World Languages, asked by ajaykumari, 11 months ago

Punjabi poetry on water for class 7th in Punjabi​

Answers

Answered by sahilkadavekar96
4

Answer:

Saadde sir ne kiha mummy,

piyare bachio pani bachau.

pani di doorvarton jo karde,

uhna noo tusi samjhaau.

kudrat de uh dushman ne,

pani jo anjai gawaunde.

piyare bachio tuhade naal,

bada wadda bair kamaunde.

tarale pa ke una noo aakho,

saade ute taras khau.

pani di doorvarton jo karde.....

Tenki bharan to pehla hi,

motor aapani band karo.

koi tutti leak na howe,

aakho change prabandh karo.

ik boond wi pani di,

ainwe na anjai gawau.

pani di doorvarton jo karde.....

Bhare khooh kadon de sukke,

nalkiyan de vi paani mukke.

pani di doorvarton ton,

aje vi asi nahiu ruke.

Amrik Talwandi da suneha,

ghar-ghar vich kahinde pahunchao.

pani di doorvarton jo karde.....

ਪਾਣੀ ਦੀ ਦੁਰਵਰਤੋਂ

ਸਾਡੇ ਸਰ ਨੇ ਕਿਹਾ ਮੰਮੀ ,

ਪਿਆਰੇ ਬੱਚਿਉ ਪਾਣੀ ਬਚਾਉ।

ਪਾਣੀ ਦੀ ਦੁਰਵਰਤੋਂ ਜੋ ਕਰਦੇ,

ਉਹਨਾਂ ਨੂੰ ਤੁਸੀਂ ਸਮਝਾਉ।

ਕੁਦਰਤ ਦੇ ਉਹ ਦੁਸ਼ਮਣ ਨੇ ,

ਪਾਣੀ ਜੋ ਅੰਜਾਈ ਗਵਾਉਂਦੇ।

ਪਿਆਰੇ ਬੱਚਿਉ ਤੁਹਾਡੇ ਨਾਲ ,

ਬੜਾ ਵੱਡਾ ਵੈਰ ਕਮਾਉਂਦੇ।

ਤਰਲੇ ਪਾ ਕੇ ਉਨਾਂ ਨੂੰ ਆਖੋ,

ਸਾਡੇ ਉਤੇ ਤਰਸ ਖਾਉ।

ਪਾਣੀ ਦੀ ਦੁਰਵਰਤੋਂ ਜੋ ਕਰਦੇ.....।

ਟੈਂਕੀ ਭਰਨ ਤੋਂ ਪਹਿਲਾ ਹੀ ,

ਮੋਟਰ ਆਪਣੀ ਬੰਦ ਕਰੋ।

ਕੋਈ ਟੂਟੀ ਲੀਕ ਨਾ ਹੋਵੇ,

ਆਖੋ ਚੰਗੇ ਪ੍ਰਬੰਧ ਕਰੋ।

ਇਕ ਬੂੰਦ ਵੀ ਪਾਣੀ ਦੀ,

ਐਂਵੇ ਨਾ ਅੰਜਾਈ ਗਵਾਉ।

ਪਾਣੀ ਦੀ ਦੁਰਵਰਤੋਂ ਜੋ ਕਰਦੇ.....।

ਭਰੇ ਖੂਹ ਕਦੋਂ ਦੇ ਸੁੱਕੇ ,

ਨਲਕਿਆਂ ਦੇ ਵੀ ਪਾਣੀ ਮੁੱਕੇ।

ਪਾਣੀ ਦੀ ਦੁਰਵਰਤੋਂ ਤੋਂ,

ਅਜੇ ਵੀ ਅਸੀਂ ਨਹੀਉ ਰੁਕੇ।

ਅਮਰੀਕ ਤਲਵੰਡੀ ਦਾ ਸੁਨੇਹਾ,

ਘਰ-ਘਰ ਵਿੱਚ ਕਹਿੰਦੇ ਪੁਚਾਉ।

ਪਾਣੀ ਦੀ ਦੁਰਵਰਤੋਂ ਜੋ ਕਰਦੇ.....।

Similar questions