Business Studies, asked by js1126570, 9 months ago

ਆਦੇਸ਼ ਦੀ ਇਕਾਤਮਕਤਾ ਦਾ ਸਿਧਾਂਤ ਕੀ ਹੈ ?
(i)
Briefly explain communication function of management.
ਪ੍ਰਬੰਧਨ ਦੇ ਸੰਚਾਰ ਕਾਰਜ ਦੀ ਸੰਖੇਪ ਵਿਆਖਿਆ ਕਰੋ।
Do any two questions out of three questions :
ਤਿੰਨ ਪ੍ਰਸ਼ਨਾਂ ਵਿੱਚੋ ਕੋਈ ਦੋ ਪ੍ਰਸ਼ਨ ਕਰੋ :
Explain any four functions of Management.
ਪ੍ਰਬੰਧਨ ਦੇ ਕਿਸੇ ਚਾਰ ਕਾਰਜਾਂ ਦੀ ਵਿਆਖਿਆ ਕਰੋ।
Write any four difference between authority and respon
ਅਧਿਕਾਰ ਸ਼ਕਤੀ ਅਤੇ ਜ਼ਿੰਮੇਵਾਰੀ ਵਿੱਚ ਕੋਈ ਚਾਰ ਅੰਤਰ ਲਿਖੋ।
Write any four features of Management.
ਪ੍ਰਬੰਧਨ ਦੀਆਂ ਕੋਈ ਚਾਰ ਵਿਸ਼ੇਸ਼ਤਾਵਾਂ ਲਿਖੋ।
ii)
Snonsored conta​

Answers

Answered by iamsuk1986
0

Answer:ਵਿਚਾਰਧਾਰਾ ਦਾ ਸੰਕਲਪ ਆਪਣੇ ਇਤਿਹਾਸਿਕ ਵਿਕਾਸ ਦੌਰਾਨ ਵੱਖ-ਵੱਖ ਅਰਥਾਂ ਦਾ ਧਾਰਨੀ ਰਿਹਾ ਹੈ। ਵਿਚਾਰਧਾਰਾ ਸ਼ਬਦ ਅੰਗਰੇਜ਼ੀ ਦੇ ਸ਼ਬਦ ਆਈਡਿਆਲੋਜੀ (ideology) ਦਾ ਸਮਾਨਾਰਥਕ ਹੈ। ਆਈਡਿਆਲੋਜੀ ਸ਼ਬਦ ਦੀ ਵਰਤੋਂ 1796 ਵਿੱਚ ਡੈਸਟਟ ਦੀ ਟਰੇਸੀ (Destutt de Tracy) ਨੇ ‘ਵਿਚਾਰਾਂ ਦੇ ਵਿਗਿਆਨ’ ਦੇ ਇੱਕ ਪੱਖ ਨੂੰ ਪੇਸ਼ ਕਰਨ ਲਈ ਕੀਤੀ ਸੀ।