India Languages, asked by rajinderdahiya9050, 9 months ago

essay on mera mitra in punjabi ​

Answers

Answered by sandhupreet3490
7

Explanation:

ਜ਼ਿੰਦਗੀ ਦੇ ਰਸਤੇ ਵਿਚ ਜਦੋਂ ਕੋਈ ਤੁਹਾਡੇ ਦੁੱਖ-ਸੁੱਖ ਵਿਚ ਸਾਥ ਦੇਵੇ ਤਾਂ ਉਸਨੂੰ ਮਿੱਤਰ ਕਿਹਾ ਜਾਂਦਾ ਹੈ | ਪਰ ਹਰ ਕੋਈ ਸੱਚਾ ਮਿੱਤਰ ਨਹੀਂ ਹੋ ਸਕਦਾ । ਕੁਝ ਤਾਂ ਸਿਰਫ ਮਤਲਬ ਲਈ ਹੀ ਸਾਡਾ ਸਾਥ ਨਿਭਾਉਂਦੇ ਹਨ ਤੇ ਮਤਲਬ ਪੂਰਾ ਹੋਣ ਤੇ ਉਹ ਆਪਣਾ ਰਸਤਾ ਜਾ ਫੜਦੇ ਹਨ ।ਇਨ੍ਹਾਂ ਨੂੰ ਅਸੀਂ ਮਿੱਤਰ ਨਹੀਂ ਕਹਿ ਸਕਦੇ, ਮਿੱਤਰ ਹੋਣ ਦਾ ਭੁਲੇਖਾ ਜ਼ਰੂਰ ਪੈਂਦਾ ਹੈ ।ਮੇਰੇ ਨਾਲ ਬਹੁਤ ਸਾਰੇ ਗਲੀ ਮੁਹੱਲੇ ਦੇ ਮੁੰਡੇ ਪਦੇ ਹਨ । ਬਹੁਤ ਸਾਰੇ ਦੁੱਖ-ਸੁੱਖ ਵਿਚ ਸਾਥ ਵੀ ਦੇਂਦੇ ਹਨ ਪਰ ਮੇਰੀ ਮਿੱਤਰਤਾ ਸਭ ਤੋਂ ਵੱਧ ਗੁਰਪ੍ਰੀਤ ਨਾਲ ਹੈ । ਅਸੀਂ ਦੋਵੇਂ ਇਕੋ ਸਕੂਲ ਵਿਚ ਪੜ੍ਹਦੇ ਹਾਂ ਤੇ ਇਕੋ ਜਮਾਤ ਵਿਚ ਇਕੋ ਡੈਸਕ ਤੇ ਬੈਠਦੇ ਹਾਂ । ਉਸ ਦੇ ਮਾਤਾ ਪਿਤਾ ਦੋਵੇਂ ਹੀ ਨੌਕਰੀ ਕਰਦੇ ਹਨ, ਇਸ ਕਾਰਨ ਉਹ ਘਰ ਦੇ ਕੰਮਾਂ ਵਿੱਚ ਉਨ੍ਹਾਂ ਦੇ ਨਾਲ ਹੱਥ ਵਟਾਉਂਦਾ ਹੈ । ਉਹ ਸਵੇਰੇ ਸਮੇਂ ਸਿਰ ਉਠ ਕੇ ਸੈਰ ਕਰਕੇ ਆਪ ਹੀ ਤਿਆਰ ਹੋ ਜਾਂਦਾ ਹੈ । ਉਸ ਨੇ ਕਦੀ ਵੀ ਆਪਣੇ ਮਾਤਾ ਪਿਤਾ ਨੂੰ ਤੰਗ ਨਹੀਂ ਕੀਤਾ।ਮੇਰਾ ਮਿੱਤਰ ਇਕ ਬਹੁਤ ਹੀ ਚੰਗਾ ਵਿਦਿਆਰਥੀ ਹੈ । ਹਰ ਰੋਜ਼ ਉਹ ਸਕੂਲੋਂ ਮਿਲਿਆ ਕੰਮ ਘਰੋਂ ਪੂਰਾ ਕਰਕੇ ਲਿਆਉਂਦਾ ਹੈ । ਜੋ ਵੀ ਅਧਿਆਪਕ ਜਮਾਤ ਵਿਚ ਪੜ੍ਹਾਉਂਦੇ ਹਨ ਉਹ ਬਹੁਤ ਹੀ ਧਿਆਨ ਨਾਲ ਸੁਣਦਾ ਹੈ । ਇਸ ਕਰਕੇ ਸਾਰੇ ਅਧਿਆਪਕ ਉਸ ਨੂੰ ਬਹੁਤ ਪਿਆਰ ਕਰਦੇ ਹਨ। ਉਹ ਸਭ ਦੀ ਸਹਾਇਤਾ ਕਰਨ ਵਾਲਾ ਵਿਦਿਆਰਥੀ ਹੈ, ਨਲਾਇਕ ਬੱਚਿਆਂ ਨੂੰ ਉਹ ਆਪ ਹੀ ਸੁਆਲ ਸਮਝਾ ਦੇਂਦਾ ਹੈ ।ਉਹ ਬਿਲਕੁਲ ਵੀ ਫਜ਼ੂਲਖਰਚ ਨਹੀਂ ਕਰਦਾ । ਮਾਪਿਆਂ ਦੀ ਖੂਨ-ਪਸੀਨੇ ਦੀ ਕਮਾਈ ਨੂੰ ਬਰਬਾਦ ਨਹੀਂ ਕਰਦਾ | ਜੇਬ ਖਰਚੇ ਵਿਚੋਂ ਉਹ ਗਰੀਬ ਵਿਦਿਆਰਥੀਆਂ ਦੀ ਵੀ ਸਹਾਇਤਾ ਕਰਦਾ ਹੈ ।ਉਹ ਇਕ ਬਹੁਤ ਹੀ ਚੰਗਾ ਖਿਡਾਰੀ ਹੈ । ਫੁੱਟਬਾਲ ਦੀ ਟੀਮ ਦਾ ਉਹ ਕਪਤਾਨ ਹੈ। ਉਸ ਨੂੰ ਪਿਛਲੇ ਸਾਲ ਜ਼ਿਲ੍ਹਾ ਪੱਧਰ ਦੇ ਹੋਏ ਟੂਰਨਾਮੈਂਟ ਵਿਚ ਜ਼ਿਲ੍ਹੇ ਦਾ ਸਭ ਤੋਂ ਵਧੀਆ ਖਿਡਾਰੀ ਮੰਨਿਆ ਗਿਆ ਸੀ । ਕਰ ਗੁਰਪ੍ਰੀਤ ਦੀ ਅਵਾਜ਼ ਬਹੁਤ ਹੀ ਸੁਰੀਲੀ ਹੈ । ਜਦੋਂ ਹੇਕ ਲਾ ਕੇ ਉਹ ‘ਹੀਰ’ ਗਾਉਂਦਾ ਹੈ । ਤਾਂ ਰੰਗ ਬੰਨ੍ਹ ਦੇਂਦਾ ਹੈ । ਸਕੂਲ ਦਾ ਕੋਈ ਵੀ ਸਮਾਗਮ ਉਸ ਤੋਂ ਬਿਨਾਂ ਅਧੂਰਾ ਸਮਝਿਆ ਜਾਂਦਾ ਹੈ।

follow me

Similar questions