India Languages, asked by suman2160, 7 months ago

essay sri guru nanak dev ji in punjabi for class 3rd​

Answers

Answered by devsinha62
1

Answer:

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ। ਗੁਰੂ ਨਾਨਕ ਦੇਵ ਜੀ ਸਿਖ ਮਤ ਦੇ ਪਹਿਲੇ ਗੁਰੂ ਅਤੇ ਸੰਸਥਾਪਕ ਸਨ। ਉਹਨਾਂ ਦਾ ਜਨਮ ਅਜਿਹੇ ਸਮੇਂ ਵਿਚ ਹੋਇਆ ਜਦੋਂ ਦੇਸ਼ ਵਿਚ ਮੁਸਲਮਾਨ ਰਾਜ ਕਰ ਰਹੇ ਸਨ। ਉਹਨਾਂ ਦੇ ਅਤਿਆਚਾਰਾਂ ਤੋਂ ਤੰਗ ਆ ਕੇ ਹਿੰਦੂ ਭਾਸ ਤ੍ਰਾਸ ਕਰ ਰਹੇ ਸਨ। ਹਿੰਦੂ ਅਤੇ ਮੁਸਲਮਾਨ ਦੋਵੇਂ ਧਾਰਮਿਕ ਅਡੰਬਰਾਂ ਵਿਚ ਪੈ ਕੇ ਇਕ ਦੂਜੇ ਦੇ ਖੂਨ ਦੇ ਪਿਆਰੇ ਹੋ ਰਹੇ ਸਨ। ਅਜਿਹੇ ਸਮੇਂ ਵਿਚ ਗੁਰੂ ਨਾਨਕ ਦੇਵ ਜੀ ਨੇ ਜਨਮ ਲੈ ਕੇ ਆਮ ਜਨਤਾ ਨੂੰ ਧਰਮ ਦਾ ਸਚਾ ਰਾਹ ਵਿਖਾਇਆ।

ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਦੀ ਕਤਕ ਦੀ ਪੂਰਨਮਾਸ਼ੀ ਨੂੰ ਜ਼ਿਲਾ ਸ਼ੇਖੂਪੁਰਾ ਦੇ ਇਕ ਪਿੰਡ ਤਲਵੰਡੀ ਵਿਖੇ ਹੋਇਆ। ਇਹ ਸਥਾਨ ਬਾਅਦ ਵਿਚ ਨਨਕਾਣਾ ਸਾਹਿਬ ਦੇ ਨਾਂ ਨਾਲ ਪ੍ਰਸਿਧ ਹੋ ਗਿਆ। ਪਾਕਿਸਤਾਨ ਦੇ ਬਣ ਜਾਣ ਦੇ ਕਾਰਣ ਇਹ ਖੇਤਰ ਪਛਮੀ ਪਾਕਿਸਤਾਨ ਵਿਚ ਚਲਾ ਗਿਆ ਹੈ। ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਂ ਕਲਿਆਣ ਚੰਦ ਜਾਂ ਮਹਿਤਾ ਕਾਲੂ ਅਤੇ ਮਾਤਾ ਦਾ ਨਾਂ ਤ੍ਰਿਪਤਾ ਸੀ। ਬਾਲਕ ਨਾਨਕ ਦਾ ਬਚਪਨ ਨਿਰਾਲਾ ਸੀ। ਨਾਨਕ ਜੀ ਨੂੰ ਜਦੋਂ ਪਹਿਲੇ ਦਿਨ ਪੜ੍ਹਨ ਲਈ ਭੇਜਿਆ ਗਿਆ ਤਾਂ ਉਹਨਾਂ ਅਧਿਆਪਕ ਤੋਂ ਪੁਛਿਆ ਕਿ ਤੁਸੀਂ ਕੀ ਪੜਿਆ ਹੋਇਆ ਹੈ ? ਅਧਿਆਪਕ ਨੇ ਉਹ ਸਾਰੇ ਵਿਸ਼ੇ ਦਸ ਦਿੱਤੇ ਜੋ ਉਸਨੇ ਪੜੇ ਹੋਏ ਸਨ। ਗੁਰੂ ਨਾਨਕ ਦੇਵ ਜੀ ਨੂੰ ਅਧਿਆਪਕ ਦੇ ਵਿਸ਼ੇ ਸੁਣ ਕੇ ਬੜੀ ਨਿਰਾਸ਼ਾ ਹੋਈ ਕਿਉਂਕਿ ਉਹ ਈਸ਼ਵਰ ਦੇ ਬਾਬਤ ਕੁਝ ਵੀ ਨਹੀਂ ਸੀ ਜਾਣਦਾ। ਕਹਿੰਦੇ ਹਨ ਕਿ ਉਹ ਇਸਦੇ ਬਾਅਦ ਕਿਤੇ ਵੀ ਪੜ੍ਹਨ ਲਈ ਨਹੀਂ ਗਏ । ਘਰ ਵਾਲਿਆਂ ਨੇ ਪੜ੍ਹਾਈ ਵਿਚ ਉਹਨਾਂ ਦੀ ਰੁਚੀ ਨਾ ਦੇਖ ਕੇ ਪਸ਼ੂ ਚਰਾਉਣ ਦਾ ਕੰਮ ਉਹਨਾਂ ਨੂੰ ਦੇ ਦਿੱਤਾ। ਨਾਨਕ ਪਸ਼ੂਆਂ ਨੂੰ ਚਰਾਉਣ ਬਾਹਰ ਚਲੇ ਜਾਂਦੇ ਤੇ ਆਪ ਆਪਣੇ ਵਿਚਾਰਾਂ ਵਿਚ ਗੁਮ ਹੋਏ ਰਹਿੰਦਾ। ਪਸ਼ੂ ਲੋਕਾਂ ਦੇ ਖੇਤ ਨਸ਼ਟ ਕਰ ਦਿੰਦੇ।ਪਿਤਾ ਦੇ ਕੋਲ ਸ਼ਿਕਾਇਤਾਂ ਆਈਆਂ। ਬਾਲਕ ਨਾਨਕ ਨੂੰ ਡਾਂਟਿਆ ਗਿਆ, ਲੇਕਿਨ ਜਦੋਂ ਖੇਤ ਦੇਖ ਤਾ ਉਸੇ ਤਰ੍ਹਾਂ ਹਰ ਭਰੇ ਸਨ।

