ਭੂਟਾਨ ਦੀ ਕਰੰਸੀ
please answer me fast
Answers
ਭੂਟਾਨ ਹਿਮਾਲਾ ਉੱਤੇ ਵਸਿਆ ਦੱਖਣ ਏਸ਼ੀਆ ਦਾ ਇੱਕ ਛੋਟਾ ਅਤੇ ਮਹੱਤਵਪੂਰਨ ਦੇਸ਼ ਹੈ। ਇਹ ਦੇਸ਼ ਚੀਨ (ਤਿੱਬਤ) ਅਤੇ ਭਾਰਤ ਦੇ ਵਿੱਚ ਸਥਿਤ ਹੈ। ਇਸ ਦੇਸ਼ ਦਾ ਮਕਾਮੀ ਨਾਮ ਦਰੁਕ ਯੂ ਹੈ, ਜਿਸਦਾ ਮਤਲਬ ਹੁੰਦਾ ਹੈ ਅਝਦਹਾ ਦਾ ਦੇਸ਼। ਇਹ ਦੇਸ਼ ਮੁੱਖ ਤੌਰ ਤੇ ਪਹਾੜੀ ਹੈ ਕੇਵਲ ਦੱਖਣ ਭਾਗ ਵਿੱਚ ਥੋੜ੍ਹੀ ਜਿਹੀ ਪੱਧਰੀ ਜ਼ਮੀਨ ਹੈ। ਭੁਟਾਨ ਦੇਸ਼ ਦਾ ਨਾਂਅ ਸੰਸਕ੍ਰਿਤ ਦੇ ਸ਼ਬਦ 'ਭੂਤਾਨ' ਤੋਂ ਲਿਆ ਗਿਆ ਹੈ, ਜਿਸ ਦਾ ਮਤਲਬ ਹੈ ਤਿੱਬਤ ਦੇ ਅਖ਼ੀਰ ਵਿੱਚ ਜਾਂ ਫਿਰ 'ਭੂ-ਉਤਾਨ', ਜਿਸ ਦਾ ਮਤਲਬ ਹੈ ਉੱਚੀ ਜਗ੍ਹਾ। ਪ੍ਰੰਤੂ ਕਈ ਲੋਕਾਂ ਦੇ ਵਿਚਾਰ ਵਿੱਚ ਇਹ ਨਾਂਅ ਸੰਸਕ੍ਰਿਤ ਦੇ ਅੱਖਰ 'ਭੂਤਿਆਸ' ਤੋਂ ਲਿਆ ਗਿਆ ਹੈ, ਜਿਸ ਦਾ ਮਤਲਬ ਹੈ ਤਿੱਬਤ ਦੇ ਵਸਨੀਕ। ਇਸ ਦੇ ਲੋਕ ਇਸ ਨੂੰ 'ਡਰੁਕਯੁਲ' ('ਡਰੁਕ' ਮਤਲਬ ਡਰੈਗਨ ਅਤੇ 'ਧੁਲ' ਮਤਲਬ ਧਰਤੀ) ਥੰਡਰ ਡਰੈਗਨ ਦੀ ਧਰਤੀ ਅਤੇ ਆਪਣੇ ਆਪ ਨੂੰ 'ਡਰੁਕਪਾ' ਕਹਿਲਾਉਂਦੇ ਹਨ। ਇਹ ਸੰਸਕ੍ਰਿਤਕ ਅਤੇ ਧਾਰਮਿਕ ਤੌਰ ਤੇ ਤਿੱਬਤ ਨਾਲ ਜੁੜਿਆ ਹੈ, ਲੇਕਿਨ ਭੂਗੋਲਿਕ ਅਤੇ ਰਾਜਨੀਤਕ ਪਰਿਸਥਿਤੀਆਂ ਦੇ ਮੱਦੇਨਜਰ ਵਰਤਮਾਨ ਵਿੱਚ ਇਹ ਦੇਸ਼ ਭਾਰਤ ਦੇ ਕਰੀਬ ਹੈ। ਭੂਟਾਨ ਖ਼ੂਬਸੂਰਤ ਹਰਿਆਵਲ ਭਰੀਆਂ ਪਹਾੜੀਆਂ ਵਾਲਾ ਛੋਟਾ ਜਿਹਾ ਦੇਸ਼ ਹੈ ਜਿਸ ਦੀ ਬੋਧੀ ਜੀਵਨ ਸ਼ੈਲੀ ਹੈ। ਉਹਨਾਂ ਦੀ ਜੀਵਨ ਸ਼ੈਲੀ ਉਹਨਾਂ ਦੇ ਇਤਿਹਾਸ ਅਤੇ ਸਭਿਆਚਾਰ ਨੂੰ ਵੀ ਦਰਸ਼ਾਉਂਦੀ ਹੈ। ਇਸ ਦੀ ਆਬਾਦੀ ਤਕਰੀਬਨ ਪੌਣੇ ਕੁ ਅੱਠ ਲੱਖ ਹੈ। ਭੂਟਾਨ ਚੀਨ ਵੱਲੋਂ ਤਿੱਬਤ ਨਾਲ, ਭਾਰਤ ਵੱਲੋਂ ਸਿਕਿਮ, ਪੱਛਮੀ ਬੰਗਾਲ, ਆਸਾਮ ਤੇ ਅਰੁਣਾਚਲ ਪ੍ਰਦੇਸ਼ ਨਾਲ ਲੱਗਦਾ ਹੈ। ਇਹ ਤਕਰੀਬਨ 47000 ਵਰਗ ਕਿਲੋਮੀਟਰ ਵਿੱਚ ਫੈਲਿਆ ਦੇਸ਼ ਹੈ। ਭੁਟਾਨ ਨਾਮਕ ਜੰਨਤ ਕੇਵਲ 300 ਕਿਲੋਮੀਟਰ ਲੰਬਾਈ ਵਿੱਚ ਅਤੇ 150 ਕਿਲੋਮੀਟਰ ਚੌੜਾਈ ਵਿੱਚ ਹੈ ਅਤੇ ਇਸ ਦਾ ਖੇਤਰਫਲ ਕੇਵਲ 46500 ਵਰਗ ਕਿਲੋਮੀਟਰ ਹੈ। ਭੁਟਾਨ ਦੀ ਕੁੱਲ ਜਨਸੰਖਿਆ ਸਾਲ 2015 ਦੀ ਜਨਵਰੀ ਮੁਤਾਬਕ 7,67,629 ਹੈ