poem on family picnic in punjabi
Answers
Answer:
ਦਸਹਿਰੇ ਦੀਆਂ ਛੁੱਟੀਆਂ ਸਨ। ਮੈਂ ਤੇ ਮੇਰੀਆਂ ਸਹੇਲੀਆਂ ਨੇ ਪਿਕਨਿਕ ਜਾਣ ਦੀ ਯੋਜਨਾ ਬਣਾਈ। ਸਭ ਸਹੇਲੀਆਂ ਨੇ ਆਪਣੇ-ਆਪਣੇ ਘਰੋਂ ਕੁਝ ਨਾ ਕੁਝ ਖਾਣ ਲਈ ਬਣਾ ਕੇ ਲਿਆਂਦਾ। ਸਾਰੀਆਂ ਸਹੇਲੀਆਂ ਸਾਈਕਲਾਂ 'ਤੇ ਮੇਰੇ ਘਰ ਇਕੱਠੀਆਂ ਹੋ ਗਈਆਂ। ਸਭ ਕੁੜੀਆਂ ਬਣ-ਫਬ ਕੇ ਆਈਆਂ ਸਨ। ਅਸੀਂ ਜ਼ਰੂਰੀ ਚੀਜ਼ਾਂ ਲੈ ਕੇ ਬਾਈ ਸੈਂਟਰ ਤੋਂ ਆਪਣੀਆਂ ਸਾਈਕਲਾਂ 'ਤੇ ਸੁਖਨਾ ਝੀਲ ਪਹੁੰਚ ਗਈਆਂ। ਝੀਲ ਪਾਣੀ ਨਾਲ ਪੂਰੀ ਤਰ੍ਹਾਂ ਭਰੀ ਹੋਈ ਸੀ। ਹੋਰ ਲੋਕ ਵੀ ਸਾਡੇ ਵਾਂਗ ਮੌਜਮਸਤੀ ਲਈ ਉੱਥੇ ਆਏ ਹੋਏ ਸਨ।
ਹਰੇ-ਹਰੇ ਘਾਹ ਉੱਤੇ ਨਵੇਕਲੀ ਥਾਂ ਵੇਖ ਕੇ ਅਸੀਂ ਦੋ ਚਟਾਈਆਂ ਵਿਛਾ ਲਈਆਂ। ਆਪਣੇ ਨਾਲ ਲਿਆਂਦਾ ਸਮਾਨ ਅਸੀਂ ਚਟਾਈਆਂ ਉੱਤੇ ਟਿਕਾ ਦਿੱਤਾ। ਸਭ ਤੋਂ ਪਹਿਲਾਂ ਅਸੀਂ ਜੀਅ ਭਰ ਕੇ ਝੀਲ ਦੇ ਨਜ਼ਾਰੇ ਨੂੰ ਤੱਕਿਆ। ਬਹੁਤ ਸਾਰੇ ਲੋਕ ਕਿਸ਼ਤੀਆਂ ਲੈ ਕੇ ਪਾਣੀ ਵਿੱਚ ਅਨੰਦ ਮਾਣ ਰਹੇ ਸਨ। ਅਸੀਂ ਸਭ ਤੋਂ ਪਹਿਲਾਂ ਰੱਸੀ ਟੱਪਣ ਦੀ ਖੇਡ ਖੇਡੀ। ਫਿਰ ਲੁਕਣ-ਮੀਟੀ ਤੇ ਛੂਹਣ-ਛੁਹਾਈ ਖੇਡੀ ਤੇ ਅਖੀਰ ਥੱਕ ਕੇ ਸਾਰੀਆਂ ਜਣੀਆਂ ਚਟਾਈ ’ਤੇ ਆ ਬੈਠੀਆਂ।
ਅਸੀਂ ਕੜੀ-ਚਾਵਲ, ਪੁਰੀਆਂ-ਛੋਲੇ, ਖੀਰ ਅਤੇ ਫ਼ਲ ਆਦਿ ਖਾਧੇ । ਤਾਸ਼ ਅਤੇ ਲੁੱਡੋ ਖੇਡੀ। ਨਾਲੋ-ਨਾਲ ਚੁਟਕਲੇ ਵੀ ਸੁਣੇ ਤੇ ਸੁਣਾਏ। ਰਿਸ਼ੀ ਨੇ ਪੰਜਾਬੀ ਗੀਤ ਗਾਇਆ, ਪ੍ਰੀਤੀ ਨੇ ਗਜ਼ਲ ਸੁਣਾਈ। ਅਮਨ ਨੇ ਟੱਪੇ ਤੇ ਬੋਲੀਆਂ ਸੁਣਾਈਆਂ। ਅਚਾਨਕ ਇੱਕ ਪਾਸੇ ਤੋਂ ਬਹੁਤ ਸੁਰੀਲੀਆਂ ਧੁਨਾਂ ਦੀ ਅਵਾਜ਼ ਆਈ। ਅਸੀਂ ਮੁੜ ਕੇ ਦੇਖਿਆ ਤਾਂ ਪੁਲਿਸ-ਬੈਂਡ ਵਾਲੇ ਧੁਨਾਂ ਵਜਾ ਰਹੇ ਸਨ ਅਤੇ ਮਾਰਚ ਕਰ ਰਹੇ ਸਨ। ਉਹ ਮਾਰਚ ਕਰਦੇ-ਕਰਦੇ ਵੱਖ-ਵੱਖ ਆਕ੍ਰਿਤੀਆਂ ਬਣਾ ਰਹੇ ਸਨ। ਸਾਨੂੰ ਇਹ ਦੇਖ ਕੇ ਬੜਾ ਮਜ਼ਾ ਆਇਆ।
ਘਰ ਵਾਪਸ ਜਾਣ ਤੋਂ ਪਹਿਲਾਂ ਅਸੀਂ ਆਈਸ-ਕੀਮ ਖਾਧੀ। ਕਈਆਂ ਨੇ ਝੀਲ ਵਿੱਚ ਕਿਸ਼ਤੀ ਰਾਹੀਂ ਸੈਰ ਵੀ ਕੀਤੀ। ਫਿਰ ਆਪਣਾ-ਆਪਣਾ ਸਮਾਨ ਲੈ ਕੇ ਸਾਈਕਲ-ਸਟੈਂਡ ਤੋਂ ਸਾਈਕਲਾਂ ਲਈਆਂ ਤੇ ਖੁਸ਼ੀ-ਖੁਸ਼ੀ ਆਪੋ-ਆਪਣੇ ਘਰ ਪਹੁੰਚ ਗਈਆਂ। ਸਹੇਲੀਆਂ ਨਾਲ ਮਨਾਈ ਪਿਕਨਿਕ ਦਾ ਆਪਣਾ ਹੀ ਅਨੰਦ ਹੁੰਦਾ ਹੈ। ਮੈਨੂੰ ਇਹ ਪਿਕਨਿਕ ਹਮੇਸ਼ਾਂ ਯਾਦ ਰਹੇਗੀ।
Explanation:
hope! it's helps you
Answer:
परिवार के साथ कहीं भी जाना काफी उत्साहवर्धक और सुरक्षात्मक होता है। बात जब पिकनिक की हो, तो क्या कहने! बच्चे तो अक्सर बाहर घूमते ही रहते हैं, कभी स्कूल की तरफ से तो कभी कॉलेज की ओर से। लेकिन मां-बाप जिन्दगी की भागा-दौड़ी में खुद के लिए जीना ही भूल जाते है। ऐसे में हम परिवार के साथ पिकनिक मनाने के बहाने ही सही, उन्हें थोड़ा खुश होने का मौका दे सकते हैं।