write 50 words on this picture in paragraph in Punjabi. please give answer fast it's important
Answers
Explanation:
ਵਿਸਾਖੀ ਭਾਰਤੀਆਂ ਦਾ ਪ੍ਰਸਿੱਧ ਤਿਉਹਾਰ ਹੈ, ਜੋ ਹਰ ਸਾਲ ਵਿਸਾਖ ਮਹੀਨੇ ਦੀ ਸੰਗ੍ਰਾਦ ਨੂੰ ਸਾਰੇ ਭਾਰਤ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਤਿਹਾਸ ਵਿਚ ਅਨੇਕਾਂ ਪ੍ਰਸੰਗ ਜੁੜ ਜਾਣ ਨਾਲ ਇਸ ਦਾ ਮਹੱਤਵ ਪਹਿਲੇ ਨਾਲੋਂ ਜ਼ਿਆਦਾ ਹੋ ਗਿਆ ਹੈ। ਇਸ ਦੀ ਸ਼ੁਰੂਆਤ ਕਿਵੇਂ ਹੋਈ, ਇਸ ਬਾਰੇ ਕੁਝ ਕਹਿ ਸਕਣਾ ਤਾਂ ਸੰਭਵ ਨਹੀਂ। ਅਸਲ ਵਿਚ ਪਹਿਲੇ ਇਹ ਤਿਉਹਾਰ ਇਕ ਰੁੱਤ ਸਬੰਧੀ ਮੰਨਿਆ ਜਾਂਦਾ ਸੀ। ‘
ਵਿਸਾਖ ਮਹੀਨੇ ਦੇ ਆਉਣ ਤੇ ਹੀ ਗਰਮੀ ਸ਼ੁਰੂ ਹੋ ਜਾਂਦੀ ਹੈ ਅਤੇ ਖੇਤਾਂ ਵਿਚ ਫਸਲਾਂ ਪੱਕ ਕੇ ਤਿਆਰ ਹੋ ਜਾਂਦੀਆਂ ਹਨ। ਕਿਸਾਨ ਆਪਣੀਆਂ ਫਸਲਾਂ ਨੂੰ ਤਿਆਰ ਦੱਖਕੇ ਖੁਸ਼ੀ ਨਾਲ ਨੱਚ ਉਠਦਾ ਹੈ। ਇਹਨਾਂ ਫਸਲਾਂ ਨਾਲ ਉਹ ਮਾਲਾਮਾਲ ਹੋ ਜਾਂਦਾ ਹੈ।
ਵਿਸਾਖੀ ਦੇ ਇਸ ਤਿਉਹਾਰ ਦੇ ਨਾਲ ਸਾਡੇ ਇਤਿਹਾਸ ਦੇ ਅਨੇਕਾਂ ਪੰਨੇ। ਜੁੜੇ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਦੇ ਦਿਨ ਹੀ ਅਨੰਦਪੁਰ ਵਿਖੇ। ਭਾਰੀ ਦੀਵਾਨ ਲਗਾਇਆ ਸੀ। ਲੋਕਾਂ ਨਾਲ ਭਰਪੂਰ ਇਕੱਠ ਵਿਚ ਨੰਗੀ ਤਲਵਾਰ ਲੈ ਕੇ ਉਹਨਾਂ ਨੇ ਆਪਣੇ ਚੇਲਿਆਂ ਨੂੰ ਸਿਰਦੋਣ ਲਈ ਕਿਹਾ ਸੀ। ਇਕ-ਇਕ ਕਰ ਕੇ ਪੰਜ ਵੀਰ ਉਠੇ ਅਤੇ ਉਹਨਾਂ ਆਪਣਾ ਸਿਰ ਗੁਰੂ ਜੀ ਦੇ ਅੱਗੇ ਕਰ ਦਿੱਤਾ। ਗੁਰੂ ਜੀ ਨੇ ਪੰਜਾਂ ਵੀਰਾਂ ਨੂੰ ਪੰਜ ਪਿਆਰੇ’ ਦਾ ਨਾਂ ਦਿੱਤਾ। ਇਸ ਤਰ੍ਹਾਂ ਉਨ੍ਹਾਂ ਅੱਜ ਦੇ ਦਿਨ ਖਾਲਸਾ ਪੰਥ ਸਾਜਿਆ।
ਵਿਸਾਖੀ ਦੇ ਪਵਿਤ੍ਰ ਦਿਨ 13 ਅਪ੍ਰੈਲ 1919 ਨੂੰ ਅਮ੍ਰਿਤਸਰ ਦੇ ਜਿਲ੍ਹਿਆਂ ਵਾਲੇ ਬਾਗ ਵਿਚ ਭਿਆਨਕ ਹਿੰਸਾਕਾਂਡ ਹੋਇਆ ਸੀ। ਇਸ ਬਾਗ ਵਿਚ ਇਕੱਠੇ ਹੋਏ ਹਜ਼ਾਰਾਂ ਨਿਹੱਥੇ ਲੋਕਾਂ ਨੂੰ ਜਨਰਲ ਡਾਇਰ ਨੇ ਗੋਲੀ ਦਾ ਨਿਸ਼ਾਨਾ ਬਣਾਇਆ। ਇਸ ਭਿਆਨਕ ਅਤਿਆਚਾਰ ਦੇ ਸਿੱਟੇ ਵਜੋਂ ਸੈਂਕੜੇ ਲੋਕ ਮਾਰੇ ਗਏ ਅਤੇ ਜ਼ਖਮੀ ਹੋ ਗਏ। ਇਹਨਾਂ ਵੀਰਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਆਪਣੀਆਂ ਜਾਨਾਂ ਗਵਾਂ ਕੇ ਭਾਰਤਵਾਸੀਆਂ ਲਈ ਮੁਕਤੀ ਦਾ ਰਸਤਾ ਖਲ਼ ਦਿੱਤਾ। ਵਿਸਾਖੀ ਦੇ ਦਿਨ ਹਰ ਸਾਲ ਇਹਨਾਂ ਸ਼ਹੀਦਾਂ ਨੂੰ ਸਾਰਾ ਰਾਸ਼ਟਰ ਸ਼ਰਧਾਂਜਲੀ ਭੇਂਟ ਕਰਦਾ ਹੈ।
ਹਿੰਦੂ ਧਰਮ ਵਿਚ ਇਸ ਦਿਨ ਨੂੰ ਵਿਕ੍ਰਮੀ ਸੰਮਤ ਦਾ ਆਰੰਭ ਮੰਨਿਆ ਜਾਂਦਾ ਹੈ। ਲੋਕ ਇਸ ਦਿਨ ਭਗਵਾਨ ਦਾ ਭਜਨ ਕਰਦੇ ਅਤੇ ਦਾਨ ਆਦਿ ਦਿੰਦੇ ਹਨ। ਵਪਾਰੀ ਲੋਕ ਵਿਸਾਖੀ ਤੇ ਆਪਣਾ ਬਹੀ-ਖਾਤਾ ਸ਼ੁਰੂ ਕਰਦੇ ਹਨ।
ਹਰੇਕ ਛੋਟੇ ਵੱਡੇ ਸ਼ਹਿਰ ਵਿਚ ਇਸ ਦਿਨ ਅਨੇਕ ਸਮਾਰੋਹ ਹੁੰਦੇ ਹਨ। ਮੇਲੇ ਲਗਦੇ ਹਨ ਅਤੇ ਕੁਸ਼ਤੀਆਂ ਖੇਡਾਂ ਦੇ ਪ੍ਰੋਗਰਾਮ ਹੁੰਦੇ ਹਨ। ਲੋਕ ਨਵੇਂ-ਨਵੇਂ ਕਪੜੇ ਪਾ ਕੇ ਇਹਨਾਂ ਸਮਾਰੋਗਾਂ ਵਿਚ ਸ਼ਾਮਲ ਹੁੰਦੇ ਹਨ। ਮੇਲੇ ਵਿਚ ਭਾਰੀ ਗਹਿਮਾ-ਗਹਮੀ ਹੁੰਦੀ ਹੈ । ਪੰਜਾਬ ਵਿਚ ਵਿਸਾਖੀ ਦਾ ਮੇਲਾ ਦੇਖਣ ਯੋਗ ਹੁੰਦਾ ਹੈ । ਮੇਲੇ ਵਿਚ ਆ ਕੇ ਲੋਕ ਮਿਠਾਈਆਂ, ਕੁਲਫ਼ੀ, ਗੋਲਗੱਪੇ ਆਦਿ ਖਾਂਦੇ ਅਤੇ ਆਪਣੀ ਖੁਸ਼ੀ ਦਰਸਾਉਂਦੇ ਹਨ। ਕਿਸਾਨ ਖੇਤਾਂ ਦੇ ਕੰਮ ਤੋਂ ਵਿਹਲੇ ਹੋ ਕੇ ਖੁਸ਼ੀ ਨਾਲ ਨੱਚ ਉੱਠਦੇ ਹਨ। ਪੰਜਾਬ ਵਿਚ ਇਸ ਨਾਚ ਨੂੰ ਭੰਗੜਾ ਕਿਹਾ ਜਾਂਦਾ ਹੈ। ਪੰਜਾਬ ਦੇ ਕਿਸਾਨ ਅਨੇਕਾਂ ਬੋਲੀਆਂ ਬੋਲਦੇ ਹੋਏ ਢੋਲ ਦੀ ਥਾਪ ਦੇ ਨਾਲ। ਭੰਗੜਾ ਪਾਉਂਦੇ ਹਨ। ਅਨੇਕਾਂ ਪਹਿਲਵਾਨ ਕੁਸ਼ਤੀਆਂ ਲੜਦੇ ਹਨ। ਇਸਦੇ ਇਲਾਵਾ ਕੱਬਡੀ, ਫੁਟਬਾਲ ਆਦਿ ਮੈਚ ਹੁੰਦੇ ਹਨ।
ਕੁਝ ਲੋਕ ਸ਼ਰਾਬ ਪੀ ਕੇ ਇਸ ਦਿਨ ਲੜ ਪੈਂਦੇ ਹਨ। ਸਿੱਟੇ ਵਜੋਂ ਅਨੇਕਾਂ ਵਿਅਕਤੀ ਜ਼ਖਮੀ ਹੋ ਜਾਂਦੇ ਹਨ। ਇਹਨਾਂ ਪਵਿਤ੍ਰ ਦਿਹਾੜਿਆਂ ਤੇ ਸ਼ਰਾਬ ਪੀ। ਕੇ ਦੰਗੇ ਕਰਨਾ ਸੁਤੰਤਰ ਭਾਰਤ ਦੇ ਲੋਕਾਂ ਨੂੰ ਸੋਭਾ ਨਹੀਂ ਦਿੰਦਾ। ਸਾਨੂੰ ਆਪਣੇ ਤਿਉਹਾਰ ਬੜੀ ਸ਼ਾਨ ਨਾਲ ਮਨਾਉਣੇ ਚਾਹੀਦੇ ਹਨ ਅਤੇ ਉਹਨਾਂ ਮਹੱਤਵ ਵੀ ਬਣਾਈ ਰੱਖਣਾ ਚਾਹੀਦਾ ਹੈ।
Please mark me as brainlist