CBSE BOARD X, asked by Blizzard4187, 1 year ago

Guru gobind singh ji short paragraph essay in punjabi

Answers

Answered by devvalecha2412pazqrr
26
'Guru Gobind Singh', the tenth Guru, was born at Patna Sahib in Bihar, India on December 22, 1666. He is the last of the Tenth Gurus of Sikhism. He was the son of Guru Tegh Bahadur, who gave his life to protect religious freedom.

Guru Gobind Singh Ji was nominated as the Guru by the ninth Guru of Sikhs, Guru Tegh Bahadur who was also his father. After Guru Tegh Bahadur's death, Guru Gobind Singh became Guru on November 11, 1675. He lost his father, mother, and all four of his sons to a religious war, being waged by the Mughal emperor, Aurangzeb was keen to see Islamization of Hindus an Sikhs. Guru Gobind Singh established the 'Khalsa', a military force of saint-soldiers which he baptized. Guru Gobind Singh is highly regarded by the Sikhs his monumental role in the development of the Sikh faith. He was a learned man. He compiled a number of books and poetry collections in his life. Before his death in 1708, he declared the Guru Granth Sahib, which is Sikhism’s Holy Scripture to be the permanent Sikh Guru.

Guru Gobind Singh Jayanti is celebrated by the Sikhs as the birthday of their tenth and last guru Guru Gobind Singh. It is a religious celebration in which prayers for prosperity are offered. This day witnesses large processions and special prayer gatherings at all Gurudwaras. 
Answered by Anonymous
35

ਗੁਰੂ ਗੋਬਿੰਦ ਸਿੰਘ ਜੀ

ਪ੍ਰਮੁੱਖ ਨੁਕਤੇ ਭੂਮਿਕਾ, ਜਨਮ, ਬਚਪਨ, ਵਿੱਦਿਆ, ਪਿਤਾ ਦੀ ਸ਼ਹੀਦੀ, ਗੁਰਗੱਦੀ ‘ਤੇ ਬੈਠਣਾ, ਖ਼ਾਲਸਾ ਪੰਥ ਦੀ ਸਾਜਣਾ, ਆਦਿਬੜ ਵਿਚ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਸ਼ਾਮਲ ਕਰਨਾ, ਮੁਗਲ ਫੌਜਾਂ ਨਾਲ ਯੁੱਧ ਤੇ ਕੁਰਬਾਨੀਆਂ, ਮਹਾਨ ਸਾਹਿਤਕਾਰ, ਜੋਤੀ-ਜੋਤਿ।

ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ॥

ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ॥

ਭੂਮਿਕਾ: ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ।ਆਪ ਨੇ ਭਾਰਤ ਦੀ ਸੁੱਤੀ ਹੋਈ ਕੌਮ ਨੂੰ ਜਗਾਇਆ ਤੇ ਮੁਰਦਾ ਰਹੁ। ਵਿਚ ਜਾਨ ਪਾਈ।ਆਪ ਮਹਾਨ ਕਵੀ, ਬਹਾਦਰ ਜਰਨੈਲ, ਸੂਝਵਾਨ ਆਗ ਤੇ ਦੁਖੀਆਂ ਦੇ ਦੁੱਖ ਦੂਰ ਕਰਨ ਵਾਲੇ ਸਨ। ਆਪ ਨੂੰ ਅਨੇਕਾਂ ਹੀ ਵਿਸ਼ੇਸ਼ਣਾਂ ਨਾਲ ਯਾਦ ਕੀਤਾ ਜਾਂਦਾ ਹੈ ਜਿਵੇਂ ਕਲਗੀਆਂ ਵਾਲਾ, ਦਸਮੇਸ਼ ਪਿਤਾ, ਨੀਲੇ ਘੋੜੇ ਵਾਲਾ, ਬਾਜਾਂਵਾਲਾ, ਸਰਬੰਸਦਾਨੀ ਆਦਿ।

ਜਨਮ : ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਬਿਹਾਰ ਦੀ ਰਾਜਧਾਨੀ ਪਟਨਾ ਵਿਚ 26 ਦਸੰਬਰ, 1666 ਈ: ਨੂੰ ਮਾਤਾ ਗੁਜਰੀ ਜੀ ਦੀ ਕੁੱਖ ਹੋਇਆ। ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਆਸਾਮ ਗਏ ਹੋਏ ਸਨ। ਜਨਮ ਸਮੇਂ ਆਪ ਨੇ ਸੱਯਦ ਭੀਖਣ ਸ਼ਾਹ ਦੀਆਂ ਦੋਵਾਂ ਭੇਜੀਆਂ ਤਾਂ ਦੋਵੇਂ ਹੱਥ ਰੱਖ ਕੇ ਹਿੰਦੂਆਂ ਅਤੇ ਮੁਸਲਮਾਨਾਂ ਦੇ ਸਾਂਝੇ ਗੁਰੂ ਹੋਣ ਦਾ ਸਬੂਤ ਦਿੱਤਾ।

ਬਚਪਨ : ਬਚਪਨ ਵਿਚ ਆਪ ਬਾਲਕਾਂ ਦੀਆਂ ਫ਼ੌਜਾਂ ਬਣਾ ਕੇ ਇਕ-ਦੂਜੇ ਵਿਰੁੱਧ ਨਕਲੀ ਲੜਾਈਆਂ ਕਰਦੇ ਸਨ। ਕਿਸੇ ਨੂੰ ਕੀ ਪਤਾ ਸੀ ਕਿ ਇਹ ਬਾਲਕ ਵੱਡਾ ਹੋ ਕੇ ਜ਼ੁਲਮ ਦਾ ਨਾਸ਼ ਕਰਨ ਲਈ ਹਕੂਮਤ ਨਾਲ ਟੱਕਰ ਲਵੇਗਾ।

ਵਿੱਦਿਆ : ਆਪ ਛੇ ਸਾਲ ਦੀ ਉਮਰ ਵਿਚ ਅਨੰਦਪੁਰ ਸਾਹਿਬ ਆ ਗਏ ।ਇੱਥੇ ਆਪ ਨੇ ਸੰਸਕ੍ਰਿਤ, ਬ੍ਰਿਜ, ਅਰਬੀ, ਫ਼ਾਰਸੀ ਤੇ ਪੰਜਾਬੀ ਆਦਿ ਬੋਲੀਆਂ ਸਿੱਖੀਆਂ। ਇੱਥੇ ਹੀ ਆਪ ਨੇ ਸ਼ਸਤਰ-ਵਿੱਦਿਆ ਸਿੱਖੀ।

ਪਿਤਾ ਦੀ ਸ਼ਹੀਦੀ: ਔਰੰਗਜ਼ੇਬ ਨੇ ਹਿੰਦੂ ਧਰਮ ਨੂੰ ਖ਼ਤਮ ਕਰਨ ਲਈ ਅੱਤ ਚੁੱਕੀ ਹੋਈ ਸੀ। ਕਸ਼ਮੀਰੀ ਪੰਡਤ ਦੁਖੀ ਹੋ ਕੇ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿਚ ਆਏ। ਉਸ ਸਮੇਂ ਆਪ ਕੇਵਲ ਨੌਂ ਸਾਲ ਦੇ ਸਨ। ਆਪ ਨੇ ਆਪਣੇ ਪਿਤਾ ਨੂੰ ਔਰੰਗਜ਼ੇਬ ਦੇ ਜ਼ੁਲਮਾਂ ਵਿਰੁੱਧ ਸ਼ਹਾਦਤ ਲਈ ਭੇਜ ਦਿੱਤਾ।

ਗੁਰਗੱਦੀ ‘ਤੇ ਬੈਠਣਾ: ਪਿਤਾ ਜੀ ਦੀ ਸ਼ਹੀਦੀ ਤੋਂ ਬਾਅਦ ਬਾਬਾ ਰਾਮ ਕੰਵਰ ਜੀ ਨੇ ਮਰਯਾਦਾ ਅਨੁਸਾਰ ਆਪ ਨੂੰ ਗੁਰਗੱਦੀ ‘ਤੇ ਬਿਠਾ ਦਿੱਤਾ। ਆਪ ਨੇ ਇਸ ਮਹਾਨ ਪਦਵੀ ਨੂੰ ਸੰਭਾਲਦਿਆਂ ਹੀ ਸ਼ਰਧਾਲੂਆਂ ਨੂੰ ਸ਼ਸਤਰ ਭੇਟ ਕਰਨ ਦੀ ਬੇਨਤੀ ਕੀਤੀ। ਆਪ ਨੇ ਇਕ ਰਣਜੀਤ ਨਗਾਰਾ ਬਣਵਾਇਆ ਜਿਸ ਦੀ ਗੂੰਜ ਦੂਰ-ਦੂਰ ਤੱਕ ਪਹਾੜੀ ਰਾਜਿਆਂ ਨੂੰ ਸੁਣਾਈ ਦਿੰਦੀ ਸੀ।

