India Languages, asked by jashanheer909, 4 months ago

‘ਸਿੰਮਲ ਰੁਖੁ ਸਰਾਇਰਾਂ ਦਾ ਸੰਖੇਪ ਸਾਰ ਲਿਖੋ।
IX (Punjabi) 3​

Answers

Answered by neginitin338
0

Answer:

njjiedjdiisiwiwkwnis isiwnwkjesk

Answered by allambhagyalakshmi88
0

Answer:

ਭੁਗਤਿ ਗਿਆਨੁ ਅਰਥਾਤ ਗਿਆਨ ਦੇ ਪ੍ਰਸਾਦ ਨਾਲ ਸੁਚੇਤ ਕਰਕੇ ਰਾਹਿ ਰਾਸਤ `ਤੇ ਪਾਇਆ ਜਾਵੇ। ਇਸ ਲਕਸ਼ ਦੀ ਪ੍ਰਾਪਤੀ ਵਾਸਤੇ ਜਿੱਥੇ ਉਨ੍ਹਾਂ ਨੇ ਦੇਸ ਵਿਦੇਸ ਜਾ ਜਾ ਕੇ ਗਿਆਨ-ਚਰਚਾਵਾਂ ਕੀਤੀਆਂ ਉੱਥੇ ਉਨ੍ਹਾਂ ਨੇ ਸਮੇਂ ਦੀਆਂ ਸਥਾਨਕ ਲੋਕ-ਬੋਲੀਆਂ ਵਿੱਚ ਰੱਬੀ ਬਾਣੀ ਉਚਾਰੀ ਤੇ ਰਚੀ ਤਾਂ ਜੋ ਉਨ੍ਹਾਂ ਦੇ ਪਰਮਾਰਥੀ ਤੇ ਮਾਨਵਵਾਦੀ ਸੁਨੇਹੇ ਦੀ ਮਨ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰਨ ਵਾਲੀ ਮਧੁਰ ਦੈਵੀ ਆਵਾਜ਼ ਮਾਨਵਤਾ ਦੇ ਭਲੇ ਲਈ ਹਮੇਸ਼ਾ ਵਾਸਤੇ ਗੂੰਜਦੀ ਰਹੇ। ਆਪਣੇ ਸੁਨੇਹੇ ਨੂੰ ਰੌਚਕ ਤੇ ਰਸੀਲਾ ਬਣਾ ਕੇ ਜਨਸਾਧਾਰਨ ਦੀ ਸਮਝ ਗੋਚਰਾ ਬਣਾਉਣ ਵਾਸਤੇ ਉਨ੍ਹਾਂ ਨੇ ਪਵਿਤ੍ਰ ਬਾਣੀ ਦੀ ਬੋਲੀ ਨੂੰ ਸੁੰਦਰ ਅਲੰਕਾਰਾਂ ਨਾਲ ਸ਼ਿੰਗਾਰਿਆ।

ਗੁਰੂ ਨਾਨਕ ਦੇਵ ਜੀ ਹਰ ਪੱਖੋਂ ਪ੍ਰਤਿਭਾਸ਼ੀਲ ਸ਼ਖ਼ਸੀਯਤ ਸਨ। ਅਤਿਅੰਤ ਸੁਚੱਜੇ ਤੇ ਢੁਕਵੇਂ ਰੂਪਕ (metaphors) ਵਰਤਨ ਵਿੱਚ ਉਨ੍ਹਾਂ ਦਾ ਕੋਈ ਸਾਨੀ ਨਹੀਂ! ਉਨ੍ਹਾਂ ਦੁਆਰਾ ਵਰਤੇ ਗਏ ਗੂੜ੍ਹ ਪਰ ਸਰਲ ਤੇ ਸਪਸ਼ਟ ਰੂਪਕਾਂ ਨੂੰ ਜੇ ਕੋਈ ਸੁਹਿਰਦ ਪਾਠਕ ਗਹੁ ਨਾਲ ਵਿਚਾਰੇ ਤਾਂ ਗੁਰੁ-ਗਿਆਨ ਦੀ ਰੌਸ਼ਨੀ ਉਸ ਦੇ ਅੰਤਰਆਤਮੇ ਘਰ ਕਰ ਜਾਵੇਗੀ ਅਤੇ ਉਹ ਅਗਿਆਨਤਾ ਦੇ ਬਿਖੜੇ ਪੈਂਡੇ ਤਿਆਗ ਕੇ ਗੁਰੂਆਂ ਦੁਆਰਾ ਦਰਸਾਏ ਰੂਹਾਨੀ ਰਾਹ ਦਾ ਪਾਂਧੀ ਬਣ ਕੇ ਆਪਣਾ ਮਾਨਵ ਜੀਵਨ ਸੁਧਾਰਨ ਵਿੱਚ ਸਫ਼ਲ ਰਹੇ ਗਾ!

