CBSE BOARD X, asked by kaurkittu70, 5 months ago

23 ਮਾਰਚ 1931 ਨੂੰ ਕਿਸਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ? *ਮਾਰਚ 1931 ਨੂੰ ਕਿਸਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ? *​

Answers

Answered by akanksha2614
213

Answer:

ਦਿੱਤਾ ਵਾਰ ਜੁਆਨੀ ਨੂੰ

ਕੌਣ ਭੁੱਲ ਸਕਦਾ ਹੈ ਤੇਰੀ ਇਸ ਕੁਰਬਾਨੀ ਨੂੰ ।

ਮਹਿਮਾ ਸ਼ੇਰ ਦੀ ਗਾਵਾਂਗੇ

ਵੀਰ ਸੋਹਣੇ ਭਗਤ ਸਿੰਘ ਜੀ ਕਥਾ ਤੇਰੀ ਸੁਣਾਵਾਂਗੇ ।

ਅੱਖੀਆਂ ਵਿੱਚ ਫਿਰਦੇ ਨੇ

ਜਦੋਂ ਤੇਰੀ ਯਾਦ ਆਵੇ ਆਂਸੂ ਅੱਖਾਂ ਵਿੱਚੋਂ ਗਿਰਦੇ ਨੇ ।

ਐਸਾ ਕਰਮ ਕਮਾਇਆ ਤੂੰ

ਦੇਸ਼ ਦੀ ਆਜ਼ਾਦੀ ਬਦਲੇ ਗਲ ਫਾਂਸੀ ਨੂੰ ਪਾਇਆ ਤੂੰ ।

ਬਾਗੇ ਵਿੱਚ ਆਰੀ ਏ

ਆਪਣੇ ਦੇਸ਼ ਬਦਲੇ ਬਾਜੀ ਜ਼ਿੰਦਗੀ ਦੀ ਮਾਰੀ ਏ ।

ਸੋਹਣੀ ਜਿੰਦੜੀ ਗਵਾਈ ਤੂੰ

ਸ਼ਮਾ ਜੋ ਆਜ਼ਾਦੀ ਦੀ ਜਿੰਦ ਦੇ ਕੇ ਜਗਾਈ ਤੂੰ ।

ਤੂੰ ਸੀ ਕੌਮ ਦਾ ਦੀਵਾਨਾ

ਹੱਸ ਹੱਸ ਬੰਨ੍ਹ ਲਿਆ ਸੀ ਹੱਥਕੜੀਆਂ ਦਾ ਤੂੰ ਗਾਨਾ ।

ਸ਼ੇਰਾ ! ਜਿਗਰਾ ਦਿਖਾਇਆ ਤੂੰ

ਅਸੈਂਬਲੀ 'ਚ ਬੰਬ ਮਾਰਕੇ ਗੈਰਾਂ ਨੂੰ ਡਰਾਇਆ ਤੂੰ ।

ਹਰ ਗੋਰਾ ਘਬਰਾਇਆ ਸੀ

ਸਾਥੀਆ ! ਫ਼ਰੰਗੀਆਂ ਨੂੰ ਕੁੱਲ ਬਖਤ ਤੂੰ ਪਾਇਆ ਸੀ ।

ਤੇਰਾ ਮੌਤ ਨੂੰ ਗਲ ਲਾਣਾ

ਸਬਕ ਸਿਖਾਇਆ ਜੱਗ ਨੂੰ ਵਤਨਾਂ ਤੋਂ ਮਰ ਜਾਣਾ ।

ਕੌਮੀ ਸ਼ਮਾ ਉੱਤੇ ਮਰ ਹੀ ਗਿਆ

ਲਾਜ ਵਾਲੇ ਸਿਹਰੇ ਬੰਨ੍ਹਕੇ ਘੋੜੀ ਮੌਤ ਦੀ ਚੜ੍ਹ ਹੀ ਗਿਆ ।

ਕੌਣ ਤੈਥੋਂ ਬਲਕਾਰੀ ਭਲਾ

ਨਾਮ ਤੇਰਾ ਦੁਨੀਆਂ 'ਤੇ ਸਦਾ ਚੰਨ ਵਾਂਗੂੰ ਚਮਕੇਗਾ #23 ਮਾਰਚ 1931 ਦੇ ਸ਼ਹੀਦਾਂ ਨੂੰ ਪ੍ਰਣਾਮ

Similar questions