World Languages, asked by nehagargspur, 1 month ago

write a paragraph on sade tyohar in punjabi language ​

Answers

Answered by paripehukumari
4

Answer:

ਜਾਣ-ਪਛਾਣ – Sade Tyohar ਸਾਡਾ ਪੰਜਾਬ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ ਹੈ। ਤਿਉਹਾਰ ਉਸ ਖਾਸ ਦਿਨ-ਵਾਰ ਨੂੰ ਕਹਿੰਦੇ ਹਨ, ਜਿਸ ਦਿਨ ਕੋਈ ਇਤਿਹਾਸਿਕ, ਧਾਰਮਿਕ ਜਾਂ ਸਮਾਜਿਕ ਦਿਹਾੜਾ ਮਨਾਇਆ ਜਾਂਦਾ ਹੈ। ਇਹਨਾਂ ਦਾ ਰਿਸ਼ਤਾ ਵਿਸ਼ੇਸ਼ ਵਿਅਕਤੀਆਂ ਨਾਲ ਸੰਬੰਧਿਤ ਘਟਨਾਵਾਂ ਅਤੇ ਰੁੱਤਾਂ ਨਾਲ ਹੁੰਦਾ ਹੈ। ਇਹ ਸਾਡੇ ਜੀਵਨ ਦਾ ਅਭਿੰਨ ਅੰਗ ਹਨ। ਇਹਨਾਂ ਨੂੰ ਮਨਾਉਣ ਲਈ ਆਮ ਤੌਰ ਤੇ ਮੇਲੇ ਲੱਗਦੇ ਹਨ, ਧਾਰਮਿਕ ਗ੍ਰੰਥਾਂ ਦੇ ਪਾਠਾਂ ਤੀਰਥਇਸ਼ਨਾਨ, ਮਠਿਆਈਆਂ, ਖੇਡਾਂ, ਤਮਾਸ਼ਿਆਂ, ਨਾਚਾਂ ਅਤੇ ਭੰਗੜਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਤਿਉਹਾਰ ਦਾ ਦਿਨ ਚਾਅ, ਉਮੰਗ, ਰਾਗ-ਰੰਗ ਅਤੇ ਖੁਸ਼ੀਆਂ ਨਾਲ ਭਰਪੂਰ ਹੁੰਦਾ ਹੈ। ਸਾਲ ਵਿਚ ਸ਼ਾਇਦ ਕੋਈ ਹੀ ਮਹੀਨਾ ਅਜਿਹਾ ਹੁੰਦਾ ਹੋਵੇਗਾ, ਜਦੋਂ ਇਕ ਜਾਂ ਦੋ ਤਿਉਹਾਰ ਨਾ ਮਨਾਏ ਜਾਂਦੇ ਹੋਣ।