[1] ਨਪੋਲੀਅਨ ਬੋਨਾਪਾਰਟ[2] ਨੇ ਇਸ ਸ਼ਬਦ ਦੀ ਵਰਤੋਂ ਆਪਣੇ ਵਿਰੋਧੀਆਂ ਲਈ ਅਪਸ਼ਬਦ ਦੇ ਰੂਪ ਵਿੱਚ ਕੀਤੀ ਸੀ ਜੋ ਗਿਆਨਕਰਨ ਦੇ ਯੁੱਗ ਤੋਂ ਬਹੁਤ ਪ੍ਰਭਾਵਿਤ ਸਨ। ਇਹ ਵਿਚਾਰਵਾਨ ਆਪਣੇ ਵਿਰੋਧੀਆਂ ਦੇ ਵਿਚਾਰਾਂ ਦੀ ਤੰਗ-ਦਿਲੀ ਨੂੰ ਤੋੜਨ ਲਈ ਤੇ ਆਪਣਾ ਅਕਾਦਮਿਕ, ਸਮਾਜਿਕ ਤੇ ਸੱਭਿਆਚਾਰਕ ਬਦਲ ਸਿਰਜਣ ਲਈ ਨਵੇਂ ਵਿਚਾਰਾਂ ਦਾ ਵਿਗਿਆਨ ਸਿਰਜਣ ਲਈ ਤਤਪਰ ਸਨ। ਬਾਅਦ ਵਿੱਚ ਇਸ ਸ਼ਬਦ ਦੇ ਉਪਰੋਕਤ ਅਰਥਾਂ ਵਿੱਚ ਪਰਿਵਰਤਨ ਆਇਆ ਤੇ ਇਸ ਨੂੰ ਵੱਖ-ਵੱਖ ਸਮਾਜਿਕ ਤੇ ਰਾਜਨੀਤਿਕ ਪੱਖਾਂ ਦਾ ਮੁਲਾਂਕਣ ਕਰਨ ਵਾਲੀ ਵਿਧੀ ਦੇ ਤੌਰ `ਤੇ ਵਰਤਿਆ ਜਾਣ ਲੱਗਾ। ਵਿਚਾਰਧਾਰਾ ਨੂੰ ਆਮ ਤੌਰ `ਤੇ ਵਿਅਕਤੀ, ਸਮੂਹ ਜਾਂ ਸਮਾਜ ਦੁਆਰਾ ਆਯੋਜਿਤ ਵਿਸ਼ਵਾਸਾਂ ਦਾ ਸਮੂਹ ਕਿਹਾ ਜਾਂਦਾ ਹੈ। ਇਸ ਨੂੰ ਕਿਸੇ ਦੇ ਵਿਸ਼ਵਾਸਾਂ, ਨਿਸ਼ਚਿਆਂ ਜਾਂ ਪ੍ਰੇਰਨਾਵਾਂ ਨੂੰ ਬਣਾਉਣ ਵਾਲੇ ਚੇਤਨ- ਅਵਚੇਤਨ ਵਿਚਾਰਾਂ ਦਾ ਸਮੂਹ ਵੀ ਕਿਹਾ ਜਾ ਸਕਦਾ ਹੈ। ਇਹ ਲੋਕਾਂ, ਸਰਕਾਰਾਂ ਜਾਂ ਦੂਸਰੇ ਸਮੂਹਾਂ ਦੁਆਰਾ ਅਪਣਾਈ ਗਈ ਹੁੰਦੀ ਹੈ ਤੇ ਜਨਸੰਖਿਆ ਦਾ ਵੱਡਾ ਸਮੂਹ ਇਸ ਨੂੰ ਜ਼ਿੰਦਗੀ ਜਿਊਣ ਦਾ ਸਹੀ ਤਰੀਕਾ ਮੰਨਦਾ ਹੈ। ਮਾਰਕਸਵਾਦ ਵਿੱਚ ਵਿਚਾਰਧਾਰਾ ਨੂੰ ਵਿਚਾਰਾਂ ਦਾ ਇੱਕ ਅਜਿਹਾ ਸਮੂਹ ਮੰਨਿਆ ਜਾਂਦਾ ਹੈ, ਜਿਸ ਵਿਚਲੇ ਵਿਚਾਰ ਮੁੱਖ ਤੌਰ `ਤੇ ਸਮਾਜ ਦੇ ਉੱਚ-ਵਰਗ, ਜਾਂ ਸਮਾਜ ਦੀ ਪ੍ਰਭੂ-ਸੱਤਾ ਵਾਲੀ ਜਮਾਤ ਦੇ ਹੁੰਦੇ ਹਨ। ਇਹ ਜਮਾਤ ਆਪਣੇ ਵਿਚਾਰਾਂ ਨੂੰ ਸਮਾਜ `ਤੇ ਥੋਪਦੀ ਹੋਈ ਸਹੀ ਸਿੱਧ ਕਰਦੀ ਹੈ। ਇਸ ਕਰਕੇ ਮਾਰਕਸ ਨੇ ਇਸ ਪ੍ਰਕਾਰ ਦੀ ਵਿਚਾਰਧਾਰਾ ਨੂੰ ‘ਭਰਮ ਚੇਤਨਾ’ ਦੇ ਤੌਰ `ਤੇ ਪਰਿਭਾਸ਼ਿਤ ਕੀਤਾ।[3] ਇਨ੍ਹਾਂ ਨੇ ਪਹਿਲੀ ਵਾਰ ਵਿਚਾਰਧਾਰਾ ਨੂੰ ਇਤਿਹਾਸਿਕ ਪਦਾਰਥਵਾਦ ਦੇ ਸੰਦਰਭ ਵਿੱਚ ਵਿਗਿਆਨਿਕ ਅਰਥਾਂ ਦਾ ਧਾਰਨੀ ਬਣਾਇਆ। ਇਸ ਤੋਂ ਪਹਿਲਾ ਵਿਚਾਰ ਨੂੰ ਯਥਾਰਥਕ ਵਸਤੂ ਮੰਨਣ ਵਾਲੇ ਮਨੁੱਖੀ ਇਤਿਹਾਸ ਦਾ ਵਿਕਾਸ ਵਿਚਾਰਾਂ ਦੇ ਜ਼ਰੀਏ ਹੋਇਆ ਮੰਨਦੇ ਸਨ। ਇਹ ਵਿਚਾਰਵਾਨ ਪਦਾਰਥ ਦੀ ਥਾਂ ਚੇਤਨਾ ਨੂੰ ਮੁੱਖ ਮੰਨਦੇ ਸਨ ਤੇ ਪਦਾਰਥ ਦੀ ਹੋਂਦ ਚੇਤਨਾ ਤੋਂ ਹੋਈ ਮੰਨ ਕੇ ਸਮੁੱਚੇ ਮਨੁੱਖੀ ਜੀਵਨ ਨੂੰ ਚੇਤਨਾ ਦੀ ਉਪਜ ਵਜੋਂ ਪੇਸ਼ ਕਰਦੇ ਸਨ। ਪਰ ਮਾਰਕਸ ਨੇ ਇਤਿਹਾਸਿਕ ਪਦਾਰਥਵਾਦ ਤੇ ਦਵੰਦਵਾਦ ਰਾਹੀਂ ਇਹ ਧਾਰਨਾ ਪੇਸ਼ ਕੀਤੀ ਕਿ ਮਨੁੱਖੀ ਵਿਚਾਰਧਾਰਾ ਤੇ ਚੇਤਨਾ ਪਦਾਰਥਕ ਹਾਲਤਾਂ ਤੋਂ ਪੈਦਾ ਹੁੰਦੀ ਹੈ। ਮਾਰਕਸ ਨੇ ਇਤਿਹਾਸਿਕ ਪਦਾਰਥਵਾਦ ਦੇ ਜ਼ਰੀਏ ਸਮਾਜਿਕ ਵਿਕਾਸ ਦੇ ਜਮਾਤੀ ਵਿਰੋਧ ਵਿਕਾਸ ਨੂੰ ਪਹਿਚਾਣਿਆ। ਇਸ ਪਰਿਪੇਖ ਵਿੱਚ ਹੀ ਉਹਨਾਂ ਨੇ ਪੂੰਜੀਵਾਦੀ ਯੁੱਗ ਦੇ ਸਮਾਜ ਵਿੱਚ ਮੁੱਖ ਵਿਰੋਧਤਾਈ ਬੁਰਜ਼ੂਆ ਤੇ ਪ੍ਰੋਲੇਤਾਰੀ ਵਿੱਚ ਹੋਣ ਅਤੇ ਬੁਰਜ਼ੂਆ ਜਮਾਤ ਦੁਆਰਾ ਆਪਣੀ ਲੁੱਟ ਨੂੰ ਜਾਇਜ਼ ਠਹਿਰਾਉਣ ਦਾ ਪ੍ਰਚਾਰ ਕਰਨ ਵਾਲੀ ਵਿਚਾਰਧਾਰਾ ਦੇ ਵਿਰੋਧ ਵਿੱਚ ਸਮਾਜਵਾਦੀ ਵਿਚਾਰਧਾਰਾ ਦਾ ਸੰਕਲਪ ਵਿਕਸਿਤ ਕੀਤਾ। ਮਾਰਕਸਵਾਦ ਸਮਾਜਿਕ ਢਾਂਚੇ ਨੂੰ ਆਰਥਿਕ ਆਧਾਰ ਅਤੇ ਉੱਚ ਉਸਾਰ ਵਾਲੇ ਉਤਪਾਦਨੀ ਸੰਬੰਧਾਂ ਵਿੱਚ ਵੰਡ ਕੇ ਵੇਖਦਾ ਹੈ। ਆਰਥਿਕ ਆਧਾਰ ਪੈਦਾਵਾਰੀ ਸੰਬੰਧ ਅਤੇ ਪੈਦਾਵਾਰੀ ਦੇ ਢੰਗਾਂ ਨੂੰ ਦਰਸਾਉਂਦਾ ਹੈ ਅਤੇ ਉੱਚ-ਉਸਾਰ ਆਰਥਿਕ ਆਧਾਰ `ਤੇ ਉਸਰੀ ਹੋਈ ਪ੍ਰਧਾਨ ਵਿਚਾਰਧਾਰਾ ਨੂੰ ਦਰਸਾਉਂਦਾ ਹੈ, ਜਿਸ ਵਿੱਚ ਕਾਨੂੰਨ, ਧਾਰਮਿਕ ਤੇ ਰਾਜਨੀਤਿਕ ਪ੍ਰਬੰਧ ਸ਼ਾਮਿਲ ਹੁੰਦਾ ਹੈ। ਪੈਦਾਵਾਰ ਦਾ ਆਰਥਿਕ ਆਧਾਰ ਸਮਾਜ ਦੇ ਰਾਜਨੀਤਿਕ ਉੱਚ-ਉਸਾਰ ਨੂੰ ਨਿਸ਼ਚਿਤ ਕਰਦਾ ਹੈ। ਰਾਜ ਕਰਨ ਵਾਲੀ ਜਮਾਤ ਦੀਆਂ ਰੁਚੀਆਂ ਉੱਚ-ਉਸਾਰ ਅਤੇ ਨਿਆਂ ਕਰਨ ਵਾਲੀ ਵਿਚਾਰਧਾਰਾ ਦੇ ਸੁਭਾਅ ਨੂੰ ਨਿਸ਼ਚਿਤ ਕਰਦੀਆਂ ਹਨ। ਵਿਚਾਰਧਾਰਾ ਦੀ ਮਹੱਤਤਾ ਸਮਾਜ ਦੇ ਆਰਥਿਕ ਪ੍ਰਬੰਧ `ਤੇ ਕਾਬਜ਼ ਜਮਾਤ ਨੂੰ ਸਮਾਜ ਦੇ ਬਾਕੀ ਤਬਕਿਆਂ ਵਿੱਚ ਸਹੀ ਸਿੱਧ ਕਰਨ ਵਿੱਚ ਹੈ। ਜਾਰਜ਼ ਲੁਕਾਚ(Georg Lukas) ਅਨੁਸਾਰ, ‘ਵਿਚਾਰਧਾਰਾ ਰਾਜ ਕਰਨ ਵਾਲੀ ਜਮਾਤ ਦੀ ਜਮਾਤੀ ਚੇਤਨਤਾ ਦਾ ਰੱਖਿਅਕ ਪ੍ਰਬੰਧ ਹੈ।’[4] ਟੈਰੀ ਈਗਲਟਨ ਨੇ ਵਿਚਾਰਧਾਰਾ ਨੂੰ ਸਮਾਜਿਕ ਜੀਵਨ ਵਿੱਚ ਅਰਥਾਂ, ਚਿੰਨ੍ਹਾਂ ਅਤੇ ਕੀਮਤਾਂ ਦੇ ਪੈਦਾ ਕਰਨ ਦੀ ਪ੍ਰਕਿਰਿਆ ਮੰਨਿਆ ਹੈ। ਇਹ ਵਿਚਾਰ ਪ੍ਰਬਲ ਰਾਜਨੀਤਿਕ ਸ਼ਕਤੀ ਨੂੰ ਉੱਚਿਤ ਠਹਿਰਾਉਣ ਵਿੱਚ ਸਹਾਇਤਾ ਕਰਨ ਵਾਲੇ ਸਹੀ ਵੀ ਹੋ ਸਕਦੇ ਹਨ ਤੇ ਗ਼ਲਤ ਵੀ। ਉਹ ਵਿਚਾਰਧਾਰਾ ਨੂੰ ਯੋਜਨਾਬੱਧ ਵਿਗੜਿਆ ਹੋਇਆ ਸੰਚਾਰ ਪ੍ਰਬੰਧ, ਜ਼ਰੂਰੀ ਸਮਾਜਿਕ ਭਰਮ, ਵਿਸ਼ਵਾਸਾਂ ਦੇ ਸਮੂਹ ਦਾ ਕਿਰਿਆਤਮਿਕ ਰੂਪ ਆਦਿ ਪੱਖਾਂ ਤੋਂ ਪ੍ਰਭਾਸ਼ਿਤ ਕਰਦਾ ਹੈ। ਐਨਤੋਨੀਓ ਗ੍ਰਾਮਸ਼ੀ ਸੱਭਿਆਚਾਰਕ ਦਬਦਬੇ ਦੇ ਸੰਕਲਪ ਰਾਹੀਂ ਦੱਸਦਾ ਹੈ ਕਿ ਕਿਵੇਂ ਪੈਦਾਵਾਰੀ ਸਾਧਨਾਂ `ਤੇ ਕਾਬਜ਼ ਜਮਾਤ ਰਾਜ ਦੀਆਂ ਸੱਭਿਆਚਾਰਕ ਸੰਸਥਾਵਾਂ ਦੀ ਵਰਤੋਂ ਕਰਕੇ ਆਪਣੀ ਦਬਦਬੇ ਨੂੰ ਬਣਾਈ ਰੱਖਦੀ ਹੈ?[5] ਇਹ ਇੱਕ ਪ੍ਰਕਾਰ ਦਾ ਵਿਚਾਰਧਾਰਕ ਦਬਦਬਾ ਹੁੰਦਾ ਹੈ। ਉਸ ਅਨੁਸਾਰ, “ਹਾਕਮ ਜਮਾਤਾਂ ਆਪਣੀ ਇਸ ‘ਵਿਚਾਰਧਾਰਕ-ਸਰਦਾਰੀ’ ਰਾਹੀਂ ਹੀ ਆਪਣੀ ਰਾਜ-ਸੱਤਾ ਨੂੰ ਲੋਕਾਂ ਦੀ ਮਾਨਸਿਕਤਾ ਵਿੱਚ ਡੂੰਘੀ ਤਰ੍ਹਾਂ ਉਤਾਰ ਕੇ ਪੇਸ਼ ਕਰਦੀਆਂ ਹਨ।[6] ਇਸ ਵਿਚਾਰਧਾਰਕ-ਸਰਦਾਰੀ ਅਧੀਨ ਕਾਬਜ਼ ਜਮਾਤ ਕਿਰਤੀ ਜਮਾਤ ਦੀਆਂ ਰੁਚੀਆਂ ਨੂੰ ਆਪਣੇ ਹਿੱਤਾਂ ਅਨੁਸਾਰ ਢਾਲਦੀ ਹੈ। ਕਿਰਤੀ ਜਮਾਤ ਨੂੰ ਕਾਬਜ਼ ਜਮਾਤ ਦੇ ਸੱਭਿਆਚਾਰਕ ਦਬਦਬੇ ਤੋਂ ਮੁਕਤੀ ਲਈ ਆਪਣਾ ਸੱਭਿਆਚਾਰਕ ਤੇ ਵਿਚਾਰਧਾਰਕ ਦਬਦਬਾ ਸਥਾਪਿਤ ਕਰਨਾ ਪਵੇਗਾ ਤਾਂ ਹੀ ਉਹ ਆਪਣੀ ਲੜਾਈ ਜਿੱਤ ਸਕਦੀ ਹੈ। ਇਸ ਪ੍ਰਕਾਰ ਮਾਰਕਸਵਾਦੀ ਰੂਪ ਅਨੁਸਾਰ ਵਿਚਾਰਧਾਰਾ ਸਮਾਜਿਕ ਪੁਨਰ-ਉਤਪਾਦਨ ਦਾ ਸਾਧਨ ਹੁੰਦੀ ਹੈ। ਸਾਰੀਆਂ ਵਿਚਾਰਧਾਰਾਵਾਂ ਸਮਾਜਿਕ ਜੀਵਨ ਵਿੱਚੋਂ ਹੀ ਪੈਦਾ ਹੁੰਦੀਆਂ ਹਨ।

Similar questions