et-sy : ਨਾਂਵ ਦੀ ਪਰਿਭਾਸ਼ਾ ਦੱਸਦੇ ਹੋਏ ਉਸ ਦੀਆਂ ਕਿਸਮਾਂ ਨੂੰ ਦਰਸਾਉਂਦਾ ਇੱਕ ਛੋਟਾ ਚਾਰਟ ਵੀ ਤਿਆਰ ਕਰੋ।
Answers
ਉਹ ਸ਼ਬਦ ਜਿਨ੍ਹਾਂ ਤੋਂ ਸਾਨੂੰ ਕਿਸੇ ਵਿਅਕਤੀ, ਜੀਵ, ਵਸਤੂ, ਸਥਾਨ ਜਾਂ ਭਾਵ ਆਦਿ ਦੇ ਨਾਂ ਦਾ ਪਤਾ ਲੱਗੇ, ਉਸਨੂੰ ਨਾਂਵ ਆਖਦੇ ਹਨ, ਜਿਵੇਂ ਤਾਜ- ਮਹੱਲ, ਸਤਲੁਜ, ਪਹਾੜ, ਸ਼ੇਰ, ਮੇਜ਼, ਰਾਹੁਲ l
ਪੰਜਾਬੀ ਵਿਆਕਰਨ ਵਿੱਚ ਨਾਂਵ ਪੰਜ ਹਨl
ਆਮ ਨਾਂਵ ਜਾਂ ਜਾਤੀਵਾਚਕ ਨਾਂਵ :- ਜਿਨ੍ਹਾਂ ਸ਼ਬਦਾਂ ਤੋਂ ਇੱਕੋ ਹੀ ਜਾਤੀ ਜਾਂ ਵਰਗ ਦਾ ਗਿਆਨ ਹੁੰਦਾ ਹੋਵੇ, ਉਨ੍ਹਾਂ ਨੂੰ ਜਾਤੀਵਾਚਕ ਨਾਂਵ ਆਖਦੇ ਹਨ, ਜਿਵੇਂ ਮੋਰ, ਲੜਕਾ, ਪੁਸਤਕl
ਖ਼ਾਸ ਨਾਂਵ ਜਾਂ ਨਿੱਜਵਾਚਕ ਨਾਂਵ :- ਉਹ ਨਾਂਵ ਜੋ ਕਿਸੇ ਖ਼ਾਸ ਵਿਅਕਤੀ, ਵਸਤੂ, ਸਥਾਨ, ਇਮਾਰਤ ਦੇ
ਨਾਂ ਨੂੰ ਦਰਸਾਉਣ, ਉਨ੍ਹਾਂ ਨੂੰ ਨਿੱਜਵਾਚਕ ਜਾਂ ਖ਼ਾਸ ਨਾਂਵ ਆਖਦੇ ਹਨ, ਜਿਵੇਂ ਮਹਾਤਮਾ ਗਾਂਧੀ, ਹਿਮਾਲਾ, ਲਾਲ ਕਿਲਾl
ਇਕੱਠਵਾਚਕ ਨਾਂਵ :- ਜਿਹੜਾ ਸ਼ਬਦ, ਵਿਅਕਤੀਆਂ, ਜੀਵਾਂ ਜਾਂ ਗਿਣੀਆਂ ਜਾਣ ਵਾਲੀਆਂ ਵਸਤਾਂ ਦੇ
ਸਮੂਹ ਜਾਂ ਇਕੱਠ ਲਈ ਵਰਤਿਆ ਜਾਵੇ, ਉਸ ਨੂੰ ਸਮੂਹ ਜਾਂ ਇਕੱਠਵਾਚਕ ਨਾਂਵ ਆਖਦੇ ਹਨ, ਜਿਵੇਇੱਜੜ, ਜਮਾਤ, ਸਭਾ l
ਵਸਤੂਵਾਚਕ ਨਾਂਵ :- ਜਿਨ੍ਹਾਂ ਸ਼ਬਦਾਂ ਤੋਂ ਤੋਲੀਆਂ, ਮਿਣੀਆਂ ਜਾਂ ਮਾਪੀਆਂ ਜਾ ਸਕਣ ਵਾਲੀਆਂ ਵਸਤਾਂ ਦਾ ਗਿਆਨ ਹੋਵੇ, ਉਨ੍ਹਾਂ ਨੂੰ ਵਸਤੂਵਾਚਕ ਨਾਂਵ ਆਖਦੇ ਹਨ, ਜਿਵੇਂ- ਦੁੱਧ, ਸੋਨਾ, ਕਣਕl
ਭਾਵਵਾਚਕ ਨਾਂਵ :- ਜਿਨ੍ਹਾਂ ਸ਼ਬਦਾਂ ਤੋਂ ਕਿਸੇ ਗੁਣ, ਦਸ਼ਾ ਜਾਂ ਭਾਵ ਆਦਿ ਦਾ ਗਿਆਨ ਹੁੰਦਾ ਹੈ, ਉਨ੍ਹਾਂ ਨੂੰ ਭਾਵਵਾਚਕ ਨਾਂਵ ਆਖਦੇ ਹਨ, ਜਿਵੇਂ ਬਚਪਨ, ਜਵਾਨੀ, ਬੁਢਾਪਾl