ਲੋਹੜੀ – ਜੇਕਰ ਅਸੀਂ ਮਨਾਏ ਜਾਣ ਵਾਲੇ ਸਾਲ ਭਰ ਦੇ ਤਿਉਹਾਰਾਂ ਵੱਲ ਡੂੰਘੀ ਨਜ਼ਰ ਮਾਰੀਏ ਤਾਂ ਇਹਨਾਂ ਦਾ ਸਾਡੇ ਜੀਵਨ ਵਿਚ ਮਹੱਤਵ ਅਤੇ ਪ੍ਰਸਿੱਧੀ ਸਪੱਸ਼ਟ ਹੋ ਜਾਂਦੀ ਹੈ। ਜਨਵਰੀ ਦੇ ਨਾਲ ਨਵੇਂ ਸਾਲ ਦੇ ਆਰੰਭ ਹੁੰਦਿਆਂ ਹੀ ਲੋਹੜੀ ਦਾ ਤਿਉਹਾਰ ਨੇੜੇ ਆ ਰਿਹਾ ਹੁੰਦਾ ਹੈ। ਹਰ ਰੋਜ਼ ਲੋਹੜੀ ਮੰਗਣ ਵਾਲੇ ਮੁੰਡੇ-ਕੁੜੀਆਂ ਸ਼ਾਮ ਵੇਲੇ ਆਪਣੇ ਗੀਤਾਂ ਨਾਲ ਵਾਤਾਵਰਨ ਨੂੰ ਗੰਜਾ ਦਿੰਦੇ ਹਨ। ਇਹ ਤਿਉਹਾਰ ਮਾਘ ਦੀ ਸੰਗਰਾਂਦ ਤੋਂ ਇਕ ਦਿਨ ਪਹਿਲਾਂ ( 13 ਜਨਵਰੀ ਨੂੰ ਮਨਾਇਆ ਜਾਂਦਾ ਹੈ। ਜਿਨ੍ਹਾਂ ਦੇ ਘਰੀ ਕਾਕੇ ਦਾ ਜਨਮ ਹੋਇਆ ਹੋਵੇ ਉਹਨਾਂ ਦੇ ਘਰ ਇਹ ਦਿਨ ਵਿਸ਼ੇਸ਼ ਖੁਸ਼ੀਆਂ ਭਰਿਆ ਹੁੰਦਾ ਹੈ। ਇਹਨਾਂ ਘਰਾਂ ਵਿਚ ਕਾਕੇ ਦੇ ਜਨਮ ਦੀ ਖੁਸ਼ੀ ਵਿਚ ਇਕ ਦਿਨ ਪਹਿਲਾਂ ਹੀ ਲੋਹੜੀ ਵੰਡਣੀ ਆਰੰਭ ਕਰ ਦਿੱਤੀ ਜਾਂਦੀ ਹੈ। ਲੋਹੜੀ ਵਾਲੇ ਦਿਨ ਇਸ ਘਰ ਵਿਚ ਜਿੱਥੇ ਲੋਹੜੀ ਮੰਗਣ ਵਾਲੇ ਟੋਲੀਆਂ ਬਣਾਬਣਾ ਕੇ ਆਉਂਦੇ ਹਨ, ਉੱਥੇ ਇਕ ਵੱਡੀ ਧੂਣੀ ਲਾ ਕੇ ਗੀਤ ਗਾਏ ਅਤੇ ਨਾਚ ਕੀਤੇ ਜਾਂਦੇ ਹਨ। ਇਸ ਮੌਕੇ ਉੱਤੇ ਰਿਉੜੀਆਂ, ਮੁੰਗਫਲੀ ਵੰਡੀਆਂ ਅਤੇ ਖਾਧੀਆਂ ਜਾਂਦੀਆਂ ਹਨ।

ਮਾਘੀ – ਲੋਹੜੀ ਤੋਂ ਅਗਲੇ ਦਿਨ ਮਾਘੀ ਦਾ ਪਵਿੱਤਰ ਤਿਉਹਾਰ ਹੁੰਦਾ ਹੈ ਇਸ ਦਿਨ ਲੋਕ ਹਰਦੁਆਰ, ਪ੍ਰਯਾਗ ਤੇ ਬਨਾਰਸ ਆਦਿ ਤੀਰਥਾਂ ਉੱਪਰ ਜਾ ਕੇ ਇਸ਼ਨਾਨ ਕਰਦੇ ਹਨ । ਪੰਜਾਬ ਵਿਚ ਮੁਕਸਤਰ ਵਿਖੇ ਮਾਘੀ ਦਾ ਮੇਲਾ ਲਗਦਾ ਹੈ।

ਬਸੰਤ – ਇਸ ਪਿੱਛੋਂ ਜਨਵਰੀ ਦੇ ਅਖੀਰ ਜਾਂ ਫ਼ਰਵਰੀ ਦੇ ਆਰੰਭ ਵਿਚ ਬਸੰਤ ਪੰਚਮੀ ਦਾ ਤਿਉਹਾਰ ਆਉਂਦਾ ਹੈ । ਇਹ ਸਿਆਲ ਦੀ ਰੁੱਤ ਦੇ ਜਾਣ ਤੇ ਬਹਾਰ ਦੀ ਰੁੱਤ ਦੇ ਆਉਣ ਦੀ ਖ਼ੁਸ਼ੀ ਵਿਚ ਮਨਾਇਆ ਜਾਂਦਾ ਹੈ । ਇਸ ਕਰਕੇ ਕਿਹਾ ਜਾਂਦਾ ਹੈਆਈ ਬਸੰਤ ਤੇ ਪਾਲਾ ਉਡੰਤਾ | ਘਰਾਂ ਵਿਚ ਲੋਕ ਬਸੰਤੀ ਰੰਗ ਦਾ ਹਲਵਾ ਬਣਾਉਂਦੇ ਹਨ। ਮਰਦ ਬਸੰਤੀ ਪੱਗਾਂ ਬੰਦੇ ਹਨ ਤੇ ਇਸਤਰੀਆਂ ਬਸੰਤੀ ਚੁੰਨੀਆਂ ਲੈਂਦੀਆਂ ਹਨ । ਲੋਕ ਪਤੰਗ ਵੀ ਉਡਾਉਂਦੇ ਹਨ । ਸ਼ਿਵਰਾਤਰੀ ਦਾ ਤਿਉਹਾਰ ਵੀ ਇਸੇ ਮਹੀਨੇ ਵਿਚ ਹੀ ਮਨਾਇਆ ਜਾਂਦਾ ਹੈ ।

ਹੋਲੀ –ਮਾਰਚ ਦੇ ਮਹੀਨੇ ਵਿੱਚ ਇਕ ਦੂਜੇ ਉੱਪਰ ਰੰਗ ਸੁੱਟ ਕੇ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ । ਇਸ ਤੋਂ ਅਗਲੇ ਦਿਨ ਸਿੱਖ ਹੋਲਾ-ਮਹੱਲਾ ਮਨਾਉਂਦੇ ਹਨ । ਇਸ ਸੰਬੰਧ ਵਿਚ ਪੰਜਾਬ ਵਿਚ ਆਨੰਦਪੁਰ ਸਾਹਿਬ ਵਿੱਚ ਭਾਰੀ ਮੇਲਾ ਲੱਗਦਾ ਹੈ । ਇਨ੍ਹਾਂ ਦਿਨਾਂ ਵਿਚ ਹੀ ਮਾਤਾ ਦੇ ਨਰਾਤੇ ਆਉਂਦੇ ਹਨ ਤੇ ਮਾਤਾਂ ਦਾ ਪੂਜਨ ਕੀਤਾ ਜਾਂਦਾ ਹੈ | ਅਪਰੈਲ ਦੇ ਮਹੀਨੇ ਵਿਚ ਵਿਸਾਖੀ ਦਾ ਤਿਉਹਾਰ ਆਉਂਦਾ ਹੈ । ਇਸ ਮੌਕੇ ਉੱਪਰ ਕਣਕਾਂ ਪੰਕਣ ਦੀ ਖੁਸ਼ੀ ਵਿੱਚ ਥਾਂ-ਥਾਂ ਮੇਲੇ ਲੱਗਦੇ ਹਨ ਤੇ ਭੰਗੜੇ ਪੈਂਦੇ ਹਨ। ਇਹ ਤਿਉਹਾਰ ਪੰਜਾਬੀ ਜੀਵਨ ਵਿਚ ਬਹੁਤ ਹੀ ਮਹੱਤਵ ਰੱਖਦਾ ਹੈ । ਕਵੀਆਂ ਨੇ ਇਸ ਨਾਲ ਸਬੰਧਤ ਮੇਲਿਆਂ ਦੀ ਰੌਣਕ ਤੇ ਖੁਸ਼ੀ ਨੂੰ ਆਪਣੀਆਂ ਕਵਿਤਾਵਾਂ ਵਿਚ ਬੜੇ ਤੀਬਰ ਭਾਵਾਂ ਨਾਲ ਬਿਆਨ ਕੀਤਾ ਹੈ ਜਿਸ