ਖ਼ਾਲਸਾ ਪੰਥ ਦੀ ਸਾਜਣਾ: ਆਪ ਨੇ 1699 ਈ: ਵਿਚ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਸਿੱਖ ਸੰਗਤਾਂ ਦਾ ਇਕ ਭਾਰੀ ਇਕੱਠ ਬੁਲਾਇਆ। ਇਸ ਭਰੇ ਇਕੱਠ ਵਿਚ ਆਪ ਨੇ ਪੰਜ ਸਿਰਾਂ ਦੀ ਮੰਗ ਕੀਤੀ। ਇਸ ਮੌਕੇ ਪੰਜ ਸਿੰਘਾਂ ਨੇ ਗੁਰੂ ਦੀ ਮੰਗ ਨੂੰ ਸਵੀਕਾਰ ਕੀਤਾ। ਗੁਰੂ ਜੀ ਨੇ ਉਨ੍ਹਾਂ ਨੂੰ ਅੰਮ੍ਰਿਤ ਛਕਾਇਆ ਤੇ ਪੰਜ ਪਿਆਰਿਆਂ ਦੀ ਪਦਵੀ ਦਿੱਤੀ।

ਆਦਿ-ਬੀੜ ਵਿਚ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਸ਼ਾਮਲ ਕਰਨਾ : ਮੁਕਤਸਰ ਦੀ ਲੜਾਈ ਤੋਂ ਬਾਅਦ ਗੁਰੂ ਜੀ ਮਾਛੀਵਾੜੇ ਦੇ। ਅਗਲਾਂ ਵਿਚੋਂ ਹੁੰਦੇ ਹੋਏ ਸਾਬੋ ਕੀ ਤਲਵੰਡੀ (ਦਮਦਮਾ ਸਾਹਿਬ) ਪੁੱਜੇ। ਇੱਥੇ ਆਪ ਨੇ ਆਦਿ ਸ੍ਰੀ (ਗੁਰੂ) ਗ੍ਰੰਥ ਸਾਹਿਬ ਦੀ ਬੀੜ ਵਿਚ ਆਪਣੇ। ਪਤਾ (ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਸ਼ਾਮਲ ਕੀਤਾ । ਇਸ ਬੀੜ ਨੂੰ ਭਾਈ ਮਨੀ ਸਿੰਘ ਜੀ ਨੇ ਲਿਖਿਆ।

ਮੁਗ਼ਲ ਫੋਜਾਂ ਨਾਲ ਯੁੱਧ ਤੇ ਕੁਰਬਾਨੀਆਂ : ਗੁਰੂ ਜੀ ਨੂੰ ਮੁਗਲ ਹਾਕਮਾਂ ਵਿਰੁੱਧ ਕਈ ਯੁੱਧ ਕਰਨੇ ਪਏ ਖਾਸ ਤੌਰ ਤੇ ਅਗa “ਬ, ਚਮਕੌਰ ਸਾਹਿਬ ਤੇ ਖਿਦਰਾਣੇ ਦੀ ਢਾਬ ਵਿਚ। ਇਨਾਂ ਯੁੱਧਾਂ ਕਾਰਨ ਆਪ ਨੂੰ ਅਨੰਦਪੁਰ ਛੱਡਣਾ ਪਿਆ। ਆਪ ਆਪਣੇ ਪਰਿਵਾਰ ਨਾਲੋਂ ਵਿਛੜ ਗਏ । ਆਪ ਦੇ ਦੋ ਛੋਟੇ ਸਾਹਿਬਜਾਦੇ ਨੀਹਾਂ ਵਿਚ ਚਿਣਵਾ ਦਿੱਤੇ ਗਏ ਤੇ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿਚ ਸ਼ਹੀਦ ਹੋ ਗਏ | ਮਾਤਾ ਗੁਜਰੀ ਜੀ ਨੇ ਵੀ ਕਿਲੇ ਵਿਚ ਪ੍ਰਾਣ ਤਿਆਗ ਦਿੱਤੇ | ਪਰ ਆਪ ਅਡੋਲ ਰਹੇ।

ਗੁਰੂ ਜੀ ਕੁਝ ਦਿਨਾਂ ਲਈ ਨਾਂਦੇੜ ਗਏ । ਇਥੇ ਆਪ ਨੇ ਬੈਰਾਗੀ ਸਾਧੂ ਮਾਧੋ ਦਾਸ ਨੂੰ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਹਾਦਰ ਬਣਾਇਆ 13 ਮੁਗਲਾਂ ਦਾ ਟਾਕਰਾ ਕਰਨ ਲਈ ਭੇਜਿਆ।

