hospital eassy in panjabiaspataal Te paragraph in Punjabi
Answers
Answer:
ਅਸਪਤਾਲ ਲੋਕਾਂ ਦੀ ਸੇਵਾ ਲਈ ਖੋਲ੍ਹੇ ਜਾਂਦੇ ਹਨ । ਕੁਝ ਅਸਪਤਾਲ ਸਰਕਾਰੀ ਹੁੰਦੇ ਹਨ ਅਤੇ ਕੁਝ ਪ੍ਰਾਈਵੇਟ । ਅੱਜ ਦੇ ਸਮੇਂ ਵਿਚ ਪ੍ਰਾਈਵੇਟ ਅਸਪਤਾਲ ਬਹੁਤ ਵੱਡੀ ਗਿਣਤੀ ਵਿਚ ਬਣ ਚੁੱਕੇ ਹਨ । ਸ਼ਹਿਰਾਂ ਵਿਚ ਤਾ ਲਗਭਗ ਹਰ ਗਲੀ ਮੁਹੱਲੇ ਵਿਚ ਹੀ ਇਕ ਜਾਂ ਦੋ ਅਸਪਤਾਲ ਦੇਖਣ ਨੂੰ ਮਿਲ ਜਾਂਦੇ ਹਨ । ਜੇਕਰ ਸਰਕਾਰੀ ਅਸਪਤਾਲਾਂ ਦੀ ਗੱਲ ਕਰੀਏ ਤਾਂ ਓਹਨਾ ਦੀ ਹਾਲਤ ਵਿਚ ਵੀ ਬਹੁਤ ਸੁਧਾਰ ਆਇਆ ਹੈ । ਪਹਿਲਾ ਸਰਕਾਰੀ ਅਸਪਤਾਲ ਵਿਚ ਸਫਾਈ ਦੀ ਬਹੁਤ ਸਮਸਿਆ ਹੁੰਦੀ ਸੀ ਪਰ ਹੁਣ ਸਰਕਾਰਾਂ ਅਤੇ ਲੋਕਾਂ ਦੇ ਜਾਗਰੂਕ ਹੋਣ ਨਾਲ ਸਰਕਾਰੀ ਅਸਪਤਾਲਾਂ ਦੀ ਨੁਹਾਰ ਹੀ ਬਾਦਲ ਗਈ ਹੈ ।
ਸਰਕਾਰੀ ਅਸਪਤਾਲਾਂ ਵਿਚ ਗਰੀਬਾਂ ਦਾ ਇਲਾਜ ਮੁਫ਼ਤ ਕਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਕੀਮਾਂ ਵੀ ਸਰਕਾਰ ਦੁਆਰਾ ਦਿੱਤੀਆਂ ਜਾਂਦੀਆਂ ਹਨ ਜਿਸ ਨਾਲ ਲੋਕਾਂ ਦੀ ਸਿਹਤ ਵਿਚ ਬਹੁਤ ਸੁਧਾਰ ਆਇਆ ਹੈ।
ਕਿਹਾ ਜਾਂਦਾ ਹੈ ਕਿ ਡਾਕਟਰ ਭਗਵਾਨ ਦਾ ਰੂਪ ਹੁੰਦੇ ਹਨ । ਜਿਸ ਤਰਾਂ ਭਗਵਾਨ ਜੀਵਨ ਦਿੰਦਾ ਹੈ ਓਸੇ ਤਰਾਂ ਡਾਕਟਰ ਵੀ ਜੀਵਨ ਦਾਨ ਦਿੰਦੇ ਹਨ। ਇਸ ਲਈ ਹਰ ਡਾਕਟਰ ਨੂੰ ਜੀ ਜਾਨ ਨਾਲ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਭਾਵੇ ਡਾਕਟਰ ਸਰਕਾਰੀ ਹੋਵੇ ਚਾਹੇ private ਕਿਉਂਕਿ ਅਸਪਤਾਲ ਦਾ ਵਧੀਆ ਜਾ ਘਟੀਆ ਹੋਣਾ ਡਾਕਟਰਾਂ ਉੱਤੇ ਹੀ ਨਿਰਭਰ ਕਰਦਾ ਹੈ ।