spring season related 10 lines in punjabi
for class 4th
Answers
Answer:
ਭਾਰਤ ਅੰਦਰ ਵੱਖ ਵੱਖ ਤਰਾਂ ਦੀ ਰੁੱਤਾਂ ਆਉਂਦੀਆਂ ਹਨ । ਹਰ ਰੁੱਤ ਇਥੇ ਵਾਰੀ ਵਾਰੀ ਆ ਥੀਂ ਝਾਤ ਮਾਰਦੀ ਹੈ । ਅੱਜ ਹਰ ਮਨੁੱਖ ਆਪਣੇ ਜੀਵਨ ਵਿਚ ਪਰਿਵਰਤਨ ਚਾਹੁੰਦਾ ਹੈ । ਜੇਕਰ ਵਧੇਰੇ ਠੰਢ ਪੈਂਦੀ ਹੈ ਤਾਂ ਵੀ ਤੰਗ ਜਾਂ ਫੇਰ, ਜ਼ਿਆਦਾ ਗਰਮੀ ਪੈਣ ਉੱਤੇ ਵੀ ਤੰਗ । ਲੇਕਿਨ ਇਹਨਾਂ ਸਾਰੀਆਂ ਰੁੱਤਾਂ ਵਿੱਚੋਂ ਜਿਹੜੀ ਸਭ ਤੋਂ ਵਧੀਆ ਰੁੱਤ ਮੰਨੀ ਗਈ ਹੈ ਉਹ ਹੈ ਬਸੰਤ ਰੁੱਤ ।
ਬਸੰਤ ਦੀ ਰੁੱਤ ਬਾਰੇ ਤਾਂ ਇਕ ਅਖਾਣ ਵੀ ਪ੍ਰਚਲੱਤ ਹੈ :
ਆਈ ਬਸੰਤ ਪਾਲਾ ਉਡੰਤ
ਦੇਸੀ ਮਹੀਨਾ ਫੱਗਣ ਆਉਂਦੇ ਹੀ ਚਾਰੋ ਪਾਸੇ ਦਾ ਵਾਤਾਵਰਣਬੰਗੀਲਾ ਹੋ ਜਾਂਦਾ ਹੈ । ਕੁਦਰਤ ਰਾਣੀ ਪੂਰੇ ਜੋਬਨ ਵਿੱਚ ਆ ਕੇ ਆਪਣੇ ਆਪ ਨੂੰ ਸ਼ਿੰਗਾਰ ਲੈਂਦੀ ਹੈ । ਹਰ ਪਾਸੇ ਸੁੰਦਰਤਾ ਦਾ ਨਜ਼ਾਰਾ ਹੁੰਦਾ ਹੈ । ਬਸੰਤ ਨੂੰ ਬਹਾਰ ਦੀ ਰੁੱਤ ਮੰਨਿਆ ਗਿਆ ਹੈ । ਕੁਦਰਤ ਆਪਣੀ ਮਨਮੋਹਨੀ ਖੁਸ਼ਬੇ ਖਿਲਾਰਦੀ ਆਉਂਦੀ ਹੈ । ਪਤਝੜ ਦੇ ਗੁੰਡ-ਮਰੁੰਡ ਹੋਏ ਪੱਤਿਆਂ ਰੇ ਬਸੰਤ ਰੁੱਤ ਵਿੱਚ ਨਿਖਾਰ ਆਉਂਦਾ ਹੈ।
ਮੁੱਖ ਰੂਪ ਵਿੱਚ ਸੰਤ ਨੂੰ ਖੇੜੇ ਦੀ ਰੁੱਤ ਮੰਨਿਆ ਜਾਂਦਾ ਹੈ । ਇਸ ਦੇ ਆਉਣ ਨਾਲ ਬਨਸਪਤੀ ਵਿੱਚ ਨਵਾਂ ਜੀਵਨ ਆਉਂਦਾ ਹੈ । ਪੰਛੀ ਇਸ ਉਤ ਵਿੱਚ ਵਧੇਰੇ ਚਹਿਕਦੇ ਹਨ । ਵਗਦੀ ਹਵਾ ਅੰਦਰ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਕਿਸੇ ਨੇ ਵਾਤਾਵਰਨ ਵਿੱਚ ਖੁਸਬੋ ਖਿਲਾਰੇ ਦਿੱਤੀ ਹੋਵੇ । ਬਸੰਤ ਰੁੱਤ ਲੋਕਾਂ ਵਿੱਚ ਨਵਾਂ ਹੁਲਾਰਾ, ਚੇਤਨਾ, ਫੁਰਤੀ ਤੇ ਉਮੰਗ ਲੈ ਕੇ ਆਉਂਦੀ ਹੈ ।
ਬਸੰਤ ਰੁੱਤ ਨੂੰ ਖੁਸ਼ੀਆਂ ਤੇ ਮੌਜ-ਮੇਲਿਆਂ ਦੀ ਰੁੱਤ ਮੰਨਿਆ ਗਿਆ ਹੈਂ । ਹਰ ਥਾਂ ਉੱਤੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ । ਲੋਕ ਦੁਰ ਦੁਰ ਤੋਂ ਮੇਲਿਆਂ ਵਿੱਚ ਇਕੱਠੇ ਹੁੰਦੇ ਹਨ । ਬਹੁੜੇ ਲੋਕ ਇਸ ਦਿਨ ਪੀਲੇ ਰੰਗ ਦੀਆਂ ਪੱਗਾਂ ਬੰਨਦੇ ਹਨ । ਔਰਤਾਂ ਵਧੇਰੇ ਕਰਕੇ ਪੀਲੇ ਰੰਗ ਦੇ ਦੁੱਪਟੇ ਆਪਣੇ ਸਿਰਾਂ ਤੇ ਲੈਂਦੀਆਂ ਹਨ । ਹੋਰ ਤਾਂ ਹੋਰ ਇਥੋਂ ਤੱਕ ਵੇਖਣ ਵਿੱਚ ਆਇਆ ਹੈ ਕਿ ਕਈ ਲੋਕਾਂ ਤਾਂ ਆਪਣੇ ਘਰਾਂ ਅੰਦਰ ਕੜਾ ਵੀ ਬਸੰਤੀ ਰੰਗ ਦਾ ਬਣਾਉਂਦੇ ਹਨ । ਚਾਰੋ ਪਾਸੇਖੁਲੇ ਅਸਮਾਨ ਵਿੱਚ ਰੰਗ ਬਿਰੰਗੀਆਂ ਪਤੰਗਾਂ ਨਜ਼ਰ ਆਉਂਦੀਆਂ ਹਨ ਤੇ | ਹਰ ਪਾਸੇ ਤੋਂ ਇਹੋ ਹੀ ਆਵਾਜ਼ ਆਉਂਦੀ ਹੈ 'ਬੋ ਕਾਟਾ ਬੋ ਕਾਟਾ ।