poem on punjab in punjabi
Answers
Answered by
9
Explanation:
ਮਨੁੱਖਤਾ ਦਿਲ ਚੋਂ ਕਦੇ ਨਾ ਮੁੱਕੇ,
ਆਵਣ-ਜਾਵਣ ਦੁੱਖ ਤੇ ਸੁਖ I
ਜਾਤ-ਪਾਤ, ਮਜ਼ਹਬ ਨਾ ਵੇਖਣ,
ਢਿਡ੍ਹ ਦੀ ਭੁੱਖ, ਤੇ ਨਿੱਮ ਦਾ ਰੁੱਖ I
ਵਿਰਸਾ ਆਪਣਾ ਗੁਰੂਆਂ ਦੀ ਬਾਣੀ,
ਨਹੀਂ ਕੋਈ ਲੋੜ ਵਸੀਤਾਂ ਦੀ I
ਜੀਉਂਦੇ ਜੀ ਅਸੀਂ ਭੁੱਲ ਨਹੀਂ ਸਕਦੇ,
ਦੇਣ ਬੁਜ਼ੁਰਗਾਂ ਦੀ, ਤੇ ਤੇਗ ਸ਼ਹੀਦਾਂ ਦੀ I
ਪੈਸਾ, ਰੁਤਬਾ ਨਾਲ ਨਹੀਂ ਜਾਣਾ,
ਵੇ ਗੱਲ ਮਨ ਇਸ ਲਾਈ-ਲੱਗ ਦੀ I
ਮੇਹਰ ਸਾਈਂ ਨਾਲ ਰਵੇ ਹਮੇਸ਼ਾ,
ਰਾਵੀ ਵਗਦੀ, ਤੇ ਅਣਖ ਇਸ ਪੱਗ ਦੀ I
ਹਰੇ-ਭਰੇ ਤੇ ਰਹਿਣ ਮਹਿਕਦੇ,
ਆਪਣਾ ਪਿੰਡ, ਤੇ ਆਪਣੇ ਖੇਤ I
ਦੋ ਚੀਜ਼ਾਂ ਤੋਂ ਜਾਨ ਮੈਂ ਵਾਰਾਂ,
ਇਕ ਪੰਜਾਬ, ਤੇ ਇਕ ਮੇਰਾ ਦੇਸ਼ I
Similar questions