Nanak Dukhiya Sab Sansar essay in Punjabi
Answers
Answered by
9
Answer:
ਨਾਨਕ ਦੁਖੀਆ ਸਭ ਸੰਸਾਰ
ਇਸ ਪੰਕਤੀ ਨੂੰ ਕਹਿਣ ਦਾ ਭਾਵ ਇਹ ਹੈ ਕਿ ਇਸ ਦੁਨੀਆਂ ਵਿਚ ਹਰ ਪ੍ਰਾਣੀ ਕਿਸੇ ਨਾ ਕਿਸੇ ਦੁੱਖ ਨਾਲ ਦੁਖੀ ਹੈ, ਸਭ ਨੂੰ ਕਿਸੇ ਚਿੰਤਾ ਨੇ ਘੇਰਿਆ ਹੋਇਆ ਹੈ । ਹਰ ਕਿਸੇ ਨੂੰ ਆਪਣਾ ਦੁੱਖ ਵੱਡਾ ਲੱਗਦਾ ਹੈ ਅਤੇ ਦੂਜਿਆਂ ਦੇ ਵਿਹੜੇ ਹਾਸੇ ਨਜ਼ਰ ਆਉਂਦੇ ਨੇ ਪਰ ਅਸਲ ਵਿਚ ਹਰ ਜੀਵ ਹੀ ਦੁਖੀ ਹੈ । ਪਰ ਹੈਰਾਨੀ ਦੀ ਗੱਲ ਹੈ ਕਿ ਇਹ ਨੁਕਤਾ ਤਾਂ ਸਭ ਪੜ੍ਹ ਲੈਂਦੇ ਨੇ ਪਰ ਕੋਈ ਵੀ ਇਸ ਤੋਂ ਅਗਲੀ ਪੰਕਤੀ ਤੇ ਗੌਰ ਨਹੀਂ ਕਰਦਾ।
ਨਾਨਕ ਦੁਖੀਆ ਸਭ ਸੰਸਾਰ
ਸੋ ਸੁਖੀਆ ਜਿਨ ਨਾਮ ਆਧਾਰ
ਭਾਵ ਇਹ ਹੈ ਕਿ ਜੋ ਲੋਕ ਇਸ ਦੁਨੀਆਂ ਵਿਚ ਰਹਿੰਦੇ ਹੋਏ ਰੱਬ ਦੇ ਨਾਂ ਨਾਲ ਜੁੜੇ ਰਹਿੰਦੇ ਹਨ , ਓਹਨੂੰ ਯਾਦ ਕਰਦੇ ਨੇ ਸਿਰਫ ਓਹੀ ਸੁਖੀ ਵੱਸ ਸਕਦੇ ਹਨ।
Similar questions