਨਿਵਾਸੀ ਕ੍ਰਿਸ਼ਨ ਚੰਦ ਦੀ ਸਪੁੱਤਰੀ (ਮਾਤਾ ਗੰਗਾ ਦੇਵੀ ਨਾਲ ਹੋਇਆ। ਬਾਬਾ ਬੁੱਢਾ ਜੀ ਦੇ ਆਸ਼ੀਰਵਾਦ ਨਾਲ ਆਪ ਦੇ ਘਰ (ਗੁਰੂ ਹਰਗੋਬਿੰਦ ਜੀ ਦਾ ਜਨਮ ਹੋਇਆ।

ਗੁਰ ਗੱਦੀ ਗੁਰੂ ਰਾਮ ਦਾਸ ਜੀ ਨੇ ਆਪਣੇ ਤਿੰਨਾਂ ਪੁੱਤਰਾਂ ਵਿੱਚੋਂ ਸਭ ਤੋਂ ਸੁਯੋਗ ਜਾਣ ਕੇ ਆਪ ਨੂੰ ਗੁਰਗੱਦੀ ਬਖਸ਼ੀ, ਜਿਸ ਕਾਰਨ ਆਪ ਦਾ ਵੱਡਾ ਭਰਾ ਪ੍ਰਿਥੀ ਚੰਦ ਆਪ ਨਾਲ ਈਰਖਾ ਕਰਨ ਲੱਗ ਪਿਆ ਤੇ ਆਪ ਦਾ ਦੁਸ਼ਮਣ ਬਣ ਬੈਠਾ।

ਸ੍ਰੀ ਹਰਿਮੰਦਰ ਸਾਹਿਬ, ਸਰੋਵਰਾਂ ਤੇ ਨਗਰਾਂ ਦੀ ਉਸਾਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਆਰੰਭ ਕਰਾਏ ਅੰਮ੍ਰਿਤ ਸਰੋਵਰ ਦੇ ਨਿਰਮਾਣ ਦਾ ਕਾਰਜ ਪੂਰਾ ਕੀਤਾ। 13 ਜਨਵਰੀ, 1588 ਨੂੰ ਇਸ ਸਰੋਵਰ ਦੇ ਵਿਚਕਾਰ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕਾਰਜ ਆਰੰਭ ਕੀਤਾ। ਆਪ ਨੇ ਇਸ ਦੀ ਨੀਂਹ ਸਿੱਧ ਸੂਫੀ ਫ਼ਕੀਰ ਸਾਈਂ ਮੀਆਂ ਮੀਰ ਤੋਂ ਰਖਵਾਈ ਤੇ ਇਸ ਦੇ ਦਰਵਾਜ਼ੇ ਚਾਰ ਦਿਸ਼ਾਵਾਂ ਵੱਲ ਰੱਖੇ , ਜਿਸ ਦਾ ਭਾਵ ਸੀ ਕਿ ਇਹ ਤੀਰਥਅਸਥਾਨ ਚਾਰਾਂ ਵਰਨਾਂ ਲਈ ਸਾਂਝਾ ਹੈ। 1601 ਈਸਵੀ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਪੂਰਾ ਹੋਆ। 1590 ਈਸਵੀ ਵਿੱਚ ਆਪ ਨੇ ਤਰਨਤਾਰਨ ਨਗਰ ਦੀ ਨੀਂਹ ਰੱਖੀ ਤੇ ਇੱਥੇ ਇੱਕ ਸਰੋਵਰ ਖੁਦਵਾਇਆ ਤੇ ਲਾਹੌਰ ਵਿੱਚ ਬਾਉਲੀ ਬਣਵਾਈ। ਆਪ ਨੇ ਕਰਤਾਰਪੁਰ ਵਿਖੇ ਗੰਗਸਰ ਨਾਂ ਦਾ ਸਰੋਵਰ ਖੁਦਵਾਇਆ ਤੇ ਬਿਆਸ ਨਦੀ ਦੇ ਕੰਢੇ ਸ੍ਰੀ ਹਰਗੋਬਿੰਦਪੁਰ ਨਗਰ ਦੀ ਸਥਾਪਨਾ ਕੀਤੀ।