ਰਖੜੀ – ਇਸ ਪਿਛੋਂ ਜੁਲਾਈ ਵਿਚ ਜਨਮ ਅਸ਼ਟਮੀ ਤੇ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਜਨਮ ਅਸ਼ਟਮੀ ਦਾ ਸੰਬੰਧ ਭਗਵਾਨ ਕ੍ਰਿਸ਼ਨ ਦੇ ਜਨਮ-ਦਿਨ ਨਾਲ ਹੈ। ਇਸ ਤੋਂ ਅਗਲੇ ਦਿਨ ਗੁੱਗੇ ਦੀ ਪੂਜਾ ਦਾ ਤਿਉਹਾਰ ਮਨਾਇਆ ਜਾਦਾ ਹੈ (ਰਖੜੀ ਦੇ ਦਿਨ ਤੇ ਭੈਣਾਂ ਆਪਣੇ ਭਰਾਵਾਂ ਦੇ ਰੱਖੜੀਆਂ ਬੰਨਦੀਆਂ ਹਨ । ਇਨ੍ਹਾਂ ਦਿਨਾਂ ਵਿਚ ਸਾਵਣ ਦਾ ਮਹੀਨਾ ਹੋਣ ਕਰਕੇ ਪੰਜਾਬ ਦੇ ਪਿੰਡਾਂ ਵਿਚ ਗਿੱਧਿਆਂ ਨਾਲ ਭਰਪੂਰ ਤੀਆਂ ਲਗਦੀਆਂ ਹਨ।

ਦੁਸਹਿਰਾ – ਦੀਵਾਲੀ-ਸਤੰਬਰ ਵਿਚ ਸਰਾਧਾਂ ਦੇ ਦਿਨ ਹੁੰਦੇ ਹਨ । ਇਨ੍ਹਾਂ ਦਿਨਾਂ ਵਿਚ ਪਿਤਰਾਂ ਦੀ ਯਾਦ ਵਿਚ ਬ੍ਰਾਹਮਣਾਂ ਨੂੰ ਭੋਜਨ ਆਦਿ ਛਕਾਏ ਜਾਂਦੇ ਹਨ । ਇਨ੍ਹਾਂ ਤੋਂ ਮਗਰੋਂ ਖ਼ੁਸ਼ੀਆਂ ਨਾਲ ਭਰਪੂਰ ਨਰਾਤੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਦਿਨਾਂ ਵਿਚ ਲੋਕ ਮਾਤਾ ਦੇ ਦਰਸ਼ਨਾਂ ਲਈ ਜਾਂਦੇ ਹਨ, ਪੂਜਾ ਕਰਦੇ ਹਨ ਤੇ ਕੰਜਕਾਂ ਬਿਠਾਉਂਦੇ ਹਨ । ਇਨ੍ਹਾਂ ਦਿਨਾਂ ਵਿਚ ਹੀ ਰਾਤ ਨੂੰ ਰਾਮਲੀਲਾ ਲੱਗਦੀ ਹੈ । ਦੁਸਹਿਰੇ ਦਾ ਤਿਉਹਾਰ ਆਮ ਕਰਕੇ ਅਕਤੂਬਰ ਵਿਚ ਤੇ ਦੀਵਾਲੀ ਦਾ ਤਿਉਹਾਰ ਇਸ ਤੋਂ ਵੀਹ ਦਿਨ ਮਗਰੋਂ ਕੱਤਕ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ । ਰਾਵਣ ਉੱਤੇ ਸੀ ਰਾਮ ਚੰਦਰ ਦੀ ਜਿੱਤ ਦੀ ਖੁਸ਼ੀ ਵਿਚ ਦੁਸਹਿਰਾ, ਪਰ ਰਾਮ ਚੰਦਰ ਦੇ ਬਨਵਾਸ ਤੋਂ ਪਰਤਣ ਦੀ ਖ਼ੁਸ਼ੀ ਵਿਚ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਦੁਸਹਿਰੇ ਦੇ ਦਿਨ ਭਾਰੀ ਮੇਲਾ ਲੱਗਦਾ ਹੈ । ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਸਾੜੇ ਜਾਂਦੇ ਹਨ । ਦੀਵਾਲੀ ਸਭ ਤੋਂ ਵੱਧ ਖੁਸ਼ੀ ਦਾ ਤਿਉਹਾਰ ਹੈ। ਲੋਕ ਮਕਾਨਾਂ ਦੀਆਂ महाष्टीा ਕਰਦੇ ਹਨ, ਮਠਿਆਈ ਖ਼ਰੀਦਦੇ ਤੇ ਵੰਡਦੇ ਹਨ । ਲਛਮੀ ਦੀ ਪੂਜਾ ਕੀਤੀ ਜਾਂਦੀ ਹੈ। ਦੁਕਾਨਦਾਰ ਨਵੇਂ ਵਹੀ ਖਾਤੇ ਸ਼ੁਰੂ ਕਰਦੇ ਹਨ । ਦੁਸਹਿਰਾ ਅਤੇ ਦੀਵਾਲੀ ਦੇ ਵਿਚਕਾਰ ਕਰਵਾ ਚੌਥ ਦਾ ਤਿਉਹਾਰ ਹੁੰਦਾ ਹੈ, ਜਿਸ ਦਿਨ ਇਸਤਰੀਆਂ ਵਰਤ ਰੱਖ ਕੇ ਆਪਣੇ ਪਤੀ ਦੀ ਸੁਖ ਮੰਗਦੀਆਂ ਹਨ।

