CBSE BOARD X, asked by shubhamchhabra5234, 10 months ago

Punjabi essay on mobile phones

Answers

Answered by ashutosh237549
2

ਸੰਚਾਰ ਦਾ ਹਰਮਨ-ਪਿਆਰਾ ਸਾਧਨ-ਮੋਬਾਈਲ ਫੋਨ, ਜਿਸਨੂੰ ਸੈੱਲਫੋਨ ਵੀ ਕਹਿੰਦੇ ਹਨ, ਵਰਤਮਾਨ ਸੰਸਾਰ ਵਿਚ ਸਚਨਾ-ਸੰਚਾਰ ਦਾ ਸਭ ਤੋਂ ਹਰਮਨ-ਪਿਆਰਾ ਸਾਧਨ ਬਣ ਗਿਆ ਹੈ । ਅੱਜ ਤੁਸੀਂ ਭਾਵੇਂ ਕਿਤੇ ਵੀ ਹੋਵੇ, ਤੁਹਾਨੂੰ ਇਧਰ-ਉਧਰ ਕੋਈ ਨਾ ਕੋਈ ਸੈੱਲਫੋਨ ਉੱਤੇ ਗੱਲਾਂ ਕਰਦਾ ਦਿਸ ਪਵੇਗਾ ਜਾਂ ਘੱਟੋ-ਘੱਟ ਕਿਸੇ ਦੀ ਜੇਬ ਜਾਂ ਪਰਸ ਵਿਚ ਸੈੱਲਫੋਨ ਦੀ ਘੰਟੀ ਵੱਜਦੀ ਜ਼ਰੂਰ ਸੁਣ ਪਵੇਗੀ | ਅੱਜ ਤੋਂ 24-25 ਸਾਲ ਪਹਿਲਾਂ ਜਦੋਂ ਅਮਰੀਕਾ ਵਿਚ ਤੇ 12-13 ਸਾਲ ਪਹਿਲਾਂ ਭਾਰਤ ਵਿਚ ਇਸਦਾ ਪ੍ਰਚਲਨ ਆਰੰਭ ਹੋਇਆ, ਤਾਂ ਇਸਨੂੰ ਇਕ ਨਾਯਾਬ ਚੀਜ਼ ਸਮਝਿਆ ਜਾਂਦਾ ਸੀ, ਪਰ ਅੱਜ ਇਹ ਅਜਿਹੀ ਚੀਜ਼ | ਬਣ ਗਿਆ ਹੈ ਕਿ ਇਸਨੂੰ ਹਰ ਅਮੀਰ-ਗ਼ਰੀਬ ਪ੍ਰਾਪਤ ਕਰ ਸਕਦਾ ਹੈ। ਇਹੋ ਕਾਰਨ ਹੈ ਕਿ ਅੱਜ ਦੁਨੀਆਂ ਦੀ ਪੌਣੇ ਸੱਤ ਅਰਬ ਅਬਾਦੀ ਵਿਚੋਂ 4 ਅਰਬ ਤੋਂ ਲੋਕ ਸੈੱਲਫੋਨ ਦੀ ਵਰਤੋਂ ਕਰ ਰਹੇ ਹਨ |

ਭਾਰਤ ਵਿਚ ਇਸ ਸਮੇਂ ਸੈੱਲਫੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ 40 ਕਰੋੜ ਤੋਂ ਉੱਪਰ ਹੈ ਅਤੇ ਇਹ ਦਿਨੋ-ਦਿਨ ਤੇਜ਼ੀ ਨਾਲ ਵਧ ਰਹੀ ਹੈ 2016 ਤਕ ਇਸਦੇ 70 ਕਰੋੜ ਹੋ ਜਾਣ ਦਾ ਅਨੁਮਾਨ ਹੈ।ਸੈੱਲਫੋਨ ਦਾ ਵਿਕਾਸ-1921 ਵਿਚ ਅਮਰੀਕਾ ਵਿਚ ਡੈਟਰਾਇਟ ਮਿਸ਼ੀਗਨ ਪੁਲੀਸ ਡੀਪਾਰਟਮੈਂਟ ਨੇ ਸੈੱਲਫੋਨ ਦੀ ਵਰਤੋਂ ਆਰੰਭ ਕੀਤੀ । ਇਸ ਸਮੇਂ ਇਸ ਯੰਤਰ ਦਾ ਮੁੱਢ ਹੀ ਬੱਝਾ ਸੀ, ਜਿਸ ਕਰਕੇ ਪਿਛਲੀ ਸਦੀ ਦੇ 60 ਵਰਿਆਂ ਤਕ ਇਸਨੂੰ ਬਰੀਫ਼ ਕੇਸ ਵਰਗੇ ਡੱਬੇ ਵਿਚ ਰੱਖਣਾ ਪੈਂਦਾ ਸੀ ਤੇ ਇਸਦੀ ਰੇਂਜ ਵੀ 70 ਕੁ ਕਿਲੋਮੀਟਰ ਹੀ ਸੀ ।