ਆਦਿ ਗ੍ਰੰਥ ਦਾ ਸੰਕਲਨ- ਗੁਰੂ ਜੀ ਦਾ ਸਭ ਤੋਂ ਮਹਾਨ ਕਾਰਜ ਆਦਿ ਗ੍ਰੰਥ ਦਾ ਸੰਕਲਨ ਸੀ। ਆਪ ਜੀ ਨੇ ਆਪਣੇ ਤੋਂ ਪਹਿਲਾਂ ਹੋਏ ਚਾਰ ਗੁਰੂ ਸਾਹਿਬਾਂ ਤੇ ਬਹੁਤ ਸਾਰੇ ਸੰਤਾਂ-ਭਗਤਾਂ ਤੇ ਭੱਟਾਂ ਦੀਆਂ ਬਾਣੀਆਂ ਨੂੰ ਇਕੱਤਰ ਕਰ ਕੇ ਤੇ ਬਹੁਤ ਸਾਰੀ ਆਪਣੀ ਬਾਣੀ ਰਚ ਕੇ ਆਦਿ ਗ੍ਰੰਥ ਦਾ ਸੰਕਲਨ ਕੀਤਾ ਤੇ ਇਸ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿੱਚ ਕਰ ਕੇ ਬਾਬਾ ਬੁੱਢਾ ਜੀ ਨੂੰ ਇਸ ਦੇ ਪਹਿਲੇ ਗ੍ਰੰਥੀ ਨਿਯੁਕਤ ਕੀਤਾ।

ਦੁਸ਼ਮਣਾਂ ਦੀਆਂ ਸਾਜਸ਼ਾਂ- ਆਪ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ ਦੁਸ਼ਮਣੀ ਕਾਰਨ ਆਪ ਦੇ ਵਿਰੁੱਧ ਮੁਗਲ ਹਾਕਮਾਂ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਲਾਹੌਰ ਦਾ ਦੀਵਾਨ ਚੰਦੂ ਸ਼ਾਹ ਵੀ ਆਪ ਦਾ ਦੁਸ਼ਮਣ ਬਣ ਗਿਆ। ਆਦਿ ਗ੍ਰੰਥ ਦੇ ਸੰਕਲਨ ਕਾਰਨ ਵੀ ਕਈ ਕਟੜਪੰਥੀ ਮੁਸਲਮਾਨ ਆਪ ਦੇ ਵਿਰੁੱਧ ਹੋ ਗਏ। ਆਪ ਦੇ ਵਿਰੋਧੀਆਂ ਨੇ ਬਾਦਸ਼ਾਹ ਜਹਾਂਗੀਰ ਤੱਕ ਇਹ ਖ਼ਬਰ ਪਹੁੰਚਾਈ ਕਿ ਗੁਰ ਅਰਜਨ ਦੇਵ ਜੀ ਨੇ ਉਸ ਦੇ ਬਾਗੀ ਪੁੱਤਰ ਖੁਸਰੋ ਦੀ ਸਹਾਇਤਾ ਕੀਤੀ ਹੈ।

ਸ਼ਹੀਦੀ- ਜਹਾਂਗੀਰ ਦੇ ਹੁਕਮ ਨਾਲ 30 ਮਈ, 1606 ਈਸਵੀ ਵਿੱਚ ਆਪ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਲਿਆਂਦਾ ਗਿਆ ਨੂੰ ਅਕਹਿ ਤੇ ਅਸਹਿ ਕਸ਼ਟ ਦਿੱਤੇ ਗਏ। ਆਪ ਨੂੰ ਤੱਤੀ ਲੋਹ ਉੱਤੇ ਬਿਠਾਇਆ ਗਿਆ ਤੇ ਆਪ ਦੇ ਸਿਰ ਵਿੱਚ ਤਪਦੀ ਰੇਤ ਪਾਈ ਗਈ। ਆਪ ਨੇ ਮੂੰਹੋਂ ਸੀ ਨਾ ਕੀਤੀ ਤੇ ਰੱਬ ਦਾ ਭਾਣਾ ਮਿੱਠਾ ਕਰ ਕੇ ਮੰਨਿਆ। ਇੱਥੇ ਹੀ ਆਪ ਸ਼ਹੀਦੀ ਪ੍ਰਾਪਤ ਕਰ ਗਏ।

ਬਾਣੀ ਗੁਰੂ ਜੀ ਦੀ ਬਾਣੀ ਦੀ ਭਾਸ਼ਾ ਵੀ ਉਹਨਾਂ ਦੇ ਸੁਭਾਅ ਵਾਂਗ ਮਿੱਠੀ ਹੈ। ਆਪ ਦੀ ਬਾਣੀ ਅਨੁਸਾਰ ਮਨੁੱਖ ਨੂੰ ਦੁੱਖਾਂ-ਤਕਲੀਫਾਂ ਸਮੇਂ ਘਬਰਾਉਣਾ ਨਹੀਂ ਚਾਹੀਦਾ ਸਗੋਂ ਉਸ ਹਾਲਤ ਵਿੱਚ ਸਰਬ ਸਾਂਝੇ ਪ੍ਰਮਾਤਮਾ ਦਾ ਆਸਰਾ ਲੈਣਾ ਚਾਹੀਦਾ ਹੈ ਅਤੇ ਉਸ ਅੱਗੇ ਆਪਣੀ ਰੱਖਿਆ ਲਈ ਬੇਨਤੀ ਕਰਨੀ ਚਾਹੀਦੀ ਹੈ-


Hope it helps you mark as brainlist. ❤️
Similar questions