in Punjabi essay Garmi ka ek din
Answers
Answer:
sorry don't no Punjabi
Answer:
ਮਈ ਮਹੀਨੇ ਦੀ ਗੱਲ ਹੈ, ਗਰਮੀ ਨੇ ਆਵਦਾ ਕਹਿਰ ਢਾਉਣਾ ਸ਼ੁਰੂ ਕਰ ਦਿੱਤਾ ਸੀ। ਕੂਲਰ ਪੱਖਾ ਏ ਸੀ ਇਹ ਤਿੰਨ ਸ਼ਬਦ ਹਰ ਪਲ ਜੁਬਾਨ ਤੇ ਹੀ ਹੁੰਦੇ ਸੀ। ਸਕੂਲ ਮੈਂ cycle ਤੇ ਆਇਆ ਜਾਇਆ ਕਰਦਾ ਸੀ । ਸਕੂਲ ਵਿਚ ਛੁੱਟੀ ਦੀ ਘੰਟੀ ਵਜਦਿਆਂ ਹੀ ਸਾਈਕਲ ਦਾ ਤਾਲਾ ਖੋਲਕੇ ਬਸ ਉਡਾਉਣ ਦੀ ਹੀ ਕੋਸ਼ਿਸ਼ ਕਰਦੇ ਕਿ ਜਿੰਨੀ ਜਲਦੀ ਹੋ ਸਕੇ ਘਰ ਪਹੁੰਚ ਸਕੀਏ । ਪਰ ਘਰ ਤਕ ਦਾ ੨ ਕਿਲੋਮੀਟਰ ਦਾ ਰਸਤਾ ਵੀ ਤਪਦੀ ਲੂ ਵਿਚ ੨੦੦ ਕਿਲੋਮੀਟਰ ਲੱਗਦਾ ਸੀ । ਇਕ ਦਿਨ ਇਸੇ ਤਰਾਂ ਗਰਮੀ ਨਾਲ ਲੜਦਾ ਖਹਿੰਦਾ ਲਾਲ ਹੋਏ ਤਪਦੇ ਮੂੰਹ ਨਾਲ ਘਰ ਪਹੁੰਚਿਆ । ਦੇਖਿਆ ਤਾ ਮੰਮੀ ਅਤੇ ਮੇਰੀ ਛੋਟੀ ਭੈਣ ਮੰਜਾ ਡਾਹ ਕੇ ਡਿਓਢੀ ਵਿਚ ਬੈਠ ਹੱਥ ਵਾਲੀ ਪੱਖੀ ਨਾਲ ਹਵਾ ਲੈ ਰਹੇ ਹਨ। ਇਹ ਦੇਖ ਕੇ ਮੇਰਾ ਤਾ ਘਰ ਦੇ ਬਾਹਰ ਹੀ ਰੋਣ ਵਾਲਾ ਮੂੰਹ ਬਣ ਗਿਆ ।
ਮੰਮੀ ਨੇ ਦੱਸਿਆ ਕਿ ਪਿਛਲੀ ਰਾਤ ਆਈ ਹਨੇਰੀ ਕਰਕੇ ਆਪਣੀ ਗਲੀ ਵਿਚ ਲੱਗਿਆ ਖਮਾ ਡਿਗ ਗਿਆ ਜਿਸ ਕਰਕੇ ਤਾਰਾਂ ਟੁੱਟ ਗਈਆਂ ਹਨ ਅਤੇ ਕਲ ਰਾਤ ਤੋਂ ਬਾਦ ਦਾ ਹੀ ਬਿਜਲੀ ਦਾ ਕਟ ਚਾਲ ਰਿਹਾ ਹੈ । ਇਨਵਰਟਰ ਵੀ ਜਵਾਬ ਦੇ ਚੁਕਿਆ ਹੈ। ਪਹਿਲਾਂ ਤਾ ਮੈਂ ਬਹੁਤ ਪਰੇਸ਼ਾਨ ਹੋਇਆ ਪਰ ਫਿਰ ਸੋਚਿਆ ਕਿ ਹਰ ਮੌਸਮ ਦਾ ਆਨੰਦ ਲੈਣਾ ਚਾਹੀਦਾ ਹੈ । ਰੱਬ ਦੀ ਮੇਹਰ ਨਾਲ ਉਸ ਦਿਨ ਸ਼ਨੀਵਾਰ ਸੀ। ਮੈਂ ਪਾਪਾ ਨੂੰ ਫੋਨ ਕਰਕੇ ਵਾਟਰ ਪਾਰਕ ਬਾਰੇ ਕਿਹਾ ਅਤੇ ਪਾਪਾ ਨੇ ਗਰਮੀ ਦੇਖਦੇ ਹੋਏ ਹਾਂ ਕਰ ਦਿੱਤੀ । ਅਸੀਂ ਸਾਰਾ ਪਰਿਵਾਰ ਉਸ ਦਿਨ ਸ਼ਾਮ ਨੂੰ ਵਾਟਰ ਪਾਰਕ ਗਏ ਅਤੇ ਪਾਣੀ ਵਿਚ ਖੂਬ ਆਨੰਦ ਲੁੱਟਿਆ । ਰਾਤ ਨੂੰ ਰੋਟੀ ਬਾਹਰ ਹੋਟਲ ਤੇ ਖਾਧੀ ਅਤੇ ਜਦੋਂ ਰਾਤ ਨੂੰ ੧੧ ਵਜੇ ਘਰ ਆਏ ਤਾ ਤਾ ਲੱਗਿਆ ਬਿਜਲੀ ਹੁਣੇ ੧੦ ਮਿੰਟ ਪਹਿਲਾ ਹੀ ਠੀਕ ਹੋਈ ਹੈ। ਇਹ ਸੁਨ ਕੇ ਅਸੀਂ ਸਾਰੇ ਇਕਦਮ ਖੁਸ਼ੀ ਵਿਚ ਖਿੜਖਿੜਾ ਕੇ ਹਸਨ ਲੱਗੇ ।