ਇਸ ਲੇਖ ਵਿੱਚ ਅਸੀਂ ਗੁਰੂ ਨਾਨਕ ਦੇਵ ਜੀ ਦੁਆਰਾ ਰਚੇ ਕੁੱਝ ਇੱਕ ਸ਼ਬਦਾਂ ਵਿੱਚ ਵਰਤੇ ਗਏ “ਸਿੰਮਲ ਰੁਖੁ” ਦੇ ਰੂਪਕ ਉੱਤੇ ਆਧਾਰਿਤ ਇੱਕ ਸ਼ਬਦ ਦੀ ਵਿਚਾਰ ਕਰਨੀ ਹੈ। ਸਿੰਬਲ ਦਾ ਦਰਖ਼ਤ ਵੇਖਣ ਨੂੰ ਬੜਾ ਸੁਹਣਾ, ਸੁਹਾਵਾ ਤੇ ਦਰਸ਼ਨੀ ਹੁੰਦਾ ਹੈ। ਫਲਾਂ ਫੁੱਲਾਂ ਦਾ ਅਹਾਰ ਕਰਨ ਵਾਲੇ ਤੋਤੇ ਆਦਿ ਪੰਛੀ ਇਸ ਦੀ ਪ੍ਰਲੋਭਤ ਕਰਨ ਵਾਲੀ ਦਿੱਖ ਤੋਂ ਪ੍ਰਭਾਵਿਤ ਹੋ ਕੇ ਇਸ ਵੱਲ ਖਿਚੇ ਚਲੇ ਜਾਂਦੇ ਹਨ। ਪਰੰਤੂ ਇਹ ਰੁੱਖ ਉਨ੍ਹਾਂ ਵਾਸਤੇ ਕਿਸੇ ਵੀ ਕੰਮ ਦਾ ਸਾਬਤ ਨਹੀਂ ਹੁੰਦਾ, ਕਿਉਂਕਿ ਇਸ ਦੇ ਫਲ ਤੇ ਫੁੱਲ ਰਸਹੀਨ ਤੇ ਬੇਸੁਆਦ ਹੋਣ ਕਾਰਣ ਪੰਛੀਆਂ ਦੇ ਅਹਾਰ ਦੇ ਯੋਗ ਹੀ ਨਹੀਂ ਹੁੰਦੇ ਅਤੇ ਨਾ ਹੀ ਇਸ ਦੇ ਪੱਤਿਆਂ ਨਾਲ ਆਲਨਾ ਉਸਾਰਿਆ ਜਾ ਸਕਦਾ ਹੈ।

ਗੁਰੂ ਨਾਨਕ ਦੇਵ ਜੀ ਨੇ ਇਹ ਰੂਪਕ ਸ਼ੁਭ ਗੁਣਾਂ ਤੋਂ ਸੱਖਣੇ ਉਨ੍ਹਾਂ ਛੂਛੇ ਭੇਖੀਆਂ ਵਾਸਤੇ ਵਰਤਿਆ ਹੈ ਜੋ ਮੁਰਦਾਰ ਖਾ ਖਾ ਕੇ ਪਾਲੇ ਹੋਏ ਆਪਣੇ ਰਿਸ਼ਟ ਪੁਸ਼ਟ ਸਰੀਰਾਂ ਨੂੰ ਭੇਖਾਂ ਤੇ ਚਿੰਨ੍ਹਾਂ ਨਾਲ ਸ਼ਿੰਗਾਰ ਕੇ ਸਿੱਧੜ ਸ਼੍ਰੱਧਾਲੂਆਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਲੈਂਦੇ ਹਨ ਤੇ ਫੇਰ ਉਨ੍ਹਾਂ ਨੂੰ ਰੱਬ ਤੇ ਗੁਰੂ ਦੇ ਨਾਮ `ਤੇ ਮੁੱਛ ਮੁੱਛ ਕੇ ਖਾਂਦੇ ਹਨ। ਗੁਰੂ ਜੀ ਦਾ ਫ਼ਰਮਾਨ ਹੈ:-

ਸਲੋਕੁ ਮ: ੧॥

ਸਿੰਮਲ ਰੁਖੁ ਸਰਾਇਰਾ ਅਤਿ ਦੀਰਘੁ ਅਤਿ ਮੁਚੁ॥

ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ॥

ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ॥

ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥

ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ॥

ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ॥

ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ॥

ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ॥ ੧॥

Explanation:

please follow me

Similar questions