15 ਵਰੇ ਦੀ ਉਮਰ ਵਿਚ ਆਪ ਦਾ ਵਿਆਹ ਬੀਬੀ ਸੁਲਖਣੀ ਨਾਲ ਕਰ ਦਿੱਤਾ ਗਿਆ। ਉਹਨਾਂ ਦੇ ਸ੍ਰੀ ਚੰਦ ਅਤੇ ਲਖਮੀ ਚੰਦ ਨਾਂ ਦੇ ਦੋ ਲੜਕੇ ਹੀ ਹੋਏ ਲੇਕਿਨ ਨਾਨਕ ਦਾ ਮਨ ਇਹਨਾਂ ਸੰਸਾਰਿਕ ਧੰਦਿਆਂ ਵਿਚ ਨਹੀਂ ਲਗਦਾ ਸੀ। ਪਤਾ ਉਹਨਾਂ ਨੂੰ ਇਕ ਚੰਗਾ ਵਪਾਰੀ ਬਣਾਉਣਾ ਚਾਹੁੰਦੇ ਸਨ। ਉਹਨਾਂ ਇਕ ਵਾਰੀ ਨਾਨਕ ਜੀ ਨੂੰ 20 ਰੁਪੈ ਦਿੱਤੇ, ਆਪਣੇ ਇਕ ਨੌਕਰ ਨੂੰ ਵੀ ਨਾਲ ਭੇਜ ਦਿੱਤਾ ਅਤੇ ਨਾਨਕ ਨੂੰ ਕਿਹਾ ਕਿ ਜਾਉ ਅਤੇ ਕੋਈ ਚੰਗਾ ਜਿਹਾ ਸੌਦਾ ਕਰਕੇ ਆਉ।ਨਾਨਕ ਨੌਕਰ ਨੂੰ ਲੈ ਕੇ ਘਰੋਂ ਨਿਕਲ ਪਏ। ਅਜੇ ਕੁਝ ਹੀ ਦੂਰ ਗਏ ਸਨ ਕਿ ਉਹਨਾਂ ਨੂੰ ਸਾਧੂਆਂ ਦੀ ਇਕ ਟੋਲੀ ਮਿਲੀ ਜਿਹੜੀ ਭੋਜਨ ਦੀ ਤਲਾਸ਼ ਵਿਚ ਸੀ। ਨਾਨਕ ਨੇ ਨੌਕਰ ਨੂੰ 20 ਰੁਪੇ ਦਿੱਤੇ ਅਤੇ ਭੋਜਨ ਦਾ ਕਾਫੀ ਸਮਾਨ ਮੰਗਵਾ ਲਿਆ। ਸਾਧੂਆਂ ਨੂੰ ਭੋਜਨ ਕਰਵਾ ਕੇ ਨਾਨਕ ਘਰ ਵਾਪਸ ਆ ਗਏ। ਪਿਤਾ ਨੇ ਨਾਨਕ ਕੋਲੋਂ ਹਿਸਾਬ ਮੰਗਿਆ। ਇਸ ਤਰ੍ਹਾਂ ਧੰਨ ਨੂੰ ਨਸ਼ਟ ਕਰਕੇ ਆਏ ਪਤਰ ਤੇ ਪਿਤਾ ਨੂੰ ਬੜਾ ਗੁੱਸਾ ਆਇਆ। ਪਰ ਨਾਨਕ ਤਾਂ ਸੱਚਾ ਸੌਦਾ ਕਰਕੇ ਆਏ ਸਨ।

