CBSE BOARD X, asked by simble1325, 1 year ago

paragraph on Videsh jaan da rujhaan in Punjabi ​

Answers

Answered by AadilPradhan
29

Answer:

ਅੱਜ ਭਾਰਤ ਦੇਸ਼ ਦੇ ਲੋਕਾਂ ਵਿਚ ਵਿਦੇਸ਼ ਜਾਣ ਦਾ ਰੁਝਾਨ ਬਹੁਤ ਵਧਦਾ ਜਾਂ ਰਿਹਾ ਹੈ । ਪੰਜਾਬ ਵਿੱਚ ਇਸ ਦਾ ਅਸਰ ਸਭ ਤੋਂ ਜਾਂਦਾ ਹੈ । ਕੁਝ ਬੱਚੇ ਤਾਂ ਪੜ੍ਹਨ ਲਈ ਬਾਹਰ ਜਾਂਦੇ ਨੇ ਪਰ ਕੁਝ ਭਾਰਤ ਵਿਚ ਪੜ੍ਹ ਲਿਖ ਕੇ ਨੌਕਰੀ ਕਰਨ ਲਈ ਦੂੱਜੇ ਦੇਸ਼ਾਂ ਵਿਚ ਜਾਂਦੇ ਹਨ । ਇਸ ਦਾ ਇਕ ਵੱਡਾ ਕਾਰਨ ਭਾਰਤ ਵਿਚ ਵੱਧ ਰਹੀ ਬੇਰੋਜਗਾਰੀ ਹੈ ਅਤੇ ਦੁੱਜਾ ਇਹ ਕਿ ਲੋਕਾਂ ਨੇ ਵਿਦੇਸ਼ ਜਾਣ ਨੂੰ ਇਕ status symbol ਬਣਾ ਲਿਆ ਹੈ। ਜਿਸ ਘਰ ਦਾ ਕੋਈ ਜੀਅ ਵਿਦੇਸ਼ ਗਿਆ ਹੁੰਦਾ ਹੈ ਓਹਨਾ ਨੂੰ ਲੋਕ ਬੜਾ ਹੀ ਇੱਜ਼ਤ ਦੀ ਨਜ਼ਰ ਨਾਲ ਵੇਖਦੇ ਹਨ , ਬੇਸ਼ੱਕ ਉਹ ਓਥੇ ਕੋਈ ਮਾੜੀ ਮੋਟੀ ਨੌਕਰੀ ਹੀ ਕਰਦਾ ਹੋਵੇ ।

      ਅਕਸਰ ਇਹ ਦੇਖਿਆ ਗਿਆ ਹੈ ਕਿ ਵਿਦੇਸ਼ ਜਾਣ ਦੇ ਚੱਕਰ ਚ ਲੋਕ ਆਵਦਾ ਲੱਖਾਂ ਰੁਪਇਆ ਗ਼ਲਤ ਏਜੰਟਾਂ ਕਰਕੇ ਗਵਾ ਲੈਂਦੇ ਹਨ ਅਤੇ ਆਵਦੀ ਸਾਰੀ ਜ਼ਿੰਦਗੀ ਖਰਾਬ ਕਰ ਬਹਿੰਦੇ ਹਨ ।

     ਵਿਦੇਸ਼ ਜਾਣਾ ਗ਼ਲਤ ਨਹੀਂ ਹੈ ਪਰ ਜੇਕਰ ਕਿਸੇ ਦੀ ਦੇਖਾ ਦੇਖੀ ਆਵਦਾ ਝੁੱਗਾ ਉਜਾੜ ਬਹਿੰਦੇ ਹੋ ਤਾਂ ਇਹ ਬਹੁਤ ਗ਼ਲਤ ਹੈ । ਅਜਕਲ ਔਨਲਾਈਨ ਸਾਰੀ ਜਾਣਕਾਰੀ ਉਪਲਬਧ ਹੈ । ਤੁਸੀਂ ਅਗਰ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਪਹਿਲਾ ਇਹ ਪਤਾ ਕਰ ਲਵੋ ਕਿ ਤੁਸੀਂ ਇਸਦੇ ਯੋਗ ਵੀ ਹੋ ਜਾਂ ਨਹੀਂ । ਕਿਉਂਕਿ ਏਜੇਂਟ ਕਈ ਵਾਰ ਧੋਖੇ ਚ ਰੱਖ ਕੇ ਤੁਹਾਡੇ ਤੋਂ ਪੈਸੇ ਲੈ ਲੈਂਦੇ ਹਨ ਅਤੇ ਬਾਦ ਵਿਚ ਵੀਜ਼ਾ file ਰੱਦ ਹੋਣ ਦਾ ਬਹਾਨਾ ਬਣਾ ਕੇ ਤੁਹਾਨੂੰ ਵਾਪਿਸ ਤੌਰ ਦਿੰਦੇ ਹਨ ।  

       ਇਸ ਤੋਂ ਇਲਾਵਾ ਆਵਦੀ ਆਵਦੀ ਸੋਚ ਹੈ , ਭਾਰਤ ਜਿੰਨੇ ਤੇਜ ਦਿਮਾਗ ਵਾਲੇ ਲੋਕ ਦੁਨੀਆਂ ਦੇ ਕਿਸੇ ਦੇਸ਼ ਵਿਚ ਨਹੀਂ ਹਨ, ਜੇਕਰ ਅਸੀਂ ਏਕਜੁਟ ਹੋ ਕੇ ਸਾਰੀ ਤਾਕਤ ਆਵਦੇ ਦੇਸ਼ ਦੀ ਤਰੱਕੀ ਵੱਲ ਲਾ ਦੇਈਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਫਿਰ ਤੋਂ ਇਕ ਵਾਰ ਦੁਨੀਆਂ ਦਾ ਗੁਰੂ ਦੇਸ਼ ਬਣ ਜਾਵੇਗਾ।

Similar questions