ਗੁਰਪੁਰਬ – ਨਵੰਬਰ ਵਿਚ ਗੁਰੂ ਨਾਨਕ ਦੇਵ ਜੀ ਦਾ ਜਨਮ-ਦਿਨ ਅਤੇ ਜਨਵਰੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਨ ਨਗਰ ਕੀਰਤਨ ਕੱਢ ਕੇ, ਦੀਵਾਨ ਸਜਾ ਕੇ ਤੇ ਲੰਗਰ ਵਰਤਾ ਕੇ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤੋਂ ਬਿਨਾਂ ਮੁਸਲਮਾਨਾਂ ਦੀ ਈਦ ਸਾਲ ਵਿਚ ਦੋ ਵਾਰੀ ਮਨਾਈ ਜਾਂਦੀ ਹੈ-ਈਦੁਲ ਫ਼ਿਤਰ ਤੇ ਈਦੁਲ ਜੂਹਾ । 25 ਦਸੰਬਰ ਨੂੰ ਈਸਾਈ ਕ੍ਰਿਸਮਿਸ ਦਾ ਤਿਉਹਾਰ ਮਨਾਉਂਦੇ ਹਨ । ਇਸੇ ਪ੍ਰਕਾਰ ਰਿਸ਼ੀ ਬਾਲਮੀਕ, ਮਹਾਤਮਾ ਬੁੱਧ, ਭਗਵਾਨ ਮਹਾਂਵੀਰ, ਗੁਰੂ ਰਵਿਦਾਸ ਤੇ ਹੋਰਨਾਂ ਧਰਮਾਂ ਤੇ ਸੰਪਰਦਾਵਾਂ ਦੇ ਮੁਖੀਆਂ ਦੇ ਜਨਮ-ਦਿਨ ਵੀ ਸ਼ਰਧਾਲੂਆਂ ਵਲੋਂ ਤਿਉਹਾਰ ਦੇ ਰੂਪ ਵਿਚ ਮਨਾਏ ਜਾਂਦੇ ਹਨ । Sade Tyohar

ਮਹੱਤਵ – ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਸਾਡਾ ਜੀਵਨ ਤਿਉਹਾਰਾਂ ਦੀਆਂ ਖੁਸ਼ੀਆਂ ਨਾਲ ਓਤ-ਪੋਤ ਹੈ । ਇਹ ਸਾਡੇ ਜੀਵਨ ਦਾ ਮਹੱਤਵਪੂਰਨ ਅੰਗ ਹਨ । ਇਹ ਸਾਡੇ ਜੀਵਨ ਨੂੰ ਰੂਹਾਨੀ ਖ਼ੁਸ਼ੀ ਅਤੇ ਖੇੜੇ ਨਾਲ ਭਰ ਕੇ ਸਿਹਤਮੰਦ ਅਤੇ ਅਰੋਗ ਬਣਾਉਂਦੇ ਹਨ।

Similar questions