ਮਹਾਨ ਸਾਹਿਤਕਾਰ : ਗੁਰੂ ਗੋਬਿੰਦ ਸਿੰਘ ਜੀ ਜਿੱਥੇ ਇਕ ਪਰਮ ਮਨੁੱਖ ਤੇ ਆਦਰਸ਼ਕ ਸੰਤ-ਸਿਪਾਹੀ ਸਨ, ਉੱਥੇ ਉਹ ਉੱਚ-ਕੋਟੀ ਸਾਹਿਤਕਾਰ ਵੀ ਸਨ। ਆਪ ਦੀਆਂ ਪ੍ਰਸਿੱਧ ਸਾਹਿਤਕ ਰਚਨਾਵਾਂ-ਚੰਡੀ ਦੀ ਵਾਰ, ਜ਼ਫਰਨਾਮਾ, ਬਚਿੱਤਰ ਨਾਟਕ, ਜਾਪੁ ਸਾਹਿਬ, ਅਕਾਲਾ ਉਸਤਤ, ਚੰਡੀ ਚਰਿੱਤਰ ਅਤੇ ਗਿਆਨ ਪ੍ਰਬੋਧ ਹਨ। ‘ਜ਼ਫ਼ਰਨਾਮਾ’ ਅੰਗਜ਼ੇਬ ਨੂੰ ਲਿਖਿਆ ਇਕ ਪੱਤਰ ਹੈ। ਆਪ ਨਾ ਕੇਵਲ ਆਪ ਹੀ ਸਾਹਿਤ ਰਚਦੇ ਸਗੋਂ ਹੋਰਨਾਂ ਨੂੰ ਵੀ ਰਚਣ ਲਈ ਪ੍ਰੇਰਦੇ ਅਤੇ ਉਨ੍ਹਾਂ ਦੀਆਂ ਰਚਨਾਵਾਂ ਦੀ ਕਦਰ ਵੀ ਕਰਦੇ ਸਨ।

ਜੋਤੀ-ਜੋਤਿ : ਸਰਹਿੰਦ ਦੇ ਨਵਾਬ ਵਜੀਦ ਖਾਂ ਨੇ ਗੁਰੂ ਜੀ ਨੂੰ ਮਾਰ-ਮੁਕਾਉਣ ਲਈ ਦੋ ਪਠਾਣ ਨਾਂਦੇੜ ਭੇਜੇ, ਜਿਨ੍ਹਾਂ ਨੇ ਇਕ ਰਾਤ ਗੁਰੂ ਜੀ ‘ਤੇ ਖੂਨੀ ਹਮਲਾ ਕਰ ਦਿੱਤਾ। ਆਪ ਨੇ ਇਕ ਨੂੰ ਤਾਂ ਉੱਥੇ ਹੀ ਖ਼ਤਮ ਕਰ ਦਿੱਤਾ ਅਤੇ ਦੂਜਾ ਭੱਜਦਾ ਹੋਇਆ ਮਾਰਿਆ ਗਿਆ। ਆਪ ਨੂੰ ਵੀ ਕਟਾਰ ਦਾ ਡੂੰਘਾ ਜ਼ਖ਼ਮ ਲੱਗਿਆ। ਟਾਂਕੇ ਲਾ ਕੇ ਮੱਲਮ-ਪੱਟੀ ਨਾਲ ਆਪ ਠੀਕ ਹੋ ਗਏ। ਕੁਝ ਚਿਰ ਬਾਅਦ ਤੀਰ, ਕਮਾਨ ਤੇ ਚਾੜਨ। ਲੱਗਿਆਂ ਇਹ ਟਾਂਕੇ ਅਜਿਹੇ ਟੁੱਟੇ ਕਿ ਮੁੜ ਸੀਤੇ ਨਾ ਜਾ ਸਕੇ । ਆਪਣਾ ਅੰਤ ਨੇੜੇ ਵੇਖ ਕੇ ਆਪ ਨੇ ਗੁਰ-ਸਿੱਖਾਂ ਨੂੰ ਸੱਦ ਕੇ ਆਖਿਆ ਕਿ ਅੱਗੇ ਤੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਹੋਣਗੇ ਅਤੇ ਇਸ ਮਹਾਨ ਗ੍ਰੰਥ ਦੇ ਤਾਬੇ ਪੰਥ , ਗੁਰ-ਪੰਥ ਹੋਵੇਗਾ। ਆਪ 7 ਅਕਤੂਬਰ 1708 ਈ: ਨੇ। ਜੋਤੀ-ਜੋਤਿ ਸਮਾ ਗਏ.

Similar questions