ਪਿਤਾ ਪੁੱਤਰ ਤੋਂ ਕਾਫ਼ੀ ਨਿਰਾਸ ਹੋ ਚੁਕੇ ਸਨ। ਉਹਨਾਂ ਹਾਰ ਕੇ ਨਾਨਕ ਨੂੰ ਉਹਨਾਂ ਦੀ ਭੈਣ ਬੀਬੀ ਨਾਨਕੀ ਕੋਲ ਸੁਲਤਾਨਪੁਰ ਭੇਜ ਦਿੱਤਾ। ਨਾਨਕ ਉਥੇ ਨਵਾਬ ਦੇ ਮੋਦੀ ਖਾਨੇ ਵਿਚ ਕੰਮ ਕਰਨ ਲੱਗੇ। ਕਹਿੰਦੇ ਹਨ ਕਿ ਲੋਕਾਂ ਨੂੰ ਚੀਜ਼ਾਂ ਵੰਡਦੇ ਸਮੇਂ ਮੈਂ ਤੇਰਾ ਮੈਂ ਤੇਰਾ ਕਹਿੰਦੇ ਕਹਿੰਦੇ ਕਾਫੀ ਵੰਡ ਦਿਆ ਕਰਦੇ ਸਨ। ਨਵਾਬ ਦੌਲਤ ਖਾਂ ਲੋਧੀ ਦੇ ਕੋਲ ਕਿਸੇ ਨੇ ਸ਼ਿਕਾਇਤ ਕੀਤੀ। ਇਕ ਦਿਨ ਜਾਚ ਪੜਤਾਲ ਕਰਵਾਈ ਗਈ। ਕੁਝ ਵੀ ਫਰਕ ਨਹੀਂ ਨਿਕਲਿਆ। ਸ਼ਿਕਾਇਤ ਕਰਨ ਵਾਲੇ ਸ਼ਰਮਿੰਦਾ ਹੋ ਕੇ ਰਹਿ ਗਏ।

