ਨਾਂਵ ਦੇ ਜਿਸ ਰੂਪ ਤੋਂ ਜ਼ਨਾਨੇ ਭੇਦ ਦਾ ਪਤਾ ਲੱਗਦਾ ਹੈ , ਵਿਆਕਰਨ ਵਿੱਚ ਉਸਨੂੰ ਕੀ ਕਿਹਾ ਜਾਂਦਾ ਹੈ? *
please answer me correct
Answers
Answered by
14
☯️ਨਾਂਵ (ਨਾਉਂ):- ਜਿਹੜਾ ਸ਼ਬਦ ਕਿਸੇ ਮਨੁੱਖ, ਜੀਵ , ਥਾਂ , ਹਾਲਤ, ਗੁਣ, ਭਾਵ, ਕੰਮ ਜਾਂ ਵਸਤੂ ਆਦਿ ਨੂੰ ਪ੍ਰਗਟਾਉਣ ਲਈ ਵਰਤਿਆ ਜਾਂਦਾ ਹੈ, ਉਸ ਨੂੰ ਨਾਂਵ ਆਖਦੇ ਹਨ, ਜਿਵੇਂ:- ਮਾਤਾ ਖੀਵੀ, ਗੁਰੂ ਨਾਨਕ, ਸਰੋਵਰ, ਦਰਿਆ, ਪਾਣੀ, ਫੌਜ, ਖੁਸ਼ੀ, ਦੁਖ, ਪੰਜ ਪਿਆਰੇ, ਸਾਹਿਬਜ਼ਾਦਾ, ਦਰਬਾਰ ਸਾਹਿਬ, ਗਾਂ, ਖੋਤਾ, ਸਕੂਲ, ਕੰਪਿਊਟਰ, ਇੱਟ, ਸੁਗੰਧ, ਆ
ਦਿ।
ਨੋਟ ੧: - ਨਾਂਵ ਨੂੰ ਨਾਉਂ, ਨਾਮ (ਜਾਂ ਹਿੰਦੀ ਵਿਚ ਸੰਗਯਾ) ਵੀ ਕਿਹਾ ਜਾਂਦਾ ਹੈ।
ਨੋਟ ੨: - ਗੁਰਬਾਣੀ ਵਿਆਕਰਨ ਵਿਚ ਦੇਖਾਂਗੇ ਕਿ ' ਨਾਉਂ ' ਇਕ-ਵਚਨ ਹੈ ਅਤੇ ' ਨਾਂਵ ' ਬਹੁ-ਵਚਨ ਹੈ।
ਨਾਂਵ ਪੰਜ ਪ੍ਰਕਾਰ ਦੇ ਹਨ:-
◾1. ਖਾਸ ਨਾਂਵ (Proper Noun): ਕਿਸੇ ਖਾਸ ਮਨੁਖ , ਵਸਤੂ ਜਾਂ ਥਾਂ ਨੂੰ ਦਰਸਾਉਣ ਵਾਲੇ ਨਾਂਵ ਨੂੰ ਖਾਸ ਨਾਂਵ ਆਖਿਆ ਜਾਂਦਾ ਹੈ, ਜਿਵੇਂ:- ਬਾਬਾ ਬੁੱਢਾ ਜੀ, ਬਾਬਾ ਬੰਦਾ ਸਿੰਘ ਬਹਾਦਰ, ਸਿੰਧ, ਅੰਮਿ੍ਤਸਰ, ਪੰਜਾਬ ਆਦਿ।
◾2. ਆਮ ਜਾਂ ਜਾਤੀ ਨਾਂਵ (Common Noun): ਇਕ ਕਿਸਮ ਦੀਆਂ ਗਿਣਨ-ਯੋਗ ਚੀਜ਼ਾਂ ਦੇ ਸਾਂਝੇ ਨਾਂਵ ਨੂੰ ਆਮ ਜਾਂ ਜਾਤੀ ਨਾਂਵ ਆਖਿਆ ਜਾਂਦਾ ਹੈ, ਜਿਵੇਂ:- ਘੋੜਾ, ਬਾਜ਼, ਮੇਜ਼, ਕੁਰਸੀ, ਦਰਿਆ, ਪਹਾੜ, ਗੁਰਦੁਵਾਰੇ, ਸ਼ਹਿਰ, ਪਿੰਡ, ਮੁੰਡਾ, ਕੁੜੀ, ਲਕੜੀ, ਰਿਛ, ਆਦਿ।
◾3. ਇਕੱਠ ਵਾਚਕ ਨਾਂਵ (Collective Noun): ਕਿਸੇ ਇਕੱਠ ਲਈ ਵਰਤੇ ਨਾਂਵ ਨੂੰ ਇਕੱਠ ਵਾਚਕ ਨਾਂਵ ਆਖਿਆ ਜਾਂਦਾ ਹੈ, ਜਿਵੇਂ:- ਫੌਜ, ਸੰਗਤ, ਇੱਜੜ, ਜਮਾਤ, ਕੰਪਨੀ, ਸਭ੍ਹਾ-ਸੋਸਾਇਟੀ, ਆਦਿ।
◾4. ਵਸਤ-ਵਾਚਕ ਨਾਂਵ (Material Noun): ਮਿਣੀਆਂ ਜਾਂ ਤੋਲੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਵਸਤ-ਵਾਚਕ ਨਾਂਵ ਆਖਿਆ ਜਾਂਦਾ ਹੈ, ਜਿਵੇਂ:- ਦੁੱਧ, ਘਿਉ, ਮੱਖਣ, ਆਟਾ, ਦਾਲ, ਸੋਨਾ, ਚਾਂਦੀ, ਪਾਣੀ, ਰੇਤ, ਆਦਿ।
◾5. ਭਾਵ-ਵਾਚਕ ਨਾਂਵ (Abstract Nouns): ਜਿਹੜੀਆਂ ਚੀਜ਼ਾਂ ਵੇਖੀਆਂ ਜਾਂ ਛੋਹੀਆਂ ਨਾਂ ਜਾਣ, ਪਰ ਮਹਿਸੂਸ ਕੀਤੀਆਂ ਜਾਣ, ਉਹਨਾਂ ਦੇ ਨਾਂਵ ਨੂੰ ਭਾਵ-ਵਾਚਕ ਨਾਂਵ ਆਖਿਆ ਜਾਂਦਾ ਹੈ, ਜਿਵੇ:- ਝੂਠ, ਸੱਚ, ਹਵਾ, ਗਰਮੀ, ਸਰਦੀ, ਗਮੀ,ਸੇਵਾ, ਖੁਸ਼ੀ, ਪ੍ਰੇਮ, ਮਿਠਾਸ, ਕੁੜੱਤਨ, ਸੁਗੰਧ ਆਦਿ।
Similar questions