1978 ਵਿਚ ਬੈੱਲ ਪ੍ਰਯੋਗਸ਼ਾਲਾ ਵਲੋਂ ਸ਼ਿਕਾਗੋ ਵਿਖੇ ਸੈਲੂਲਰ ਸਿਸਟਮ ਦੀ ਪਹਿਲੀ ਵਾਰੀ ਪਰਖ ਕੀਤੀ ਗਈ । ਬੇਸ਼ੱਕ ਪਹਿਲੇ ਸੈੱਲਫੋਨ ਐਨਾਲਾਗ ਸਨ, ਪ੍ਰੰਤੂ 1980 ਤੋਂ ਮਗਰੋਂ ਡਿਜੀਟਲ ਸਿਸਟਮ ਉੱਤੇ ਜ਼ੋਰ ਦਿੱਤਾ ਗਿਆ, ਜੋ ਕਿ ਘੱਟ ਕੀਮਤ ਵਿਚ ਵਧੀਆ ਅਵਾਜ਼ ਤੇ ਸੇਵਾ ਦਿੰਦਾ ਸੀ ਅਤੇ ਨਾਲ ਹੀ ਇਸ ਵਿਚ ਹੋਰ ਬਹੁਤ ਸਾਰੇ ਫ਼ੀਚਰ ਵੀ ਸ਼ਾਮਿਲ ਕੀਤੇ ਜਾ ਸਕਦੇ ਸਨ ।

ਆਮ ਲੋਕਾਂ ਦੁਆਰਾ ਪਹਿਲੀ ਵਾਰੀ ਸੈੱਲਫੋਨ ਸੇਵਾ ਦੀ ਵਰਤੋਂ ਦਾ ਆਰੰਭ ਸਹੀ ਅਰਥਾਂ ਵਿਚ 1983 ਵਿਚ ਅਮਰੀਕਾ ਵਿਖੇ ਹੋਇਆ ਤੇ ਮਗਰੋਂ ਇਸ ਸੰਚਾਰ-ਸਾਧਨ ਦੀ ਲੋਕ-ਪ੍ਰਿਅਤਾ ਦਿਨੋ-ਦਿਨ ਆਪਣੇ ਪੈਰ ਪਸਾਰਦੀ ਗਈ । ਇਸ ਸਮੇਂ ਸੈੱਲਫੋਨ ਦੀ ਸਭ ਤੋਂ ਵੱਧ ਵਰਤੋਂ ਚੀਨ ਵਿਚ ਹੋ ਰਹੀ ਹੈ, ਜਿੱਥੇ ਇਨ੍ਹਾਂ ਦੀ ਗਿਣਤੀ 67 ਕਰੋੜ 45 ਲੱਖ ਹੈ । ਜਿਸ ਦੇ ਹਿਸਾਬ ਨਾਲ ਸੈੱਲਫੋਨ ਖਪਤਕਾਰਾਂ ਵਿਚ ਚੀਨ ਤੋਂ ਪਿੱਛੋਂ ਅਮਰੀਕਾ ਦਾ ਨੰਬਰ ਹੈ । ਭਾਰਤ ਇਸ ਦੌੜ ਵਿਚ ਤੀਜੇ ਸਥਾਨ ਤੇ ਹੈ |

Similar questions