Qi ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਕਿਸੇ ਇਕ ਫਿਰਕੇ ਲਈ ਨਹੀਂ ਸਗੋਂ ਮਨੁੱਖਤਾ ਲਈ ਹੈ:
Answers
Answer:
ਗੁਰੂ ਨਾਨਕ ਦੇਵ ਜੀ ਮਨੁੱਖਤਾ ਦੇ ਪੈਗੰਬਰ ਸਨ। ਉਨ੍ਹਾਂ ਦੀ ਵਿਚਾਰਧਾਰਾ ਲੋਕ-ਪੱਖੀ ਸੀ। ਅਸੀਂ ਅੰਨੀ ਸ਼ਰਧਾ ਵਿੱਚ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਜਕੜ ਕੇ ਸੰਕੀਰਣ ਸੋਚ ਦਾ ਸਿੱਧੇ ਤੌਰ ’ਤੇ ਪ੍ਰਗਟਾਵਾ ਕਰਦੇ ਹਾਂ। ਗੁਰੂ ਨਾਨਕ ਦੇਵ ਜੀ ਦਾ ਜਨਮ ਉਸ ਸਮੇਂ ਹੋਇਆ ਜਦੋਂ ਜਗੀਰਦਾਰੀ ਸਿਸਟਮ ਆਪਣਾ ਰੰਗ ਦਿਖਾ ਰਿਹਾ ਸੀ। ਮੁਸਲਿਮ-ਹਮਲਾਵਰ ਭਾਰਤ ਨੂੰ ਲੁੱਟ ਰਹੇ ਸਨ। ਰਾਜੇ ਅਤੇ ਹਾਕਮਾਂ ਨੂੰ ਆਪੋ-ਆਪਣੀ ਪਈ ਹੋਈ ਸੀ। ਬਾਬਰ ਆਪਣੀ ਸੱਤਾ ਸਥਾਪਤ ਕਰ ਰਿਹਾ ਸੀ। ਨਿਆਸਰੇ ਲੋਕ ਕੁਰਲਾ ਰਹੇ ਸਨ। ਸਮਾਜ ਵਿੱਚ ਤਰਥੱਲੀ ਮੱਚੀ ਹੋਈ ਸੀ। ਲੋਕ ਅਜਿਹੇ ਹਾਲਾਤ ਤੋਂ ਛੁਟਕਾਰਾ ਚਾਹੁੰਦੇ ਸਨ ਪਰ ਉਨ੍ਹਾਂ ਦੀ ਜੁਬਾਨ ਡਰ ਕਾਰਨ ਬੰਦ ਸੀ। ਵੱਡੇ-ਵੱਡੇ ਜਗੀਰਦਾਰਾਂ ਦੇ ਹੱਥਾਂ ਵਿੱਚ ਸੱਤਾ ਦੀ ਡੋਰ ਸੀ, ਉਹ ਮਨਮਾਨੀ ਕਰ ਰਹੇ ਸਨ ਅਤੇ ਜਨਤਾ ਜ਼ੁਲਮ ਦੀ ਚੱਕੀ ਵਿੱਚ ਪਿਸ ਰਹੀ ਸੀ। ਬਾਬੇ ਨਾਨਕ ਦੀ ਵਿਸ਼ਾਲ ਸੋਚ-ਦ੍ਰਿਸ਼ਟੀ ਨੇ ਕ੍ਰਾਂਤੀਕਾਰੀ ਵਿਚਾਰਾਂ ਰਾਹੀਂ ਸਮਾਜ ਵਿੱਚ ਨਵੀਂ ਚੇਤਨਾ ਪੈਦਾ ਕੀਤੀ ਅਤੇ ਲੋਕਾਂ ਨੂੰ ਨੀਂਦ ਤੋਂ ਜਗਾ ਕੇ ਹਲੂਣਾ ਦਿੱਤਾ। ਬਾਬੇ ਨਾਨਕ ਨੇ ਹਮੇਸ਼ਾਂ ਹੀ ਸੱਚ ਅਤੇ ਹੱਕ ਦੀ ਪੈਰਵੀ ਕੀਤੀ। ਉਨ੍ਹਾਂ ਸਮਾਜ ਵਿੱਚ ਲੁੱਟੇ ਜਾ ਰਹੇ ਵਰਗ ਭਾਵੇਂ ਉਹ ਔਰਤ ਸੀ, ਕਿਰਤੀ ਸੀ ਜਾਂ ਆਮ ਇਨਸਾਨ, ਸਭ ਲਈ ਆਵਾਜ਼ ਉਠਾਈ। ਇਸੇ ਕਾਰਨ 1947 ਦੀ ਫ਼ਿਰਕੂ ਹਨੇਰੀ ਵਿੱਚ ਹੋਈ ਦੇਸ਼ ਦੀ ਵੰਡ ਬਾਰੇ ਪ੍ਰੋ. ਮੋਹਨ ਸਿੰਘ ਬਾਬੇ ਨਾਨਕ ਨੂੰ ਇਸ ਦਾਸਤਾਂ ਦਾ ਹਾਲ ਸੁਣਾਉਂਦਾ ਹੈ ਕਿ ਗੁਰੂ ਨਾਨਕ ਜਿਨ੍ਹਾਂ ਲੋਕਾਂ ਵਾਸਤੇ ਆਵਾਜ਼ ਉਠਾਉਂਦਾ ਹੋਇਆ ਉਸ ਸਮੇਂ ਦੇ ਹਾਕਮਾਂ ਨੂੰ ਲਲਕਾਰਦਾ ਰਿਹਾ, ਅੱਜ ਦੁਨੀਆਂ ਦੇ ਵੱਡੇ ਦੈਂਤਾਂ ਨੇ ਉਸ ਦੇ ਦੇਸ਼ ਨੂੰ ਦੋ ਭਾਗਾਂ ਵਿੱਚ ਵੰਡ ਕੇ ਭਾਈ-ਭਾਈ ਵਿੱਚ ਵੈਰ ਪੁਆ ਦਿੱਤਾ। ਬਾਬੇ ਨਾਨਕ ਨੇ ਲੋਕਾਂ ਖ਼ਾਤਰ ਉਦਾਸੀਆਂ ’ਤੇ ਜਾਣ ਲਈ ਸਾਰੇ ਸੁੱਖ ਤਿਆਗ ਦਿੱਤੇ ਸਨ। ਉਹ ਜਾਣਦੇ ਸਨ ਕਿ ਦੇਸ਼ ਦੇ ਲੋਕ ਉਦਾਸ ਹਨ। ਉਨ੍ਹਾਂ ਵਿੱਚ ਹਿੰਮਤ ਅਤੇ ਦਲੇਰੀ ਭਰਨ ਅਤੇ ਸੱਚ ਨੂੰ ਵਿਖਾਉਣ ਦੀ ਜ਼ਰੂਰਤ ਹੈ। ਅੰਧੇਰੇ ਵਿੱਚ ਭਟਕਦੇ ਲੋਕਾਂ ਨੂੰ ਪੰਧ ਦਰਸਾਉਣ ਦੀ ਲੋੜ ਹੈ। ਗੁਰੂ ਨਾਨਕ ਸਾਹਿਬ ਨੂੰ ਪਤਾ ਸੀ ਕਿ ਸਮਾਜ ਵਿਚਲੀ ਲੋਟੂ ਸ਼੍ਰੇਣੀ ਲਤਾੜੇ ਵਰਗ ਨੂੰ ਲੁੱਟ ਰਹੀ ਹੈ। ਇਸ ਲਈ ਉਨ੍ਹਾਂ ਇਸ ਵਰਗ ਦਾ ਪੱਖ ਪੂਰਦਿਆਂ ਸਭ ਤੋਂ ਪਹਿਲਾਂ ਉਦਾਸੀਆਂ ਦੀ ਸ਼ੁਰੂਆਤ ਮਿਹਨਤਕਸ਼ ਕਿਰਤੀ ਇਨਸਾਨ ਭਾਈ ਲਾਲੋ ਦੇ ਘਰੋਂ ਕੀਤੀ ਸੀ ਅਤੇ ਸਮਾਜ ਦੀਆਂ ਲੋਟੂ ਸ਼੍ਰੇਣੀਆਂ ਦੇ ਹਾਕਮ, ਮਲਕ ਭਾਗੋ, ਸੱਜਣ ਠੱਗ ਅਤੇ ਵਲੀ-ਕੰਧਾਰੀ ਵਰਗਿਆਂ ਨੂੰ ਵੀ ਸਬਕ ਸਿਖਾਇਆ ਸੀ। ਗੁਰੂ ਨਾਨਕ ਦੇਵ ਜੀ ਕੋਲ ਸਮਾਜ ਨੂੰ ਸਮਝਣ ਦੀ ਸੂਖ਼ਮ ਸੂਝ ਸੀ ਅਤੇ ਉਹ ਵਰਤਾਰੇ ਦੀ ਜੜ੍ਹ ਨੂੰ ਪਛਾਣਦੇ ਸਨ। ਉਨ੍ਹਾਂ ਲੋਕਾਂ ਨੂੰ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪਣ ਦਾ ਉਪਦੇਸ਼ ਦਿੱਤਾ ਅਤੇ ਅਜਿਹੇ ਨਰੋਏ ਸਮਾਜ ਦੀ ਕਲਪਨਾ ਕੀਤੀ ਜੋ ਲੁੱਟ-ਰਹਿਤ ਹੋਵੇ। ਅੱਜ ਅਸੀਂ ਗੁਰੂ ਨਾਨਕ ਦੇਵ ਜੀ ਦੇ ਉਸ ਪੰਜਾਬ ਵੱਲ ਝਾਤੀ ਮਾਰਦੇ ਹਾਂ ਤਾਂ ਸਾਨੂੰ ਬਾਬੇ ਨਾਨਕ ਦਾ ਪੰਜਾਬ ਲਈ ਲਿਆ ਹੋਇਆ ਸੁਪਨਾ ਡਾਵਾਂਡੋਲ ਹੁੰਦਾ ਪ੍ਰਤੀਤ ਹੁੰਦਾ ਹੈ। ਕਿਰਤ ਕਰਨ ਦਾ ਸੰਕਲਪ ਗੁਰੂ ਨਾਨਕ ਦੀ ਵਿਚਾਰਧਾਰਾ ਵਿੱਚ ਪ੍ਰਮੁੱਖ ਹੈ ਪਰ ਅੱਜ ਪੰਜਾਬ ਵਿੱਚ ਕਿਰਤ ਦੀ ਬੇਹੱਦ ਲੁੱਟ ਹੋ ਰਹੀ ਹੈ। ਕਿਰਤ ਸ਼ਕਤੀ ਖੜੋਤ ਵਿੱਚ ਹੈ। ਠੱਗੀ-ਠੋਰੀ, ਰਿਸ਼ਵਤਖੋਰੀ, ਭਾਈ-ਭਤੀਜਾਵਾਦ ਅਤੇ ਭ੍ਰਿਸ਼ਟਾਚਾਰ ਨੇ ਪੰਜਾਬ ਨੂੰ ਜਕੜਿਆ ਹੋਇਆ ਹੈ। ਲੋਕਾਂ ਦੇ ਹੱਕਾਂ ’ਤੇ ਦਿਨ-ਦਿਹਾੜੇ ਡਾਕੇ ਮਾਰੇ ਜਾ ਰਹੇ ਹਨ। ਲੋਕ ਖ਼ੁਦਕਸ਼ੀਆਂ ਕਰ ਰਹੇ ਹਨ, ਜਵਾਨੀ ਨਸ਼ਿਆਂ ਵਿੱਚ ਰੁਲ ਰਹੀ ਹੈ, ਚੋਰੀਆਂ ਅਤੇ ਡਕੈਤੀਆਂ ਵਧ ਰਹੀਆਂ ਹਨ ਅਤੇ ਸਮਾਜਿਕ ਕਦਰਾਂ-ਕੀਮਤਾਂ ਦਾ ਘਾਣ ਹੋ ਰਿਹਾ ਹੈ। ਗੁਰੂ ਨਾਨਕ ਦੇਵ ਜੀ ਨੇ ਬਰਾਬਰਤਾ ਦੀ ਗੱਲ ਤੋਰੀ ਅਤੇ ਔਰਤ ਦੇ ਰੁਤਬੇ ਨੂੰ ਉੱਪਰ ਚੁੱਕਣ ਲਈ ਸਮਾਜ ਨੂੰ ਚੇਤਨ ਕੀਤਾ ਪਰ ਅੱਜ ਔਰਤ ਦੀ ਦਸ਼ਾ ਦਿਨੋ-ਦਿਨ ਨਿਘਰਦੀ ਜਾ ਰਹੀ ਹੈ। ਭਰੂਣ ਹੱਤਿਆ, ਦਾਜ, ਬਲਾਤਕਾਰ ਅਤੇ ਹੋਰ ਘਰੇਲੂ ਹਿੰਸਾ ਦੀਆਂ ਵਧ ਰਹੀਆਂ ਘਟਨਾਵਾਂ ਬਾਰੇ ਅਖ਼ਬਾਰਾਂ ਦੀਆਂ ਸੁਰਖ਼ੀਆਂ ਸਮੇਂ ਦੇ ਸੱਚ ਨੂੰ ਬਿਆਨਦੀਆਂ ਨਜ਼ਰ ਆਉਂਦੀਆਂ ਹਨ। ਦਿਨ-ਪ੍ਰਤੀ ਦਿਨ ਵਧਦੇ ਜਾ ਰਹੇ ਘੋਰ ਹਨੇਰੇ ਦੂਰ ਕਰਨ ਲਈ ਗੁਰੂ ਨਾਨਕ ਵਰਗੇ ਪੈਗੰਬਰ ਦੀ ਜ਼ਰੂਰਤ ਹੈ ਜੋ ਸਮੇਂ ਲਈ ਵੰਗਾਰ ਬਣੇ। ਸੱਚਮੁੱਚ ਅੱਜ ਦੀ ਪ੍ਰਸਥਿਤੀ ਦੱਸਦੀ ਹੈ ਕਿ ਸਾਡੇ ਮਨ ਵਿੱਚ ਗੁਰੂਆਂ ਪ੍ਰਤੀ ਅੰਨੀ ਸ਼ਰਧਾ ਤਾਂ ਦਿਨੋਂ-ਦਿਨ ਵਧਦੀ ਜਾ ਰਹੀ ਹੈ ਪਰ ਉਨ੍ਹਾਂ ਦੀ ਸਿੱਖਿਆ ਦਾ ਤੱਤ ਖੁਰਦਾ ਜਾ ਰਿਹਾ ਹੈ। ਗੁਰੂ ਨਾਨਕ ਦਾ ਧਰਮ ਤਾਂ ਲਾਲੋ ਦੀ ਢਾਲ ਸੀ ਜੋ ਗ਼ਰੀਬਾਂ ਅਤੇ ਮਜ਼ਲੂਮਾਂ ਦੇ ਹੱਕ ਵਿੱਚ ਖੜਾ ਸੀ। ਅੱਜ ਦੇ ਧਰਮ ਦੇ ਬਹੁਤੇ ਪੈਰੋਕਾਰ ਦਮਨਕਾਰੀ ਸਿਆਸਤ ਦਾ ਪੱਖ ਪੂਰ ਰਹੇ ਹਨ। ਸਮਾਜ ਵਿੱਚ ਚਲਦੀ ਆ ਰਹੀ ਦੋ ਵਰਗਾਂ ਦੀ ਲੜਾਈ ਵਿੱਚ ਗੁਰੂ ਨਾਨਕ ਸਮਾਜ ਦੇ ਲਤਾੜੇ ਅਤੇ ਲੁੱਟੇ ਜਾਂਦੇ ਵਰਗ ਦੇ ਹੱਕ ਵਿੱਚ ਸਨ ਪਰ ਅੱਜ ਉਸਦੇ ਅਖੌਤੀ ਪੈਰੋਕਾਰ ਉਲਟਾ ਲੁਟੇਰਿਆਂ ਦੇ ਪੱਖ ਵਿੱਚ ਖੜੇ ਹਨ। ਅੱਜ ਦੇ ਭ੍ਰਿਸ਼ਟ ਦੌਰ ਵਿੱਚ ਗੁਰੂ ਨਾਨਕ ਦੇ ਨਾਂ ਹੇਠ ਲੁੱਟ-ਖਸੁੱਟ ਕੀਤੀ ਜਾ ਰਹੀ ਹੈ। ਭੋਲੇ-ਭਾਲੇ ਲੋਕਾਂ ਅੰਦਰ ਭਰਮ ਚੇਤਨਾ ਪੈਦਾ ਕੀਤੀ ਜਾ ਰਹੀ ਹੈ। ਸਰਮਾਏਦਾਰੀ ਸਾਮਰਾਜ ਦਾ ਦੈਂਤ ਲੋਕਾਂ ਨੂੰ ਕੁਚਲ ਰਿਹਾ ਹੈ ਅਤੇ ਉਨ੍ਹਾਂ ਦੀ ਕਿਰਤ ਕਮਾਈ ਹੜੱਪ ਕਰ ਰਿਹਾ ਹੈ। ਗੁਰੂ ਨਾਨਕ ਦੀ ਵਿਚਾਰਧਾਰਾ ਤਾਂ ਸਾਂਝੀਵਾਲਤਾ ਦਾ ਪ੍ਰਤੀਕ ਹੈ ਪਰ ਅੱਜ ਸਮਾਜ ਵਿੱਚ ਵਧਦਾ ਜਾ ਰਿਹਾ ਵੈਰ-ਵਿਰੋਧ, ਈਰਖਾ, ਨਫ਼ਰਤ, ਅਮੀਰੀ-ਗ਼ਰੀਬੀ ਦਾ ਪਾੜਾ ਅਤੇ ਨਿੱਜਵਾਦ ਸਰਬੱਤ ਦੇ ਭਲੇ ਦੇ ਸੰਕਲਪ ਨੂੰ ਖ਼ਤਮ ਕਰ ਰਿਹਾ ਹੈ। ਸਮਾਜ ਵਿਚਲੇ ਸਰੋਕਾਰਾਂ ਦੀਆਂ ਬਾਤਾਂ ਪਾਉਂਦੀਆਂ ਗੁਰੂ ਨਾਨਕ ਦੀਆਂ ਉਦਾਸੀਆਂ ਦੀ ਸਾਰਥਿਕਤਾ ਪਛਾਣਨ ਦੀ ਜ਼ਰੂਰਤ ਹੈ ਕਿ ਕਿਵੇਂ ਬਾਬੇ ਨੇ ਸੋਹਣੇ ਸਮਾਜ ਦਾ ਸਪਨਾ ਪੂਰਾ ਕਰਨ ਲਈ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਸਹੂਲਤਾਂ ਦਾ ਤਿਆਗ ਕਰ ਕੇ ਲੋਕਾਂ ਨੂੰ ਜਾਗ੍ਰਿਤ ਕੀਤਾ। ਸਾਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਉੱਪਰ ਅਮਲ ਕਰਨਾ ਚਾਹੀਦਾ ਹੈ। ਇਹ ਨਾ ਹੋਵੇ ਕਿ ਅਸੀਂ ਬਾਬੇ ਦੇ ਉਪਦੇਸ਼ਾਂ ਨੂੰ ਸ਼ਰਧਾ ਦੀ ਕੈਦ ਵਿੱਚ ਹੀ ਬੰਨ੍ਹ ਰੱਖੀਏ। ਸਾਨੂੰ ਇਹ ਮਾਨਵਵਾਦੀ ਸੋਚ ਦਾ ਫੈਲਾਅ ਆਲੇ-ਦੁਆਲੇ ਅਮਲੀ ਰੂਪ ਵਿੱਚ ਕਰਨਾ ਚਾਹੀਦਾ ਹੈ। ਅੱਜ ਸਮਾਜ ਵਿਚਲੀਆਂ ਢਾਹੂ ਕਦਰਾਂ-ਕੀਮਤਾਂ ਨੂੰ ਤਹਿਸ-ਨਹਿਸ ਕਰ ਕੇ ਨਰੋਏ ਸਮਾਜ ਦੀ ਸਿਰਜਣਾ ਕਰਨ ਦੀ ਜ਼ਰੂੂਰਤ ਹੈ। ਆਉ, ਅਸੀਂ ਸਮਾਜ ਵਿੱਚ ਪਸਰੇ ਹਨੇਰੇ ਨੂੰ ਦੂਰ ਕਰਨ ਦਾ ਯਤਨ ਕਰੀਏ। ਉਨ੍ਹਾਂ ਕਾਲੀਆਂ ਰਾਤਾਂ ਨਾਲ ਇਕੱਠੇ ਹੋ ਕੇ ਲੜੀਏ ਜੋ ਮਨੁੱਖਤਾ ਦੇ ਵਿਕਾਸ ਦੇ ਰਾਹ ਵਿੱਚ ਰੁਕਾਵਟ ਬਣੀਆਂ ਹੋਈਆਂ ਹਨ। ਸਮਾਜ ਵਿੱਚ ਚੱਲ ਰਹੇ ਕਾਲੇ ਤੂਫ਼ਾਨਾਂ ਨੂੰ ਮਾਤ ਦੇਣ ਲਈ ਗੁਰੂ ਨਾਨਕ ਦੇਵ ਜੀ ਦੇ ਅਸਲੀ ਪੈਰੋਕਾਰਾਂ ਦੀ ਪਛਾਣ ਕਰੀਏ। ਅੱਜ ਵੈਰਾਨ ਹੋ ਚੁੱਕੇ ਪੰੰਜਾਬ ਨੂੰ ਮੁੜ ਖ਼ੁਸ਼ਹਾਲ ਕਰਨ ਲਈ ਗੁਰੂ ਨਾਨਕ ਦੀ ਲੋਕ-ਪੱਖੀ ਸੋਚ ’ਤੇ ਪਹਿਰਾ ਦੇਣ ਦੀ ਜ਼ਰੂਰਤ ਹੈ।
Explanation:
i thing it's helpful for you.
plz thanks my answer and mark as brilliant.