ਗੁਰੂ ਨਾਨਕ ਦੇਵ ਜੀ ਨੇ 12 ਵਰੇ ਤਕ ਹਿਸਥ ਜੀਵਨ ਦਾ ਪਾਲਣ ਕੀਤਾ। ਘਰ ਦਿਆ ਬੰਧਨਾਂ ਤੋਂ ਹੁਣ ਉਹਨਾਂ ਦਾ ਮਨ ਉਕਤਾ ਗਿਆ ਸੀ। ਉਹਨਾਂ ਦਾ ਜੀਵਨ ਤਾਂ ਲੋਕਾਂ ਦੇ ਕਲਿਆਣ ਲਈ ਸੀ। ਭਲਾ ਇਹਨਾਂ ਬੰਧਨਾਂ ਵਿਚ ਕਦੋਂ ਤਕ ਫ਼ਸੇ ਰਹਿੰਦੇ। ਇਕ ਵਾਰ ਨਦੀ ਵਿਚ ਇਸ਼ਨਾਨ ਕਰਕੇ ਹੋਏ ਆਪ ਨੂੰ ਬ੍ਰਹਮ ਦਰਸ਼ਨ ਹੋਇਆ। ਆਪ ਨੇ ਬ੍ਰਹਮ ਦਰਸ਼ਨ ਕਰਕੇ ਮਨੁਖੀ ਕਲਿਆਣ ਵਲ ਕਦਮ ਵਧਾ ਦਿੱਤਾ। ਆਪ ਨੇ ਚਾਰ ਉਦਾਸੀਆਂ ਕੀਤੀਆਂ। ਸੱਜਣ ਠੱਗ ਤੇ ਕੋਡੇ ਰਾਖਸ਼ ਜਿਹਾ ਦਾ ਉਧਾਰ ਕੀਤਾ।

ਗੁਰੂ ਜੀ ਨੇ ਹਿੰਦੂ ਮੁਸਲਿਮ ਏਕਤਾ ਦੇ ਲਈ ਅਣਥਕ ਕੋਸ਼ਿਸ਼ਾਂ ਕੀਤੀਆਂ। ਉਹਨਾਂ ਦੀ ਭਾਸ਼ਾ ਵਿਚ ਦੋਹਾਂ ਧਰਮਾਂ ਦੀਆਂ ਬੁਰਾਈਆਂ ਦਾ ਖੰਡਨ ਕੀਤਾ। ਗੁਰੂ ਨਾਨਕ ਦੇਵ ਜੀ ਨੇ ਭਾਰਤ ਅਤੇ ਭਾਰਤ ਤੋਂ ਬਾਹਰ ਦੇਸ਼ਾਂ ਵਿਚ ਜਾ ਕੇ ਆਮ ਲੋਕਾਂ ਨੂੰ ਆਪਣੇ ਉਪਦੇਸ਼ਾਂ ਨਾਲ ਪ੍ਰਭਾਵਿਤ ਕੀਤਾ। ਗੁਰੂ ਜੀ ਦੀਆਂ ਸਿਖਿਆਵਾਂ ਬੜੀਆਂ ਆਸਾਨ ਸਨ। ਉਹ ਜਾਤ ਪਾਤ ਨੂੰ ਬੇਕਾਰ ਮੰਨਦੇ ਸਨ। ਤਿਲਕ, ਪਜਾ. ਯੱਗ ਆਦਿ ਉਹਨਾਂ ਦੀ ਨਜ਼ਰ ਵਿਚ ਸਾਰੇ ਬੈਂਕਾਰ ਸਨ। ਉਹ ਲੋਕਾਂ ਨੂੰ ਕੇਵਲ ਈਸ਼ਵਰ ਨੂੰ ਯਾਦ ਕਰਨ ਦਾ ਉਪਦੇਸ਼ ਦਿੰਦੇ ਸਨ। ਉਹਨਾਂ ਨੀਵੀਂ ਜਾਤ ਦੇ ਲੋਕਾਂ ਨੂੰ ਵੀ ਗਲੇ ਲਗਾਇਆ ਅਤੇ ਉਹਨਾਂ ਲਈ ਭਗਤੀ ਦਾ ਰਾਹ ਖੋਲ੍ਹ ਦਿੱਤਾ। ਗੁਰੂ ਜੀ ਜੀਵਨ ਭਰ ਆਪਣੇ ਉਪਦੇਸ਼ਾਂ ਦਾ ਪ੍ਰਚਾਰ ਕਰਦੇ ਰਹੇ। ਉਹਨਾਂ ਦੇ ਉਪਦੇਸ਼ ਸੀ। ਗੁਰੂ ਗਰੰਥ ਸਾਹਿਬ ਵਿਚ ਮਹੱਲਾ ਪਹਿਲਾ ਵਿਚ ਇਕਠੇ ਕੀਤੇ ਗਏ ਹਨ। ਗਰ ਨਾਨਕ ਦੇਵ ਜੀ ਸਤਰ ਵਰ੍ਹੇ ਦੀ ਉਮਰ ਵਿਚ ਜੋਤੀ ਜੋਤ ਸਮਾ ਗਏ।

Similar questions