India Languages, asked by simranaujla1919, 11 months ago

make sentences...
1, ਉਸਤਾਦੀ ਕਰਨੀ - ਚਲਾਕੀ ਕਰਨੀ, ਧੋਖਾ ਕਰ ਜਾਣਾ।
2. ਉੱਗਲ ਕਰਨਾ - ਤੁਹਮਤ ਲਾਉਣੀ।
3 ਉਂਗਲਾਂ ਤੇ ਨੱਚਣਾ/ਨਚਾਉਣਾ - ਵੱਸ ਵਿੱਚ ਹੋਣਾ/ਕਰਨਾ, ਕਿਸੇ ਦੇ ਪੂਰੇ ਅਸਰ ਹੇਠ ਹੋਣਾ ਕਰਨਾ
ਉੱਚਾ ਨੀਵਾਂ ਬੋਲਣਾ - ਨਿਰਾਦਰ ਕਰਨਾ, ਬੋਲ-ਕਬੋਲ ਕਰਨਾ।
5. ਉੱਨ ਲਾਹੁਣਾ - ਧੋਖਾ ਕਰਨਾ।
| 6. ਉਬਾਲ ਉੱਠਣਾ-ਜੋਸ਼ ਆਉਣਾ।
7 ਉਫ਼ ਨਾ ਕਰਨਾ - ਸੀ ਨਾ ਕਰਨੀ, ਸ਼ਿਕਾਇਤ ਨਾ ਕਰਨੀ।
8. ਉੱਲੂ ਬਨਾਉਣਾ - ਮੂਰਖ਼ ਬਣਾਉਣਾ
9. ਉੱਲੂ ਬੋਲਣਾ - ਬੇ-ਰੌਣਕੀ ਹੋਣੀ।
10. ਊਠ ਦੇ ਮੂੰਹ ਜੀਰਾ ਦੇਣਾ - ਬਹੁਤ ਖਾਣ ਵਾਲੇ ਨੂੰ ਥੋੜ੍ਹਾ ਜਿਹਾ ਦੇਣਾ।
11. ਓਪਰੇ ਪੈਰੀਂ ਖਲੋਣਾ - ਕਿਸੇ ਦੀ ਮਦਦ ਦਾ ਮੁਥਾਜ਼ ਹੋਣਾ।​

Answers

Answered by inderkaur836
8

Answer:

ਕਦੇ ਕਿਸੇ ਨਾਲ ਉਸਤਾਦੀ ਨਾਂ ਕਰੋ।

ਕਦੇ ਕਿਸੇ ਵੱਲ ਉਂਗਲ ਨਾਂ ਕਰੋ।

Answered by kr612098
1

Answer:

1 ਅੱਜ ਕੱਲ੍ਹ ਦੇ ਦੁਕਾਨਦਾਰ ਗਾਹਕਾਂ ਨਾਲ ਉਸਤਾਦੀ ਕਰਕੇ ਉਹਨਾਂ ਨੂੰ ਠੱਗ ਲੈਂਦੇ ਹਨ।

2 ਸਾਨੂੰ ਬਿਨਾਂ ਸੋਚੇ ਸਮਝੇ ਕਿਸੇ ਵੱਲ ਉਂਗਲ ਨਹੀਂ ਕਰਨੀ ਚਾਹੀਦੀ।

3 ਅੱਜ ਕੱਲ੍ਹ ਦੀਆਂ ਔਰਤਾਂ ਆਪਣੇ ਘਰਵਾਲਿਆਂ ਨੂੰ ਉਂਗਲਾਂ ਤੇ ਨਚਾਉਂਦੀਆਂ ਹਨ।

4 ਸਾਨੂੰ ਕਿਸੇ ਨੂੰ ਵੀ ਉੱਚਾ ਨੀਵਾਂ ਨਹੀਂ ਬੋਲਣਾ ਚਾਹੀਦਾ।

5 ਅੱਜ ਕੱਲ੍ਹ ਦੇ ਦੁਕਾਨਦਾਰ ਗਾਹਕਾਂ ਦੀ ਉੱਨ ਲਾਉਣ ਵਿੱਚ ਮਾਹਰ ਹੁੰਦੇ ਹਨ।

6ਦੇਸ ਭਗਤਾਂ ਦੀਆਂ ਕਹਾਣੀਆਂ ਸੁਣ ਕੇ ਮੇਰੇ ਅੰਦਰ ਉਬਾਲ ਉੱਠਦਾ ਹੈ।

7 ਸਾਨੂੰ ਮੇਹਨਤ ਕਰਨ ਸਮੇਂ ਉਫ ਨਹੀਂ ਕਰਨੀ ਚਾਹੀਦੀ।

8 ਅੱਜ ਕੱਲ੍ਹ ਹਰ ਬੰਦਾ ਭਾਲੇ ਆਦਮੀ ਨੂੰ ਉਲੂ ਬਣਾ ਕੇ ਲੁੱਟ ਲੈਂਦਾ ਹੈ।

9 ਛੁੱਟੀ ਹੋਣ ਤੋਂ ਬਾਅਦ ਸਕੂਲ ਵਿੱਚ ਉਲੂ ਬੋਲਣਾ ਹੈ।

10 ਓਪਰੇ ਪੈਰੀ ਖਲੋ ਕੇ ਕੋਈ ਵੀ ਸਫਲ ਨਹੀਂ ਹੋ ਸਕਦਾ।

Similar questions